ਵਿਦਿਆਰਥੀਆਂ ਦਾ ਇੰਤਜ਼ਾਰ ਹੋਇਆ ਖ਼ਤਮ, ਸੀਬੀਐਸਈ ਨੇ 10ਵੀਂ ਅਤੇ 12ਵੀਂ ਦੀ ਡੇਟਸ਼ੀਟ ਕੀਤੀ ਜਾਰੀ

ਨਵੀਂ ਦਿੱਲੀ – ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ ਮੰਗਲਵਾਰ ਨੂੰ ਸਾਲ 2024 ’ਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ ਅਤੇ 10 ਅਪ੍ਰੈਲ 2024 ਤੱਕ ਆਯੋਜਿਤ ਕੀਤੀਆਂ ਜਾਣਗੀਆਂ। ਬੋਰਡ ਪ੍ਰੀਖਿਆਵਾਂ ਲਗਭਗ 55 ਦਿਨਾਂ ਤੱਕ ਚਲਣਗੀਆਂ। ਸੀ.ਬੀ.ਐੱਸ.ਈ. ਅਧਿਕਾਰੀਆਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਲਈ 2 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਵਿਚਾਲੇ ਤਿਆਰੀ ਲਈ ਪੂਰਾ ਸਮਾਂ ਦਿੱਤਾ ਗਿਆ ਹੈ। ਉੱਥੇ ਹੀ ਪ੍ਰੀਖਿਆਵਾਂ ਦੀ ਡੇਟਸ਼ੀਟ ਤਿਆਰ ਕਰਦੇ ਸਮੇਂ ਮੁਕਾਬਲਾ ਪ੍ਰੀਖਿਆਵਾਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਇਕ ਪ੍ਰੀਖਿਆ ਸਵੇਰੇ 10.30 ਵਜੇ ਤੋਂ 1.30 ਵਜੇ ਤੱਕ ਹੋਵੇਗੀ ਅਤੇ ਦੂਜੀ ਪ੍ਰੀਖਿਆ ਸਵੇਰੇ 10.30 ਤੋਂ ਸਾਢੇ 12.30 ਵਜੇ ਤੱਕ ਹੋਵੇਗੀ।
ਸੀ.ਬੀ.ਐੱਸ.ਈ. ਦੇ ਪਿਛਲੇ ਰਿਕਾਰਡ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਬੋਰਡ ਪ੍ਰੀਖਿਆ ਦੇ ਸ਼ੁਰੂ ਹੋਣ ਤੋਂ ਲਗਭਗ ਇਕ-ਡੇਢ ਮਹੀਨੇ ਪਹਿਲੇ ਬੋਰਡ ਪ੍ਰੀਖਿਆ ਦਾ ਟਾਈਮਟੇਬਲ ਜਾਰੀ ਕਰਦਾ ਰਿਹਾ ਹੈ। ਸਾਲ 2023 ’ਚ ਸੀ.ਬੀ.ਐੱਸ.ਈ. ਬੋਰਡ ਪ੍ਰੀਖਿਆ 15 ਫਰਵਰੀ ਤੋਂ ਸ਼ੁਰੂ ਹੋਈ ਸੀ। ਸੀ.ਬੀ.ਐੱਸ.ਈ. ਜਮਾਤ 10ਵੀਂ ਦੀ ਪ੍ਰੀਖਿਆ 15 ਫਰਵਰੀ ਤੋਂ 21 ਮਾਰਚ 2023 ਤੱਕ ਹੋਈ ਸੀ। ਉੱਥੇ ਹੀ ਸੀ.ਬੀ.ਐੱਸ.ਈ. ਜਮਾਤ 12ਵੀਂ ਜਮਾਤ ਦੀ ਪ੍ਰੀਖਿਆ 15 ਫਰਵਰੀ ਤੋਂ 5 ਅਪ੍ਰੈਲ 2023 ਤੱਕ ਚਲੀ ਸੀ।

Related posts

ਭਾਰਤ-ਇਜ਼ਰਾਈਲ ਆਰਥਿਕ ਅਤੇ ਆਪਸੀ ਸਹਿਯੋਗ ਨੂੰ ਨਵੀਂ ਦਿਸ਼ਾ ਦੇਣ ਲਈ ਸਹਿਮਤ

ਟੀ-20 ਵਿਸ਼ਵ ਕੱਪ 2026 : ਭਾਰਤ ਦੀ ਜ਼ਿੰਬਾਬਵੇ ‘ਤੇ ਸ਼ਾਨਦਾਰ ਜਿੱਤ

ਭਾਰਤੀ ਮਿਉਚੁਅਲ ਫੰਡ ਸ਼੍ਰੇਣੀਆਂ ਵਿੱਚ ਵੱਡਾ ਬਦਲਾਅ