ਅਜੈ ਦੇਵਗਨ ਨਾਲ ਸਕ੍ਰੀਨ ਸ਼ੇਅਰ ਕਰਨਾ ਸਨਮਾਨ ਦੀ ਗੱਲ : ਵਾਣੀ ਕਪੂਰ

ਮੁੰਬਈ – ਬਾਲੀਵੁੱਡ ਦੀ ਖੂਬਸੂਰਤ ਸਟਾਰ ਵਾਣੀ ਕਪੂਰ ਬਹੁ-ਉਡੀਕ ਫ਼ਿਲਮ ‘ਰੇਡ 2’ ’ਚ ਅਜੇ ਦੇਵਗਨ ਦੇ ਨਾਲ ਕੰਮ ਕਰ ਰਹੀ ਹੈ। ਯੰਗ ਅਭਿਨੇਤਰੀ ‘ਸ਼ੁੱਧ ਦੇਸੀ ਰੋਮਾਂਸ’ ਤੇ ‘ਚੰਡੀਗੜ੍ਹ ਕਰੇ ਆਸ਼ਿਕੀ’ ਵਰਗੀਆਂ ਫ਼ਿਲਮਾਂ ’ਚ ਆਪਣੇ ਠੋਸ ਪ੍ਰਦਰਸ਼ਨ ਲਈ ਜਾਣੀ ਜਾਂਦੀ ਹੈ ਤੇ ‘ਵਾਰ’ ਗਰਲ ਅਜੇ ਦੇਵਗਨ ਨਾਲ ਆਪਣੀ ਤਾਜ਼ਾ ਕੈਮਿਸਟਰੀ ਨਾਲ ਇਕ ਵਾਰ ਫਿਰ ਵੱਡੇ ਪਰਦੇ ’ਤੇ ਦਸਤਕ ਦੇਣ ਲਈ ਤਿਆਰ ਹੈ। ਵਾਣੀ ਕਪੂਰ ਪਹਿਲੀ ਵਾਰ ਅਜੇ ਦੇਵਗਨ ਨਾਲ ਕੰਮ ਕਰਕੇ ਬਹੁਤ ਰੋਮਾਂਚਿਤ ਹੈ। ਉਹ ਕਹਿੰਦੀ ਹੈ ਕਿ ਪਾਵਰ ਹਾਊਸ ਅਦਾਕਾਰਾਂ ਨਾਲ ਕੰਮ ਕਰਨਾ ਹਮੇਸ਼ਾ ਉਸਦੀ ਬਕੇਟ ਲਿਸਟ ’ਚ ਸੀ! ਵਾਣੀ ਕਹਿੰਦੀ ਹੈ, ‘‘ਕਲਾਕਾਰਾਂ ਕੋਲ ਹਮੇਸ਼ਾ ਉਹਨਾਂ ਲੋਕਾਂ ਦੀ ਇਕ ਬਕੇਟ ਲਿਸਟ ਹੁੰਦੀ ਹੈ ਜਿਨ੍ਹਾਂ ਨਾਲ ਕੋਈ ਰਚਨਾਤਮਕ ਤੌਰ ’ਤੇ ਸਹਿਯੋਗ ਕਰਨਾ ਚਾਹੁੰਦਾ ਹੈ। ਮੈਂ ਹਮੇਸ਼ਾ ਤੋਂ ਅਜੇ ਦੇਵਗਨ ਦੇ ਕੰਮ ਦੀ ਬਹੁਤ ਵੱਡਾ ਫੈਨ ਰਹੀ ਹਾਂ। ਉਹ ਕੈਮਰੇ ’ਤੇ ਕੁਦਰਤ ਦੀ ਇਕ ਅਦਭੁਤ ਸ਼ਕਤੀ ਹੈ ਤੇ ਮੇਰੇ ਕੋਲ ਉਸਦੀਆਂ ਬਹੁਤ ਸਾਰੀਆਂ ਫਿਲਮਾਂ ਹਨ ਜੋ ਮੈਨੂੰ ਪਸੰਦ ਹਨ। ਇਸ ਲਈ, ਅਜੈ ਸਰ, ਜੋ ਸਾਡੇ ਦੇਸ਼ ’ਚ ਹੁਣ ਤੱਕ ਦੇ ਸਭ ਤੋਂ ਵਧੀਆ ਕਲਾਕਾਰਾਂ ’ਚੋਂ ਇਕ ਮੰਨੇ ਜਾਂਦੇ ਹਨ, ਨਾਲ ਸਕ੍ਰੀਨ ਸ਼ੇਅਰ ਕਰਨਾ ਮਾਣ ਵਾਲੀ ਗੱਲ ਹੈ।

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !