ਲੇਬਰ ਪਾਰਟੀ ਵਿਚ ਅਨੈਤਿਕ ਵਿਵਹਾਰ ਦਾ ਭ੍ਰਿਸ਼ਟਾਚਾਰ ਵਿਰੋਧੀ ਨਿਗਰਾਨ ਵਲੋਂ ਖੁਲਾਸਾ

ਮੈਲਬੌਰਨ – ਵਿਕਟੋਰੀਆ ਦੇ ਭ੍ਰਿਸ਼ਟਾਚਾਰ ਵਿਰੋਧੀ ਨਿਗਰਾਨ (ਆਈਬੀਏਸੀ ) ਨੇ ਕਿਹਾ ਕਿ ਇਕ ਨਵੀਂ ਰਿਪੋਰਟ ਵਿਚ ਡੇਨੀਅਲ ਐਂਡਰਿਊਜ਼ ਦੀ ਅਗਵਾਈ ਵਾਲੀ ਵਿਕਟੋਰੀਆ ਲੇਬਰ ਪਾਰਟੀ ਵਿਚ ਹੈਰਾਨ ਕਰਨ ਵਾਲੇ ਸਭਿਆਚਾਰ ਦਾ ਖੁਲਾਸਾ ਹੋਣ ਪਿੱਛੋਂ ਜ਼ਿੰਮੇਵਾਰੀ ਲੀਡਰਸ਼ਿਪ ’ਤੇ ਆਉਂਦੀ ਹੈ। ਵਿਕਟੋਰੀਅਨ ਭ੍ਰਿਸ਼ਟਾਚਾਰ ਵਿਰੋਧੀ ਨਿਗਰਾਨ ਦੀ ਹੈਰਾਨ ਕਰਨ ਵਾਲੀ ਰਿਪੋਰਟ ਵਿਚ ਖੁਲਾਸਾ ਕੀਤਾ ਹੈ ਕਿ ਡੇਨੀਅਲ ਐਂਡਰਿਊਜ਼ ਨੇ ਜਾਂਚ ਨੂੰ ਸਬੂਤ ਦਿੱਤੇ ਹਨ। ਇਸ ਜਾਂਚ ਵਿਚ ਸਟੇਟ ਦੀ ਲੇਬਰ ਪਾਰਟੀ ਅੰਦਰ ਅਨੈਤਿਕ ਅਤੇ ਅਣਉਚਿੱਤ ਵਿਵਹਾਰ ਦੀ ਸੂਚੀ ਪਾਈ ਗਈ ਹੈ। ਇੰਡੀਪੈਂਡੈਂਟ ਬਰੌਡ-ਬੇਸਡ ਐਂਟੀ ਕਰੱਪਸ਼ਨ ਕਮਿਸ਼ਨ ਤੇ ਵਿਕਟੋਰੀਅਨ ਓਮਬਡਸਮੈਨ ਨੇ ਬਰਾਂਚ ਸਟੈਕਿੰਗ ਦੇ ਮਕਸਦ ਨਾਲ ਲੇਬਰ ਧੜਿਆਂ ਵਲੋਂ ਸਰਕਾਰੀ ਫੰਡਾਂ ਦੀ ਕਥਿਤ ਦੁਰਵਰਤੋਂ ਦੀ ਸਾਂਝੀ ਜਾਂਚ ਆਪਰੇਸ਼ਨ ਵਾਟਸ ਪਿੱਛੋਂ ਰਿਪੋਰਟ ਪੇਸ਼ ਕੀਤੀ ਹੈ। ਬਰਾਂਚ ਸਟੈਕਿੰਗ ਪਾਰਟੀ ਸਿਸਟਮ ਅੰਦਰ ਇਕ ਧੜੇ ਦੇ ਪ੍ਰਭਾਵ ਨੂੰ ਵਧਾਉਣ ਲਈ ਇਕ ਰਾਜਨੀਤਕ ਪਾਰਟੀ ਦੇ ਇਕ ਵਿਸ਼ੇਸ਼ ਧੜੇ ਵਲੋਂ ਸਰਕਾਰੀ ਮੈਂਬਰਾਂ ਦੀ ਭਰਤੀ ਕਰਨ ਦੀ ਸਰਗਰਮੀ ਹੁੰਦੀ ਹੈ।

ਆਈਬੀਏਸੀ ਕਮਿਸ਼ਨਰ ਰਾਬਰਟ ਰੈਡਲਿਚ ਨੇ ਕਿਹਾ ਕਿ ਆਸਟ੍ਰੇਲੀਅਨ ਲੇਬਰ ਪਾਰਟੀ ਅੰਦਰ ਅਨੈਤਿਕ ਵਿਵਹਾਰ ਮਾੜੇ ਆਚਰਣ ਦੇ ਕੇਂਦਰ ਵਿਚ ਪਿਆ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿੱ ਅਸਲ ਦੁਰਵਿਹਾਰ ਤੇ ਸੱਭਿਆਚਾਰਕ ਮੁੱਦਿਆਂ ਵਿਚਕਾਰ ਸਪੱਸ਼ਟ ਵੱਖਰੇਵੇਂ ਹਨ ਅਤੇ ਸਭਿਆਚਾਰਕ ਮੁੱਦਿਆਂ ਦੀ ਜ਼ਿੰਮੇਵਾਰੀ ਲੀਡਰਸ਼ਿਪ ’ਤੇ ਆਉਂਦੀ ਹੈ। ਰੈਡਲਿਚ ਨੇ ਕਿਹਾ ਕਿ ਇਸ ਨਾਲ ਕਿਵੇਂ ਨਜਿੱਠਣਾ ਹੈ ਇਹ ਆਸਟ੍ਰੇਲੀਅਨ ਲੇਬਰ ਪਾਰਟੀ ਦਾ ਮਾਮਲਾ ਹੈ। ਜਾਂਚ ਦੌਰਾਨ ਡੇਨੀਅਲ ਐਂਡਰਿਊਜ਼ ਦੀ ਮੀਡੀਆ ਤੇ ਵਿਰੋਧੀ ਧਿਰ ਵਿਕਟੋਰੀਅਨ ਲਿਬਰਲ ਪਾਰਟੀ ਨੇ ਜਨਤਕ ਤੌਰ ’ਤੇ ਖਿਚਾਈ ਕੀਤੀ ਹੈ।

ਵਰਨਣਯੋਗ ਹੈ ਕਿ ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕੀ ਭ੍ਰਿਸ਼ਟਾਚਾਰ ਵਿਰੋਧੀ ਨਿਗਰਾਨ ਨੇ ਉਸ ਤੋਂ ਪੁੱਛਗਿੱਛ ਕੀਤੀ ਸੀ ਜਾਂ ਨਹੀਂ।

Related posts

$100 Million Boost for Bushfire Recovery Across Victoria

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community