ਪੁਰਾਤਨ ਮਰਯਾਦਾ ਅਨੁਸਾਰ ਧੂਮ ਧਾਮ ਨਾਲ ਮਨਾਇਆ-
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਜਿੱਥੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਤਕ ਸੁਦੀ ਦੂਜ, ਚਾਰ ਅਕਤੂਬਰ 1708 ਈ. ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੁਗੋ ਜੁਗ ਅਟੱਲ ਗੁਰਤਾਗੱਦੀ ਅਰਪਨ ਕੀਤੀ ਅਤੇ ਫੁਰਮਾਇਆ ਕਿ ਮੇਰੀ ਆਤਮਾ ਗ੍ਰੰਥ ਵਿੱਚ ਅਤੇ ਸਰੀਰ ਪੰਥ ਵਿੱਚ ਸਮੋਇਆ ਹੋਇਆ ਹੈ। ਦਸਮ ਪਿਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ, ਪ੍ਰਕਰਮਾ ਕੀਤੀਆਂ ਤੇ ਗੁਰਤਾਗੱਦੀ ਦਾ ਤਿਲਕ ਦੇਕਰ ਹੁਕਮ ਕੀਤਾ ‘ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥੁ ।। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ।। 15 ਨਵੰਬਰ ਨੂੰ ਸ੍ਰੀ י, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ ਗੁਰਪੁਰਬ ਦੂਜ ਬੜੀ ਸ਼ਰਧਾ,
ਪਿਆਰ, ਉਤਸ਼ਾਹ ਤੇ ਚੜ੍ਹਦੀ ਕਲਾ ਨਾਲ ਮਨਾਇਆ ਗਿਆ । ਪੁਰਾਤਨ ਚਲੀ ਆ ਰਹੀ ਮਰਯਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਸ੍ਰੀ ਨਗੀਨਾ ਘਾਟ ਸਾਹਿਬ ਤੋਂ ਸਵੇਰੇ ਅੱਠ ਵਜੇ ਗੁਰਤਾਗੱਦੀ ਦਾ ਨਗਰ ਕੀਰਤਨ ਆਰੰਭ ਹੋਇਆ । ਸੁਨਹਿਰੀ ਸੁੰਦਰ ਪਾਲਕੀ ਵਾਲੀ ਗੱਡੀ ਜਿਸ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਹੋਇਆ ਸੀ । ਗਤਕਾ ਪਾਰਟੀਆਂ, ਭਜਨ ਮੰਡਲੀਆਂ, ਗੁਰੂ ਨਾਨਕ ਨਾਮ ਲੇਵਾ ਜਥੇਬੰਦੀਆਂ, ਬੈਂਡ ਵਾਜਾ ਪਾਰਟੀ ਅਤੇ ਵਿਸ਼ਵ ਦੇ ਕੋਨੇ ਕੋਨੇ ‘ਚੋਂ ਹਜ਼ਾਰਾਂ ਸ਼ਰਧਾਲੂ ਤੇ ਹਜ਼ੂਰੀ ਸੰਗਤਾਂ ਇਸ ਨਗਰ ਕੀਰਤਨ ਵਿਚ ਸ਼ਾਮਲ ਹੋਈਆਂ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਜੀ ਸਾਬਕਾ ਆਈ.ਏ.ਐਸ., ਨਗਰ ਕੀਰਤਨ ਵਿੱਚ ਸ਼ਾਮਲ ਹੋਏ ਤੇ ਹਜ਼ੂਰ ਸੱਚੇ ਪਾਤਸ਼ਾਹ ਨੂੰ ਰੁਮਾਲਾ ਭੇਟ ਕੀਤਾ । ਸਿੰਘ ਸਾਹਿਬ ਗਿਆਨੀ ਕਸ਼ਮੀਰ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਨੇ ਉਨ੍ਹਾਂ ਨੂੰ ਹਾਰ ਤੇ ਪ੍ਰਸ਼ਾਦਿ ਨਾਲ ਨਿਵਾਜਿਆ । ਇਸ ਮੌਕੇ ਉਨ੍ਹਾਂ ਨਾਲ ਸ੍ਰ: ਜਸਵੰਤ ਸਿੰਘ ਬੌਬੀ, ਸ੍ਰ: ਠਾਨ ਸਿੰਘ ਬੁੰਗਈ, ਜੈਮਲ ਸਿੰਘ ਢਿੱਲੋਂ ਪੀ.ਏ. ਆਦਿ ਹਾਜ਼ਰ ਸਨ ।
ਨਗਰ ਕੀਰਤਨ, ਤਖਤ ਸੱਚਖੰਡ ਸਾਹਿਬ ਵਿਖੇ ਪੁੱਜਣ ਉਪਰੰਤ ਹਜ਼ੂਰੀ ਖਾਲਸੇ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸ਼ਸਤਰਾਂ ਦੀ ਸਲਾਮੀ ਦਿਤੀ ਗਈ । ਤਖ਼ਤ ਸੱਚਖੰਡ ਸਾਹਿਬ ਵਿਖੇ ਜਦ ਵੀ ਕੋਈ ਨਗਰ ਕੀਰਤਨ ਜਾਂ ਮਹੱਲਾ ਨਿਕਲਦਾ ਹੈ ਤਾਂ ਪੁਰਾਤਨ ਚਲੀ ਆ ਰਹੀ ਮਰਯਾਦਾ ਅਨੁਸਾਰ ਸਨਮਾਨ ਵਿੱਚ ਤੋਪ ਦੇ ਗਿਆਰਾਂ ਫਾਇਰ ਨਾਲ ਸਲਾਮੀ ਦਿਤੀ ਜਾਂਦੀ ਹੈ, ਪਰ ਗੁਰਤਾਗਦੀ ਨਗਰ ਕੀਰਤਨ ਨੂੰ ਇੱਕ ਫਾਇਰ ਨਾਲ ਸਲਾਮੀ ਦਿੱਤੀ ਜਾਂਦੀ ਹੈ। ਤਖ਼ਤ ਸਾਹਿਬ ਦੇ ਮਾਨਯੋਗ ਜੱਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਤੇ ਸਮੂੰਹ ਪੰਜ ਪਿਆਰੇ ਸਾਹਿਬਾਨ
ਨੇ ਗੁਰਤਾਗੱਦੀ ਦੀ ਰਸਮ ਦਾ ਅਨੁਸਰਣ ਕੀਤਾ। ਇਸ ਮੌਕੇ ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਹੈਡ ਗ੍ਰੰਥੀ ਵਲੋਂ ਪਾਵਨ ਮੁਖ ਵਾਕ ਸਰਵਣ ਕਰਾਇਆ ਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਬਾਬਤ ਸਾਖੀ ਸੰਗਤਾਂ ਨੂੰ ਸਰਵਣ ਕਰਵਾਈ ।
15 ਨਵੰਬਰ ਨੂੰ ਸ਼ਾਮ 4.15 ਵਜੇ ਸਿਮਰਨ ਦਿਵਸ ਦਾ ਆਯੋਜਨ ਕੀਤਾ ਗਿਆ । ਤਖ਼ਤ ਸੱਚਖੰਡ ਸਾਹਿਬ ਤੋਂ ਵਿਸ਼ਵ ਸ਼ਾਂਤੀ ਦੀ ਅਰਦਾਸ ਕੀਤੀ ਗਈ । ਇਸ ਮੌਕੇ ਸੰਤ ਬਾਬਾ ਨਰਿੰਦਰ ਸਿੰਘ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵੱਲੋਂ ਮਠਿਆਈਆਂ ਦੇ ਲੰਗਰ ਦੀ ਸੇਵਾ ਕੀਤੀ ਗਈ । ਗੁਰਦੁਆਰਾ ਬੋਰਡ ਵਲੋਂ ਵਿਸ਼ੇਸ਼ ਗੁਰੂ ਕੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਗੁਰਪੁਰਬ ਸਮੇਂ ਬਹੁਤ ਭਾਰੀ ਗਿਣਤੀ ਵਿੱਚ ਨਤਮਸਤਕ ਹੋਈਆਂ ਸੰਗਤਾਂ ਨੇ ਗੁਰੂ ਕਾ ਲੰਗਰ ਛਕ वे ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰੂ ਮਹਾਰਾਜ
ਇਸੇ ਦਿਨ ਸ਼ਾਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਗੁਰਪੁਰਬ ਦੂਜ-ਪੰਚਮੀ ਨੂੰ ਸਮੱਰਪਿਤ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਆਰੰਭਤਾ ਹੋਈ, ਜੋਕਿ 19 ਨਵੰਬਰ ਤੱਕ ਚਲਣਗੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਉੱਚ ਕੋਟੀ ਦੇ ਰਾਗੀ ਜੱਥੇ, ਗਿਆਨੀ ਕਥਾਕਾਰ, ਸੰਤ ਮਹਾਂਪੁਰਸ਼ ਆਦਿ ਸ਼ਾਮਲ ਹੋ ਰਹੇ ਹਨ। ਗੁਰਮਤਿ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਫੇਸ ਬੁੱਕ hazursahiblive ਯੂਟਿਊਬ ‘ਤੇ ਦਿਖਾਇਆ ਜਾ ਰਿਹਾ ਹੈ।