ਕਿਸਾਨੀ ਸੰਘਰਸ਼ ‘ਚ ਹੋਰ ਮਜਬੂਤ ਹੋਈ, ਕਿਸਾਨ ਤੇ ਖੇਤ ਮਜ਼ਦੂਰ ਦੀ ਸਾਂਝ !

ਲੇਖਕ: ਹਰਮਨਪ੍ਰੀਤ ਸਿੰਘ, ਸਰਹਿੰਦ

ਅਸੀਂ ਕਹਿ ਸਕਦੇ ਹਾਂ ਕਿ ਸਾਲ 2020-2021 ਦੇ ਕਿਸਾਨੀ ਸੰਘਰਸ਼ ਨੇ ਸਾਨੂੰ ਬਹੁਤ ਕੁਝ ਸਿਖਾਂ ਅਤੇ ਬਹੁਤ ਕੁਝ ਸਮਝਾ ਦਿੱਤਾ ਹੈ ਕਿ ਸਾਡੇ ਲਈ ਆਪਣੀ ਹੋਂਦ ਗੁਆਚਣ ਤੋਂ ਬਚਾਉਣ ਲਈ ਇਸ ਅੰਦੋਲਨ ਦੀ ਲੜਾਈ ਤੋਂ ਵੱਡੀ ਹੋਰ ਕੋਈ ਲੜਾਈ ਨਹੀਂ ਹੈ। ਇਹ ਸਾਡੀ ਇਤਿਹਾਸਕ ਏਕਤਾ ਹੀ ਹੈ ਜੋ ਸਾਨੂੰ ਇੱਥੇ ਤੱਕ ਲੈ ਆਈ, ਇਹ ਹੀ ਤਾ ਹੈ, ਸਾਡੀ ਕਿਸਾਨੀ ਸੰਘਰਸ਼ ਦੀ ਇਕ ਜੁੱਟਤਾ ਤੇ ਸਦੀਆਂ ਤੋਂ ਚੱਲੀ ਆ ਰਹੀ ਕਿਸਾਨ ਤੇ ਖੇਤ ਮਜ਼ਦੂਰ ਦੀ ਸਾਂਝ ਜੋ ਕਿ ਇਸ ਕਿਸਾਨੀ ਸੰਘਰਸ਼ ਚ ਹੋਰ ਮਜਬੂਤ ਹੋਈ ਨਜ਼ਰ ਆਉਂਦੀ ਹੈ। ਮੁਲਕ ਵਿਚ ਇਕ ਵੱਡੀ ਅਬਾਦੀ ਪਿੰਡ ਵਿਚ ਰਹਿੰਦੇ ਬੇਜ਼ਮੀਨ  ਖੇਤ ਮਜ਼ਦੂਰਾਂ ਦੀ ਹੈ। ਕੇਂਦਰ ਸਰਕਾਰ ਵੱਲੋ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਕਾਰਨ ਜਿੰਨੀ ਮੁਸੀਬਤ ਚ ਅੱਜ ਕਿਸਾਨ ਹੈ, ਉੱਨੀ ਹੀ ਮੁਸੀਬਤ ਖੇਤ ਮਜ਼ਦੂਰਾਂ ਲਈ ਹੈ। ਆਪਣਾ ਘਰ-ਬਾਰ ਛੱਡ ਤਕਰੀਬਨ ਪਿਛਲੇ ਤਿੰਨ, ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਖੇਤ ਮਜ਼ਦੂਰ ਪੂਰਾ ਡਟ ਕੇ ਸਾਥ ਦੇ ਰਹੇ ਹਨ। ਕਿਉ ਕਿ ਇਨ੍ਹਾਂ  ਤਿੰਨ ਖੇਤੀ ਕਾਨੂੰਨਾਂ ਦੀ ਮਾਰ ਉਨ੍ਹਾਂ ਤੇ ਵੀ  ਬਰਾਬਰ ਦੀ ਪੈਂਦੀ ਨਜ਼ਰ ਆਉਂਦੀ  ਹੈ।

ਸਾਡੇ ਮੁਲਕ ਵਿਚ ਖੇਤੀ ਵਿਚ ਖੇਤੀ ਯੋਗ਼ ਘਟਦੀ ਜ਼ਮੀਨ ਦੇ ਕਰਨ ਪਹਿਲਾ ਹੀ ਬਹੁਤੇ  ਖੇਤ ਮਜ਼ਦੂਰਾਂ ਨੂੰ ਖੇਤੀ ਤੋਂ ਲਾਹਮਂਬੇ ਕਰ ਦਿਤਾ ਹੈ।  ਇਕ ਖੇਤ ਮਜ਼ਦੂਰ ਦੀ ਖੇਤੀ ਤੋਂ ਲਾਹਮਂਬੇ ਹੋਣਾ ਹੀ ਮੁਸੀਬਤ ਨਹੀਂ ਇਸ ਨਾਲ ਸਮੇਂ-ਸਮੇਂ ਤੇ ਕਈ ਹੋਰ ਵੀ ਮੁਸੀਬਤਾਂ ਦਾ ਜਨਮ ਲੈਣਾ ਵੀ ਇਕ ਵੱਡੀ ਸਮੱਸਿਆ ਹੈ , ਜਿਵੇਂ ਕਿ ਖੇਤ ਮਜ਼ਦੂਰਾਂ ਨੂੰ ਕਿਸੇ ਨਿਜੀ ਵਸੀਲਿਆਂ ਤੋਂ ਲਿਆ ਕਰਜ਼ਾ ਕਿਸੇ ਕਰਨ ਨਾ ਮੋੜਣ ਦੀ ਸੂਰਤ ਵਿਚ ਸਰਕਾਰੀ ਮੁਆਫੀ ਨੀਤੀ ਵਿਚ ਨਾ ਆਉਣਾ, ਅੱਤ ਦੀ ਗ਼ਰੀਬੀ ਕਾਰਨ ਬੱਚਿਆਂ ਤੇ ਔਰਤਾਂ ਦਾ ਵੱਡੇ ਪੱਧਰ ਤੇ  ਕੁਪੋਸ਼ਣ ਦਾ ਸ਼ਿਕਾਰ ਹੋਣਾ। ਖੇਤੀ  ਸੰਕਟ ਦੀ ਮਾਰ ਖੇਤ ਮਜ਼ਦੂਰ ਤੇ ਕਿਸਾਨ ਦੇ ਬਰਾਬਰ ਹੀ ਨਹੀਂ ਸਗੋਂ ਕਿਤੇ ਵੱਧ ਪੈਂਦੀ ਹੈ। ਇਉਂ ਜਾਪ੍ਦਾ ਹੈ ਕਿ  ਇਨ੍ਹਾਂ ਖੇਤੀ ਕਾਨੂੰਨਾਂ ਦੀ ਮਾਰ ਦੇ ਮਾਰੇ ਕਿਸਾਨ,ਮਜ਼ਦੂਰ ਮੁੜ ਦੋ ਵਕਤ ਦੀ ਰੋਟੀ ਖਾਤਰ ਆਪਣੇ ਪੈਰਾ ਤੇ ਨਹੀਂ ਹੋ ਸਕਣਗੇ। ਖੇਤ ਮਜ਼ਦੂਰ ਜਿਵੇਂ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦਾ ਹਿੱਸਾ ਬਣੇ ਹੋਏ ਹਨ ਤੇ ਖੇਤ ਮਜ਼ਦੂਰਾਂ ਦੀ ਸੰਘਰਸ਼ ਵਿਚ ਵੱਡੀ ਸ਼ਮੂਲੀਅਤ ਨੇ ਕਿਸਾਨੀ ਸੰਘਰਸ਼ ਨੂੰ ਹੋਰ ਮਜਬੂਤ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ ਉਹ ਸ਼ਲਾਘਾ ਯੋਜ ਹੈ।
ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਇਹ ਗੱਲ ਭਲੀ-ਭਾਂਤੀ ਸਮਝ ਆ ਗਈ ਹੈ ਕਿ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਮੁਲਕ ਦੇ ਖੇਤ ਮਜ਼ਦੂਰ ਹੀ ਨਹੀਂ ਸਮਾਜ ਦਾ ਹਰ ਵਰਗ ਤੇ ਇਸ ਖੇਤੀ ਕਾਨੂੰਨ ਦੇ ਮਾੜੇ ਪ੍ਰਭਾਵ ਪੈਣਗੇ। ਇਉਂ ਜਾਪਦਾ ਹੈ ਕਿ ਜੇ ਸਮਾਂ ਰਹਿੰਦੇ ਕੇਂਦਰ ਸਰਕਾਰ ਵੱਲੋ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਰੱਦ ਨਾ ਹੋਏ ਤਾ ਆਉਂਦੇ ਸਮੇਂ ਕੀਤੇ, ਅੱਜ ਖੇਤਾਂ ਦੇ ਰਾਜੇ ਕਹਾਉਣ ਵਾਲੇ ਕਿਸਾਨ ਆਪਣੇ ਹੀ ਖੇਤਾਂ ਚ ਮਜ਼ਦੂਰੀ ਕਰਨ ਲਈ ਮਜ਼ਬੂਰ ਹੋਣਗੇ।ਕਿਸਾਨੀ ਸੰਘਰਸ਼ ਦੌਰਾਨ ਜਿਥੇ ਹੋਰ ਰਿਸ਼ਤੇ ਮਜ਼ਬੂਤ ਹੋਏ ਹਨ, ਉੱਥੇ ਹੀ ਇਸ ਕਿਸਾਨੀ ਸੰਘਰਸ਼ ਨੇ ਸਦੀਆਂ ਤੋਂ ਚੱਲੀ ਆ ਰਹੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਹੈ। ਮੌਜੂਦਾ ਕਿਸਾਨੀ ਸੰਘਰਸ਼ ਆਪਣੇ ਆਪ ਵਿਚ ਨਵੇਕਲਾ ਹੈ ਇਸ ਸੰਘਰਸ਼ ਚ ਹਰ ਕੋਈ ਪੂਰਨ ਤੋਰ ਤੇ ਸਮ੍ਰਪਿਤ ਹੈ। ਹੁਣ ਸਮਾਂ ਆ ਗਿਆ ਹੈ ਕਿ ਸਿਖਰਾਂ ਤੇ ਪੁਜੇ ਕਿਸਾਨੀ ਸੰਘਰਸ਼ ਦੀ ਜਿੱਤ ਯਕੀਨੀ ਬਣਾਉਣ ਲਈ ਮੁਲਕ ਦਾ ਹਰ ਵਰਗ  ਅੱਗੇ ਆਵੇ। ਕਿਉਂ ਕਿ  ਹੁਣ ਖੇਤੀ ਕਾਨੂੰਨਾਂ ਦੀ ਲੜਾਈ ਕਿਸਾਨਾਂ ਦੀ ਨਹੀਂ ਬਲਕਿ ਸਭ ਦੀ ਹੈ, ਇਹ ਲੜਾਈ ਹੈ ਮਜ਼ਦੂਰ ਦੀ,ਇਹ ਲੜਾਈ ਹੈ ਕਿਸਾਨ ਦੀ,ਇਹ ਲੜਾਈ ਹੈ ਨੋਜਵਾਨ ਦੀ, ਇਹ ਲੜਾਈ ਹੈ ਹੋਂਦ ਤੇ ਇਹ ਲੜਾਈ ਹੈ ਪਛਾਣ ਦੀ ਹੈ, ਕਿਸਾਨ ਸੰਘਰਸ਼ ਵਿਚ ਕਿਸਾਨਾਂ ਦਾ ਸਾਥ ਹਰ ਵਰਗ ਵੱਲੋਂ ਦਿੱਤਾ ਜਾਣਾ ਚਾਹੀਂਦਾ ਹੈ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !