ਨਿਊਯਾਰਕ – ਅਫ਼ਗਾਨਿਸਤਾਨ ‘ਚ ਹੁਣ ਅਰਾਜਕਤਾ ਸਿਖ਼ਰ ‘ਤੇ ਪਹੁੰਚ ਗਈ ਹੈ। ਇਸ ਨਾਲ ਕੌਮਾਂਤਰੀ ਏਜੰਸੀਆਂ ਦੀ ਮਦਦ ‘ਚ ਵੀ ਰੁਕਾਵਟ ਆ ਰਹੀ ਹੈ। ਸੰਯੁਕਤ ਰਾਸ਼ਟਰ (ਯੂਐੱਨ) ਦੀ ਖ਼ੁਰਾਕ ਏਜੰਸੀ ਮੁਤਾਬਕ ਇੱਥੇ 1 ਕਰੋੜ 40 ਲੱਖ ਲੋਕ ਭੁੱਖਮਰੀ ਦੇ ਕਗਾਰ ‘ਤੇ ਹਨ। ਹਾਲਾਤ ਇਹ ਹਨ ਕਿ ਸੰਯੁਕਤ ਰਾਸ਼ਟਰ ਤੇ ਹੋਰ ਕੌਮਾਂਤਰੀ ਏਜੰਸੀਆਂ ਲਈ ਕੰਮ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਵੀ ਗੰਭੀਰ ਖ਼ਤਰਾ ਹੋ ਗਿਆ ਹੈ। ਸੰਯੁਕਤ ਰਾਸ਼ਟਰ ਨੇ ਆਪਣੇ 100 ਮੁਲਾਜ਼ਮਾਂ ਨੂੰ ਸੁਰੱਖਿਅਤ ਕੱਢ ਕੇ ਕਜ਼ਾਕਿਸਤਾਨ ਭੇਜ ਦਿੱਤਾ ਹੈ।
ਵਿਸ਼ਵ ਖ਼ੁਰਾਕ ਯੋਜਨਾ (ਡਬਲਿਊਐੱਫਪੀ) ਦੀ ਕੰਟ੍ਰੀ ਡਾਇਰੈਕਟਰ ਮੈਰੀ ਐਲਨ ਮੈਕਗ੍ਰੋਟ੍ਰੀ ਨੇ ਕਾਬੁਲ ਤੋਂ ਦੱਸਿਆ ਕਿ ਅਫ਼ਗਾਨਿਸਤਾਨ ‘ਚ ਚੱਲ ਰਹੇ ਸੰਘਰਸ਼ ਦੌਰਾਨ ਇੱਥੇ ਸਭ ਤੋਂ ਵੱਡੀ ਦਿੱਕਤ ਲੋੜਵੰਦਾਂ ਦੀ ਮਦਦ ਕਰਨ ‘ਚ ਆ ਰਹੀ ਹੈ। ਇਹੀ ਨਹੀਂ ਤਿੰਨ ਸਾਲ ‘ਚ ਦੂਜੀ ਵਾਰ ਅਫ਼ਗਾਨਿਸਤਾਨ ਮੁੜ ਅਕਾਲ ਤੇ ਸੋਕੇ ਦਾ ਸਾਹਮਣਾ ਕਰ ਰਿਹਾ ਹੈ। ਇਸ ਸਮੱਸਿਆ ਨੂੰ ਹਿੰਸਾ ਤੇ ਕੋਰੋਨਾ ਮਹਾਮਾਰੀ ਨੇ ਹੋਰ ਵਧਾ ਦਿੱਤਾ ਹੈ। 40 ਫ਼ੀਸਦੀ ਫ਼ਸਲ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ। ਹਜ਼ਾਰਾਂ ਪਸ਼ੂ ਮਰ ਗਏ ਹਨ। ਹਿੰਸਾ ਦੀ ਸਥਿਤੀ ‘ਚ ਮਦਦ ਦੇ ਰਸਤੇ ਵੀ ਬੰਦ ਹੋ ਰਹੇ ਹਨ।
ਅਫ਼ਗਾਨਿਸਤਾਨ ‘ਚ ਅਰਾਜਕਤਾ ਦੇ ਆਲਮ ਦਰਮਿਆਨ ਸੰਯੁਕਤ ਰਾਸ਼ਟਰ ਨੇ ਵੱਡਾ ਫ਼ੈਸਲਾ ਲਿਆ ਹੈ। ਉਸ ਨੇ ਇੱਥੇ ਕੰਮ ਕਰ ਰਹੇ