ਮਾਰਕ ਜ਼ੁਕਰਬਰਗ ਬਣੇ ਦੁਨੀਆਂ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ, ਐਲੋਨ ਮਸਕ ਨੂੰ ਛੱਡਿਆ ਪਿੱਛੇ

ਵਾਸ਼ਿੰਗਟਨ –  ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਮਾਲਕ ਮਾਰਕ ਜ਼ੁਕਰਬਰਗ ਦੀ ਜਾਇਦਾਦ ‘ਚ ਰਿਕਾਰਡ ਵਾਧਾ ਦੇਖਿਆ ਜਾ ਰਿਹਾ ਹੈ। ਖ਼ਬਰਾਂ ਅਨੁਸਾਰ ਮਾਰਕ ਜ਼ੁਕਰਬਰਗ , ਐਲੋਨ ਮਸਕ ਨੂੰ ਪਿੱਛੇ ਛੱਡ ਕੇ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਨਵੰਬਰ 2020 ਤੋਂ ਬਾਅਦ ਪਹਿਲੀ ਵਾਰ ਮਾਰਕ ਜ਼ੁਕਰਬਰਗ ,ਐਲੋਨ ਮਸਕ ਤੋਂ ਅੱਗੇ ਨਿਕਲ ਗਏ ਹਨ। ਮਾਰਕ ਜ਼ੁਕਰਬਰਗ ਨੇ ਸ਼ੁੱਕਰਵਾਰ ਨੂੰ ਇਹ ਸਫਲਤਾ ਹਾਸਲ ਕੀਤੀ।ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ, ਮਾਰਕ ਜ਼ੁਕਰਬਰਗ ਦੀ ਜਾਇਦਾਦ ਸ਼ੁੱਕਰਵਾਰ ਨੂੰ 5.65 ਅਰਬ ਡਾਲਰ ਤੋਂ ਵੱਧ ਕੇ 187 ਅਰਬ ਡਾਲਰ ਤੱਕ ਪਹੁੰਚ ਗਈ। ਮਾਰਕ ਜ਼ੁਕਰਬਰਗ ਦੀ ਜਾਇਦਾਦ ਇਸ ਸਾਲ 58.9 ਅਰਬ ਡਾਲਰ ਵਧੀ ਹੈ। ਸ਼ੁੱਕਰਵਾਰ ਨੂੰ ਉਸ ਦੀ ਦੌਲਤ ਵਿੱਚ ਇਹ ਵਾਧਾ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਦੇ ਸ਼ੇਅਰਾਂ ਵਿੱਚ ਭਾਰੀ ਵਾਧੇ ਕਾਰਨ ਹੋਇਆ ਹੈ।ਸ਼ੁੱਕਰਵਾਰ ਨੂੰ ਮੈਟਾ ਦੇ ਸ਼ੇਅਰ ਰਿਕਾਰਡ ਉੱਚ ਪੱਧਰ ’ਤੇ ਪਹੁੰਚ ਗਏ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਜ਼ੁਕਰਬਰਗ ਦੀ ਕੁੱਲ ਜਾਇਦਾਦ 187 ਬਿਲੀਅਨ ਡਾਲਰ ਹੋ ਚੁੱਕੀ ਹੈ , ਜਦੋਂਕਿ ਐਲੋਨ ਮਸਕ ਦੀ ਕੁੱਲ ਜਾਇਦਾਦ 181 ਅਰਬ ਡਾਲਰ ਤੱਕ ਪਹੁੰਚ ਗਈ ਹੈ ਅਤੇ ਉਹ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਹਨ। ਐਲੋਨ ਮਸਕ ਨੂੰ ਇਸ ਸਾਲ 48.4 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਜਦੋਂਕਿ ਇਕੱਲੇ ਸ਼ੁੱਕਰਵਾਰ ਨੂੰ ਹੀ ਉਸ ਦੀ ਸੰਪਤੀ ਵਿੱਚ 4.52 ਅਰਬ ਡਾਲਰ ਦੀ ਗਿਰਾਵਟ ਆਈ ਹੈ।ਜ਼ਿਕਰਯੋਗ ਹੈ ਕਿ ਟੇਸਲਾ ਦੇ ਸੀਈਓ ਐਲੋਨ ਮਸਕ ਮਾਰਚ ਤੱਕ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘’ਚ ਸਿਖਰ ‘’ਤੇ ਸਨ ਪਰ ਹੁਣ ਉਹ ਚੌਥੇ ਸਥਾਨ ’ਤੇ ਖਿਸਕ ਗਏ ਹਨ। ਐਲੋਨ ਮਸਕ ਇਸ ਸਾਲ ਸਭ ਤੋਂ ਵੱਧ ਦੌਲਤ ਗੁਆਉਣ ਵਾਲੇ ਸ਼ਖਸ ਹਨ, ਜਦਕਿ ਮਾਰਕ ਜ਼ਕਰਬਰਗ ਇਸ ਸਾਲ ਸਭ ਤੋਂ ਵੱਧ ਦੌਲਤ ਕਮਾਉਣ ਵਾਲੇ ਅਰਬਪਤੀ ਬਣ ਗਏ ਹਨ। ਜ਼ੁਕਰਬਰਗ ਨੇ 16 ਨਵੰਬਰ 2020 ਤੋਂ ਬਾਅਦ ਪਹਿਲੀ ਵਾਰ ਐਲੋਨ ਮਸਕ ਨੂੰ ਪਿੱਛੇ ਛੱਡ ਦਿੱਤਾ ਹੈ। ਉਸ ਸਮੇਂ ਉਸ ਦੀ ਕੁੱਲ ਜਾਇਦਾਦ 105.6 ਅਰਬ ਡਾਲਰ ਸੀ ਜਦੋਂ ਕਿ ਐਲੋਨ ਮਸਕ ਦੀ ਕੁੱਲ ਜਾਇਦਾਦ ਇਸ ਸਾਲ ਦੌਰਾਨ ਐਲੋਨ ਮਸਕ ਦੀ ਦੌਲਤ ਵਿੱਚ ਗਿਰਾਵਟ ਦਾ ਵੱਡਾ ਕਾਰਨ ਟੇਸਲਾ ਦੇ ਸ਼ੇਅਰ ਹਨ। ਸਾਲ 2024 ‘’ਚ ਟੇਸਲਾ ਦੇ ਸ਼ੇਅਰਾਂ ‘’ਚ 34 ਫੀਸਦੀ ਦੀ ਗਿਰਾਵਟ ਆਈ ਹੈ। ਇਹ ਸ਼ੇਅਰ 500 ਸੂਚਕਾਂਕ ਵਿੱਚ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੇ ਸ਼ੇਅਰ ਬਣ ਗਏ ਹਨ। ਕੰਪਨੀ ਦੇ ਸ਼ੇਅਰਾਂ ‘’ਚ ਗਿਰਾਵਟ ਇਲੈਕਟਿ੍ਰਕ ਵਾਹਨਾਂ ਦੀ ਮੰਗ ‘’ਚ ਗਿਰਾਵਟ, ਚੀਨ ‘’ਚ ਚੁਣੌਤੀਆਂ ਅਤੇ ਜਰਮਨੀ ‘’ਚ ਉਤਪਾਦਨ ਸਮੱਸਿਆਵਾਂ ਕਾਰਨ ਹੋਇਆ ਹੈ।

Related posts

ਰਿਆਧ, ਜਾਰਡਨ ਅਤੇ ਯਰੂਸ਼ਲਮ ਲਈ ਅਮਰੀਕਨ ਦੂਤਾਵਾਸ ਵਲੋਂ ਯਾਤਰੀਆਂ ਲਈ ਸਲਾਹ ਜਾਰੀ

ਖਾੜੀ ‘ਚੋਂ ਤਣਾਅ ਨੂੰ ਜਲਦੀ ਖਤਮ ਕਰਨ ਲਈ ਸੰਯੁਕਤ ਰਾਸ਼ਟਰ ਵਲੋਂ ਕੂਟਨੀਤਕ ਯਤਨ ਤੇਜ਼

ਭਾਰਤ ਅਤੇ ਕੈਨੇਡਾ ਵਲੋਂ 2030 ਤੱਕ 50 ਬਿਲੀਅਨ ਡਾਲਰ ਦੇ ਵਪਾਰ ਦਾ ਟੀਚਾ