ਤੇਲੰਗਾਨਾ ਦੀ ਦਵਾਈ ਕੰਪਨੀ ’ਚ ਧਮਾਕਾ, 4 ਦੀ ਮੌਤ, 10 ਜ਼ਖਮੀ

ਨਵੀਂ ਦਿੱਲੀ – ਤੇਲੰਗਾਨਾ ਦੇ ਸੰਗਾਰੈਡੀ ਜ਼ਿਲ੍ਹੇ ’ਚ ਇਕ ਦਵਾ ਕੰਪਨੀ ਦੇ ਰਿਐਕਟਰ ’ਚ ਧਮਾਕਾ ਹੋਣ ਨਾਲ 4 ਲੋਕਾਂ ਦੀ ਮੌਤ ਹੋ ਗਈ ਅਤੇ 10 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਸ਼ਾਮ ਕਰੀਬ 5 ਵਜੇ ਧਮਾਕੇ ਤੋਂ ਬਾਅਦ ਅੱਗ ਲੱਗ ਗਈ।ਉਨ੍ਹਾਂ ਕਿਹਾ ਕਿ ਦਵਾਈ ਕੰਪਨੀ ਦੇ ਰਿਐਕਟਰ ’ਚ ਧਮਾਕਾ ਹੋਇਆ ਅਤੇ ਧਮਾਕੇ ਦੇ ਅਸਰ ਕਾਰਨ ਇਸ ਦੇ ਆਲੇ-ਦੁਆਲੇ ਮੌਜੂਦ ਲੋਕ ਦੂਰ ਜਾ ਡਿੱਗੇ। ਹੁਣ ਤਕ ਚਾਰ ਲੋਕਾਂ ਦੀ ਮੌਤ ਹੋ ਚੁਕੀ ਹੈ। 10-15 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦਸਿਆ ਕਿ ਬਚਾਅ ਕਾਰਜ ਜਾਰੀ ਹਨ।

Related posts

ਪ੍ਰਧਾਨ ਮੰਤਰੀ ਮੋਦੀ ਸਲੋਵਾਕੀਆ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ

ਦਿੱਲੀ-ਐਨਸੀਆਰ ਵਿੱਚ 4 ਨਵੇਂ ਨਮੋ ਸ਼ਹਿਰ ਬਣਾਏ ਜਾਣ ਦੀ ਤਿਆਰੀ

ਹੁਣ ਬਿਨਾਂ ਡਾਕਟਰ ਦੀ ਪਰਚੀ ਦੇ ਖੰਘ ਦੀ ਦਵਾਈ ਨਹੀਂ ਮਿਲੇਗੀ