ਕਰਾਚੀ ਯੂਨੀਵਰਸਿਟੀ ‘ਤੇ ਹਮਲੇ ਤੋਂ ਬਾਅਦ ਪਾਕਿਸਤਾਨ ਛੱਡ ਰਹੇ ਚੀਨੀ ਨਾਗਰਿਕ

ਕਰਾਚੀ – ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ ‘ਚ ਆਤਮਘਾਤੀ ਹਮਲੇ ਤੋਂ ਬਾਅਦ ਚੀਨੀ ਨਾਗਰਿਕ ਸਹਿਮ ਗਏ ਹਨ। ਉਨ੍ਹਾਂ ਨੇ ਪਾਕਿਸਤਾਨ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ। 26 ਅਪ੍ਰਰੈਲ ਨੂੰ ਕਰਾਚੀ ਸ਼ਹਿਰ ਦੀ ਇਸ ਯੂਨੀਵਰਸਿਟੀ ‘ਚ ਇਕ ਮਹਿਲਾ ਆਤਮਘਾਤੀ ਹਮਲਾਵਰ ਨੇ ਹਮਲਾ ਕੀਤਾ ਸੀ। ਇਸ ਵਿਚ ਤਿੰਨ ਚੀਨੀ ਨਾਗਰਿਕਾਂ ਤੇ ਇਕ ਪਾਕਿਸਤਾਨੀ ਦੀ ਮੌਤ ਹੋਈ ਸੀ।

ਇੰਟਰਨੈੱਟ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਦੇਖਿਆ ਗਿਆ ਕਿ ਪੀਪੀਈ ਕਿੱਟ ਪਾ ਕੇ ਚੀਨੀ ਨਾਗਰਿਕ ਕਰਾਚੀ ਏਅਰਪੋਰਟ ਤੋਂ ਜਾ ਰਹੇ ਹਨ। ਪਾਕਿਸਤਾਨੀ ਨਾਗਰਿਕ ਅਸਦ ਮਲਿਕ ਨੇ ਟਵਿੱਟਰ ‘ਤੇ ਇਕ ਵੀਡੀਓ ਸ਼ੇਅਰ ਕਰ ਕੇ ਲਿਖਿਆ, ‘ਜਿਵੇਂ ਹੀ ਅਮਰੀਕਾ ਸਮਰਥਿਤ ਸਰਕਾਰ ਸੱਤਾ ‘ਚ ਆਈ, ਉਸੇ ਤਰ੍ਹਾਂ ਹੀ ਚੀਨੀ ਨਾਗਰਿਕਾਂ ‘ਤੇ ਹਮਲਾ ਸ਼ੁਰੂ ਹੋ ਗਿਆ। ਖ਼ਬਰ ਹੈ ਕਿ ਦੋ ਹਜ਼ਾਰ ਤੋਂ ਜ਼ਿਆਦਾ ਚੀਨੀ ਨਾਗਰਿਕ ਪਾਕਿਸਤਾਨ ਛੱਡ ਰਹੇ ਹਨ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸਾਡੇ ਦੁਸ਼ਮਣ ਕਾਮਯਾਬ ਹੁੰਦੇ ਜਾ ਰਹੇ ਹਨ।’ ਇਸ ‘ਤੇ ਕਈ ਹੋਰ ਯੂਜ਼ਰਸ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਵਨ ਬੈਲਟ ਵਨ ਰੋਡ ਪ੍ਰਰਾਜੈਕਟ ਦੇ ਤਹਿਤ ਪਾਕਿਸਤਾਨ ਦੇ ਸਿੰਧ ਤੇ ਬਲੋਚਿਸਤਾਨ ‘ਚ ਵੱਡੀ ਗਿਣਤੀ ‘ਚ ਚੀਨੀ ਇੰਜੀਨੀਅਰ ਤੇ ਹੋਰ ਮੁਲਾਜ਼ਮ ਕੰਮ ਕਰ ਰਹੇ ਹਨ। ਜਦਕਿ ਪਾਕਿਸਤਾਨ ਦੀਆਂ ਕਈ ਯੂਨੀਵਰਸਿਟੀਆਂ ਤੇ ਅਦਾਰਿਆਂ ‘ਚ ਚੀਨੀ ਅਧਿਆਪਕ ਪਾਕਿਸਤਾਨੀਆਂ ਨੂੰ ਚੀਨੀ ਭਾਸ਼ਾ ਮੰਦਾਰਿਨ ਤਕ ਪੜ੍ਹਾ ਰਹੇ ਹਨ।

ਦੱਸਣਯੋਗ ਹੈ ਕਿ ਚੀਨ ਦੇ ਨਿਵੇਸ਼ ਤੋਂ ਸਿੰਧੀ ਤੇ ਬਲੋਚ ਸਿਆਸੀ ਵਰਕਰ ਨਾਰਾਜ਼ ਹਨ। ਇਸੇ ਕਾਰਨ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕਰਾਚੀ ਯੂਨੀਵਰਸਿਟੀ ‘ਚ ਹਮਲਾ ਕੀਤਾ ਗਿਆ। ਇਸ ਹਮਲੇ ਦੀ ਜ਼ਿੰਮੇਵਾਰੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਲਈ ਸੀ। ਇਹ ਹਮਲਾ ਬਲੋਚਿਸਤਾਨ ਦੀ ਆਜ਼ਾਦੀ ਦੇ ਮੱਦੇਨਜ਼ਰ ਇਕ ਵੱਡੇ ਸੰਘਰਸ਼ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।

Related posts

ਪ੍ਰਧਾਨ ਮੰਤਰੀ ਮੋਦੀ ਵਲੋਂ ਵੀਅਤਨਾਮ ਦੇ ਰਾਸ਼ਟਰਪਤੀ ਟੋ ਲਾਮ ਦਾ ਸਵਾਗਤ ਕੀਤਾ

ਅਮਰੀਕਨ ਫੌਜ ਦਾ ਕੇਸੀ-135 ਸਟ੍ਰੈਟੋਟੈਂਕਰ ਜਹਾਜ਼ ਕਤਰ ਦੇ ਉੱਪਰੋਂ ਗਾਇਬ

ਅਮਰੀਕਾ ਵਲੋਂ ਹੋਰਮੁਜ਼ ਜਲਡਮਰੂ ਵਿੱਚ ‘ਪ੍ਰੋਜੈਕਟ ਫ੍ਰੀਡਮ’ ਦੀ ਸ਼ੁਰੂਆਤ