ਨੌਜਵਾਨ ਭਾਰਤੀ ਗਰੈਂਡ ਮਾਸਟਰ ਅਰਜੁਨ ਏਰੀਗੈਸੀ ਫਾਈਨਲ ‘ਚ

ਨਿਊਯਾਰਕ – ਨੌਜਵਾਨ ਭਾਰਤੀ ਗਰੈਂਡ ਮਾਸਟਰ ਅਰਜੁਨ ਏਰੀਗੈਸੀ ਨੇ ਜੂਲੀਅਸ ਬਾਏਰ ਜਨਰੇਸ਼ਨ ਕੱਪ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਟ ਵਿਚ ਵੀਅਤਨਾਮ ਦੇ ਲਿਏਮ ਕਵਾਂਗ ਲੀ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਜਿਸ ਵਿਚ ਉਨ੍ਹਾਂ ਦਾ ਸਾਹਮਣਾ ਦੁਨੀਆ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨਾਲ ਹੋਵੇਗਾ। 19 ਸਾਲ ਦੇ ਏਰੀਗੈਸੀ ਨੂੰ ਵੀਅਤਨਾਮ ਦੇ ਵਿਰੋਧੀ ਦੀ ਚੁਣੌਤੀ ਨੂੰ ਪਾਰ ਕਰਨ ਲਈ ਸਖ਼ਤ ਮਿਹਨਤ ਕਰਨੀ ਪਈ ਜਦਕਿ ਕਾਰਲਸਨ ਨੇ 3-1 ਨਾਲ ਜਿੱਤ ਹਾਸਲ ਕੀਤੀ।
ਏਰੀਗੈਸੀ-ਲਿਏਮ ਲੀ ਵਿਚਾਲੇ ਹੋਏ ਮੈਚ ਵਿਚ ਪਹਿਲੀ ਗੇਮ ਡਰਾਅ ਰਹੀ ਤੇ ਦੂਜੀ ਵਿਚ ਭਾਰਤੀ ਨੇ ਜਿੱਤ ਹਾਸਲ ਕਰ ਕੇ ਬੜ੍ਹਤ ਬਣਾਈ। ਤੀਜੀ ਗੇਮ ਡਰਾਅ ਰਹੀ ਜਿਸ ਤੋਂ ਬਾਅਦ ਵੀਅਤਨਾਮ ਦੇ ਖਿਡਾਰੀ ਨੇ 32 ਚਾਲ ਵਿਚ ਜਿੱਤ ਦਰਜ ਕਰ ਕੇ ਬਰਾਬਰੀ ਹਾਸਲ ਕੀਤੀ ਪਰ ਟਾਈਬ੍ਰੇਕਰ ਵਿਚ ਏਰੀਗੈਸੀ ਨੇ ਲਗਾਤਾਰ ਦੋ ਗੇਮਾਂ ਜਿੱਤ ਕੇ ‘ਦੋ ਦਿਨਾ’ ਫਾਈਨਲ ਵਿਚ ਆਪਣੀ ਥਾਂ ਪੱਕੀ ਕੀਤੀ। ਟੂਰਨਾਮੈਂਟ ਦੇ ਦੋ ਦਿਨਾ ਫਾਈਨਲ ਵਿਚ ਸਰਬੋਤਮ ਚਾਰ-ਚਾਰ ਗੇਮਾਂ ਦੇ ਮੈਚ ਹੋਣਗੇ। ਕਾਰਲਸਨ ਨੇ ਕੇਮੇਰ ਖ਼ਿਲਾਫ਼ ਪਹਿਲੀਆਂ ਦੋ ਗੇਮਾਂ ਡਰਾਅ ਖੇਡੀਆਂ ਪਰ ਦੁਨੀਆ ਦੇ ਨੰਬਰ ਇਕ ਖਿਡਾਰੀ ਨੇ ਅਗਲੇ ਦੋ ਮੈਚ ਜਿੱਤ ਕੇ ਫਾਈਨਲ ਵਿਚ ਥਾਂ ਬਣਾਈ। ਇਸ ਤੋਂ ਪਹਿਲਾਂ ਸ਼ੁਰੂਆਤੀ ਸੂਚੀ ਵਿਚ ਕਾਰਲਸਨ 34 ਅੰਕ ਲੈ ਕੇ ਸਿਖ਼ਰ ‘ਤੇ ਰਹੇ।

Related posts

ਆਸਮੀਨ ਕੌਰ ਨੇ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਮੈਡਲ ਜਿੱਤਿਆ

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ