ਐਂਬੂਲੈਂਸ ਵਿਕਟੋਰੀਆ ਦੇ ਵਰਕਰ ਅਤੇ ਵਲੰਟੀਅਰਜ਼ ਪਿਛਲੇ ਕੁੱਝ ਹਫ਼ਤਿਆਂ ਤੋਂ ਅੱਗ ਨਾਲ ਪ੍ਰਭਾਵਿਤ ਲੋਕਾਂ ਅਤੇ ਇਲਾਕਿਆਂ ਦੀ ਮੱਦਦ ਕਰ ਰਹੇ ਹਨ। ਹੁਣ ਉਹ ਅੱਗ ਕਾਰਣ ਜ਼ਖ਼ਮੀ ਹੋਏ ਜੰਗਲੀ ਜਾਨਵਰਾਂ ਦੀ ਸੰਭਾਲ ਲਈ ਵੀ ਸਹਾਇਤਾ ਕਰ ਰਹੇ ਹਨ।
ਐਂਬੂਲੈਂਸ ਵਿਕਟੋਰੀਆ ਨੇ ਆਪਣੇ ਉਹ ਮੈਡੀਕਲ ਸਮਾਨ ਦਾਨ ਕੀਤੇ ਹਨ ਜੋ ਹੁਣ ਮਰੀਜ਼ਾਂ ਲਈ ਵਰਤੇ ਨਹੀਂ ਜਾਂਦੇ, ਪਰ ਜਾਨਵਰਾਂ ਦੇ ਇਲਾਜ ਲਈ ਬਿਲਕੁਲ ਸੁਰੱਖਿਅਤ ਅਤੇ ਢੁੱਕਵੇਂ ਹਨ। ਇਹ ਸਮਾਨ ਨਾਈਜਲਜ਼ ਐਨੀਮਲ ਰੈਸਕਿਊ ਨੂੰ ਦਿੱਤਾ ਗਿਆ ਹੈ ਤਾਂ ਜੋ ਅੱਗ ਨਾਲ ਪ੍ਰਭਾਵਿਤ ਜਾਨਵਰਾਂ ਦੀ ਦੇਖਭਾਲ ਹੋ ਸਕੇ।
ਐਂਬੂਲੈਂਸ ਵਿਕਟੋਰੀਆ ਦੀ ਰੀਜਨਲ ਇੰਪਰੂਵਮੈਂਟ ਲੀਡ ਜੋ ਐਲਗੀ ਨੇ ਅੱਗ ਨਾਲ ਹੋਏ ਨੁਕਸਾਨ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਅਤੇ ਲੋੜਵੰਦਾਂ ਦੀ ਮੱਦਦ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਹੈ ਕਿ, “ਬਹੁਤ ਸਾਰੇ ਲੋਕਾਂ ਅਤੇ ਜਾਨਵਰਾਂ ਲਈ ਇਹ ਸਮਾਂ ਬਹੁਤ ਔਖਾ ਹੈ। ਕੁੱਝ ਮੈਡੀਕਲ ਸਮਾਨ ਦੀ ਮਿਆਦ ਮਰੀਜ਼ਾਂ ਲਈ ਬਹੁਤ ਘੱਟ ਹੁੰਦੀ ਹੈ, ਪਰ ਉਹ ਬਿਲਕੁਲ ਨਵੇਂ ਅਤੇ ਅਨਪੈਕ ਹੁੰਦੇ ਹਨ। ਇਸ ਲਈ ਉਨ੍ਹਾਂ ਐਂਬੂਲੈਂਸ ਵਿਕਟੋਰੀਆ ਦੇ ਹੋਰ ਕਰਮਚਾਰੀਆਂ ਅਤੇ ਸੇਵਾਦਾਰਾਂ ਨੂੰ ਦਾਨ ਲਈ ਅਪੀਲ ਕੀਤੀ ਅਤੇ ਸਾਰਿਆਂ ਦੀ ਦਰਿਆਦਿਲੀ ਦੇਖ ਕੇ ਉਹ ਬਹੁਤ ਖੁਸ਼ ਹੋਏ।
ਐਂਬੂਲੈਂਸ ਵਿਕਟੋਰੀਆ ਦੀਆਂ ਹੋਰ ਸ਼ਾਖਾਵਾਂ, ਜਿਵੇਂ ਵੋਡੋਂਗਾ ਅਤੇ ਸ਼ੈਪਰਟਨ ਨੇ ਵੀ ਆਪਣੇ ਇਲਾਕਿਆਂ ਦੀਆਂ ਜੰਗਲੀ ਜਾਨਵਰ ਸੰਸਥਾਵਾਂ ਨੂੰ ਸਮਾਨ ਦਾਨ ਕੀਤਾ ਹੈ।
ਐਂਬੂਲੈਂਸ ਵਿਕਟੋਰੀਆ ਪਹਿਲਾਂ ਵੀ ਆਪਣੇ ਯੂਨੀਫਾਰਮ, ਜੁੱਤੇ ਅਤੇ ਮੈਡੀਕਲ ਸਮਾਨ ਵੱਖ-ਵੱਖ ਸੰਸਥਾਵਾਂ ਨੂੰ ਦਾਨ ਕਰਦਾ ਆ ਰਿਹਾ ਹੈ।
ਨਾਈਜੇਲਸ ਐਨੀਮਲ ਰੈਸਕਿਊ ਨੂੰ ਦਾਨ ਬਾਰੇ ਹੋਰ ਜਾਣਕਾਰੀ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।