ਬੰਗਾਲ ’ਚ ਹੁਣ ਭਾਜਪਾ ਵਿਧਾਇਕ ਸੌਮੇਨ ਰਾਏ ਟੀਐੱਮਸੀ ’ਚ ਸ਼ਾਮਲ

ਕੋਲਕਾਤਾ – ਬੰਗਾਲ ’ਚ ਹੁਣ ਉੱਤਰ ਦਿਨਾਜਪੁਰ ਜ਼ਿਲ੍ਹੇ ਦੇ ਕਾਲਿਆਗੰਜ ਤੋਂ ਭਾਜਪਾ ਵਿਧਾਇਕ ਸੌਮੇਨ ਰਾਏ ਪਾਰਟੀ ਛੱਡ ਕੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ’ਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੋਂ ਹੁਣ ਤਕ ਚਾਰ ਭਾਜਪਾ ਵਿਧਾਇਕ ਪਾਰਟੀ ਛੱਡ ਕੇ ਟੀਐੱਮਸੀ ’ਚ ਜਾ ਚੁੱਕੇ ਹਨ। ਕੋਲਕਾਤਾ ਸਥਿਤ ਤ੍ਰਿਣਮੂਲ ਭਵਨ ’ਚ ਸੌਮੇਨ ਰਾਏ ਨੇ ਸੂਬੇ ਦੇ ਸਨਅਤ ਮੰਤਰੀ ਤੇ ਪਾਰਟੀ ਦੇ ਮੁੱਖ ਸਕੱਤਰ ਪਾਰਥ ਚੈਟਰਜੀ ਦੀ ਮੌਜੂਦਗੀ ’ਚ ਟੀਐੱਮਸੀ ਦਾ ਪੱਲਾ ਫੜਿਆ। ਰਾਏ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋਏ ਸਨ। ਰਾਏ ਦਾ ਪਾਰਟੀ ’ਚ ਸਵਾਗਤ ਕਰਦੇ ਹੋਏ ਪਾਰਥ ਚੈਟਰਜੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਈ ਸਹਿ-ਕਰਮੀ ਜੋ ਭਾਜਪਾ ’ਚ ਚਲੇ ਗਏ ਸਨ, ਉਹ ਹੌਲੀ-ਹੌਲੀ ਵਾਪਸ ਆ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇ ਕਈ ਨੇਤਾ ਤੇ ਵਿਧਾਇਕ ਟੀਐੱਮਸੀ ਦੇ ਸੰਪਰਕ ’ਚ ਹਨ। ਇਸ ਤੋਂ ਪਹਿਲਾਂ ਮੁਕੁਲ ਰਾਏ, ਤਨਮਯ ਘੋਸ਼ ਤੇ ਵਿਸ਼ਵਜੀਤ ਦਾਸ ਭਾਜਪਾ ਛੱਡ ਕੇ ਟੀਐੱਮਸੀ ’ਚ ਸ਼ਾਮਲ ਹੋਏ ਹਨ।

Related posts

ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਏਸ਼ੀਆ ਦੇ ਸਭ ਤੋਂ ਵੱਧ ਅਮੀਰ ਬਣੇ

ਭਾਰਤ-ਆਸਟ੍ਰੀਆ ਵਲੋਂ ਵਪਾਰ, ਨਿਵੇਸ਼ ਅਤੇ ਹਰੀ ਤਕਨਾਲੋਜੀ ‘ਚ ਸਹਿਯੋਗ ਵਧਾਉਣ ‘ਤੇ ਜ਼ੋਰ

ਆਰ. ਵੈਸ਼ਾਲੀ ਨੇ FIDE ਮਹਿਲਾ ਕੈਂਡੀਡੇਟਸ ਚੈਂਪੀਅਨ ਬਣਕੇ ਨਵਾਂ ਇਤਿਹਾਸ ਰਚਿਆ