ਭਾਰਤ ਨੇ ਇਕ ਸਾਲ ‘ਚ ਸਭ ਤੋਂ ਵੱਧ ਟੀ-20 ਮੈਚ ਜਿੱਤਣ ਦਾ ਬਣਾਇਆ ਰਿਕਾਰਡ ਤੇ ਪਾਕਿਸਤਾਨ ਦੀ ਕੀਤੀ ਬਰਾਬਰੀ

ਨਵੀਂ ਦਿੱਲੀ – ਆਸਟ੍ਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਦੂਜੇ ਮੈਚ ‘ਚ ਜਿੱਤ ਦੇ ਨਾਲ, ਭਾਰਤੀ ਟੀਮ ਸੰਯੁਕਤ ਤੌਰ ‘ਤੇ ਇਕ ਕੈਲੰਡਰ ਸਾਲ ‘ਚ ਸਭ ਤੋਂ ਜ਼ਿਆਦਾ ਟੀ-2੦ ਜਿੱਤਾਂ ਦੇ ਮਾਮਲੇ ‘ਚ ਚੋਟੀ ‘ਤੇ ਪਹੁੰਚ ਗਈ ਹੈ। ਪਾਕਿਸਤਾਨ ਨੇ ਸਾਲ 2021 ‘ਚ 29 ਟੀ-20 ਮੈਚਾਂ ‘ਚੋਂ 20 ਜਿੱਤੇ ਸਨ। ਭਾਰਤ ਨੇ ਇਸ ਕੈਲੰਡਰ ਸਾਲ ਵਿੱਚ 27 ਮੈਚਾਂ ਵਿੱਚ 20 ਜਿੱਤਾਂ ਹਾਸਲ ਕੀਤੀਆਂ ਹਨ।
ਇਕ ਕੈਲੰਡਰ ਸਾਲ ਵਿੱਚ ਟੀ-20 ਵਿੱਚ ਸਭ ਤੋਂ ਵੱਧ ਜਿੱਤਾਂ-
20 ਮੈਚ – 2022 ਵਿੱਚ ਭਾਰਤ
20 ਮੈਚ – 2021 ਵਿੱਚ ਪਾਕਿਸਤਾਨ
17 ਮੈਚ – 2018 ਵਿੱਚ ਪਾਕਿਸਤਾਨ
ਜੇਕਰ ਭਾਰਤ ਹੁਣ ਤੀਜੇ ਮੈਚ ਵਿੱਚ ਆਸਟਰੇਲੀਆ ਨੂੰ ਹਰਾਉਂਦਾ ਹੈ ਤਾਂ ਉਹ ਇਸ ਮਾਮਲੇ ਵਿੱਚ ਪਾਕਿਸਤਾਨ ਨੂੰ ਪਛਾੜ ਦੇਵੇਗਾ। ਜਿੱਥੋਂ ਤਕ ਭਾਰਤ ਦਾ ਸਬੰਧ ਹੈ, ਇਸ ਨੇ ਪਹਿਲਾਂ ਕਦੇ ਵੀ ਇੱਕ ਕੈਲੰਡਰ ਸਾਲ ਵਿੱਚ ਇੰਨੀਆਂ ਜਿੱਤਾਂ ਹਾਸਲ ਨਹੀਂ ਕੀਤੀਆਂ।ਭਾਰਤ ਨੇ ਘਰੇਲੂ ਮੈਦਾਨ ‘ਤੇ 12 ‘ਚੋਂ 9 ਮੈਚ ਜਿੱਤੇ ਹਨ। ਉਹ ਇਕ ਕੈਲੰਡਰ ਸਾਲ ਵਿੱਚ ਘਰ ਵਿੱਚ ਸਭ ਤੋਂ ਵੱਧ ਟੀ-20 ਜਿੱਤਾਂ ਲਈ ਜ਼ਿੰਬਾਬਵੇ ਦੇ ਨਾਲ ਸਾਂਝੇ ਤੌਰ ‘ਤੇ ਸ਼ਾਮਲ ਹੋਏ ਹਨ। ਜ਼ਿੰਬਾਬਵੇ ਨੇ ਵੀ ਇਸ ਕੈਲੰਡਰ ਸਾਲ ਵਿੱਚ ਘਰੇਲੂ ਮੈਦਾਨ ਵਿੱਚ ਨੌਂ ਮੈਚ ਜਿੱਤੇ ਹਨ।

Related posts

ਆਸਮੀਨ ਕੌਰ ਨੇ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਮੈਡਲ ਜਿੱਤਿਆ

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ