ਮੋਦੀ ਸਰਕਾਰ ‘ਲੀਕ ਤੇ ਧੋਖਾਧੜੀ’ ਬਗ਼ੈਰ ਕੋਈ ਪ੍ਰੀਖਿਆ ਨਹੀਂ ਕਰਵਾ ਸਕਦੀ: ਕਾਂਗਰਸ

Congress leader Jairam Ramesh addresses a press conference at AICC headquarters, in New Delhi on Sunday. TRIBUNE PHOTO: MANAS RANJAN BHUI

ਨਵੀਂ ਦਿੱਲੀ -ਕਾਂਗਰਸ ਨੇ ਯੂਜੀਸੀ-ਨੈੱਟ ਰੱਦ ਕੀਤੇ ਜਾਣ ਤੋਂ ਬਾਅਦ ਅੱਜ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਮੋਦੀ ਸਰਕਾਰ ‘ਲੀਕ ਅਤੇ ਧੋਖਾਧੜੀ’ ਤੋਂ ਬਿਨਾਂ ਕੋਈ ਪ੍ਰੀਖਿਆ ਨਹੀਂ ਕਰਵਾ ਸਕਦੀ। ਸਿੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਕਰਵਾਈ ਯੂਜੀਸੀ-ਨੈੱਟ ਨੂੰ ਰੱਦ ਕਰਨ ਦੇ ਆਦੇਸ਼ ਦਿੱਤੇ ਅਤੇ ਮਾਮਲਾ ਪੂਰੀ ਜਾਂਚ ਲਈ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕੀਤਾ,‘ਪ੍ਰਧਾਨ ਮੰਤਰੀ ਹਰ ਸਾਲ ‘ਪਰੀਕਸ਼ਾ ਪੇ ਚਰਚਾ’ ਨਾਮਕ ਸ਼ਾਨਦਾਰ ਤਮਾਸ਼ਾ ਕਰਦੇ ਹਨ ਪਰ ਉਨ੍ਹਾਂ ਦੀ ਸਰਕਾਰ ਲੀਕ ਅਤੇ ਧੋਖਾਧੜੀ ਤੋਂ ਬਿਨਾਂ ਕੋਈ ਪ੍ਰੀਖਿਆ ਨਹੀਂ ਕਰਵਾ ਸਕਦੀ ਹੈ। ਐੱਨਈਈਟੀ-ਗ੍ਰੈਜੂਏਟ 2024 ’ਤੇ ਬਹੁਤ ਗੰਭੀਰ ਸਵਾਲ ਉਠਾਏ ਗਏ ਹਨ। ਸਿੱਖਿਆ ਮੰਤਰੀ ਵੀ ਇਹ ਮੰਨਣ ਲਈ ਮਜਬੂਰ ਹੋ ਗਏ ਹਨ। ਐੱਨਟੀਏ ਇਮਾਨਦਾਰੀ ਘੋਰ ਸ਼ੱਕ ਦੇ ਘੇਰੇ ਵਿੱਚ ਹੈ।’

Related posts

ਰਾਸ਼ਟਰਪਤੀ ਮੁਰਮੂ ਵਲੋਂ ਦਿੱਲੀ ਸਰਕਾਰ ਦੀ ‘ਲਖਪਤੀ ਬਿਟੀਆ ਯੋਜਨਾ ਦੀ ਸ਼ੁਰੂਆਤ

ਭਾਰਤ ਅਤੇ ਕੈਨੇਡਾ ਵਲੋਂ 2030 ਤੱਕ 50 ਬਿਲੀਅਨ ਡਾਲਰ ਦੇ ਵਪਾਰ ਦਾ ਟੀਚਾ

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ