ਸਾਲ 2025 ਸਾਰਿਆਂ ਲਈ ਖੁਸ਼ੀਆਂ ਭਰਿਆ ਤੇ ਵਿਕਾਸ ਭਰਪੂਰ ਹੋਵੇ !

ਲੇਖਕ: ਸੰਦੀਪ ਕੰਬੋਜ, ਪ੍ਰਧਾਨ ਐਂਟੀ ਕੁਰੱਪਸ਼ਨ ਬਿਊਰੋ ਇੰਡੀਆ,ਗੁਰੂਹਰਸਹਾਏ

ਅਸੀਂ ਹਰ ਵਾਰ ਜਦੋਂ ਨਵਾਂ ਸਾਲ ਚੜਦਾ ਹੈ ਤਾਂ ਇਸ ਆਸ ਨਾਲ  ਬਹੁਤ ਖੁਸ਼ੀਆਂ ਮਨਾਉਂਦੇ ਹਾਂ ਕਿ ਇਹ ਨਵਾਂ ਸਾਲ ਸਾਡੇ ਲਈ ਬਹੁਤ ਖੁਸ਼ੀਆਂ ਭਰਿਆ ਹੋਵੇਗਾ । ਨਵਾਂ ਵਰ੍ਹਾ ਮਨਾਉਣ ਦੀ ਰਵਾਇਤ ਮੈਸੋਪਟਾਮੀਆ ਵਿੱਚ 2000 ਈਸਾ ਪੂਰਵ ਵਿੱਚ ਹੋਈ। ਰੋਮਨਾਂ ਨੇ ਦਰਵਾਜ਼ੇ ਦੇ ਦੇਵਤਾ ਜੈਨੂਅਸ ਦੇ ਨਾਂਅ ਉੱਪਰ ਸਾਲ ਦੇ ਪਹਿਲੇ ਮਹੀਨੇ ਜਨਵਰੀ (ਜੈਨੂਅਰੀ) ਦਾ ਨਾਂਅ ਰੱਖਿਆ। ਇਸ ਤੋਂ ਬਾਅਦ 46 ਈਸਾ ਪੂਰਵ ਵਿੱਚ ਰੋਮਨ ਸ਼ਾਸਕ ਜੂਲੀਅਸ ਸੀਜਰ ਨੇ ਇੱਕ ਜਨਵਰੀ ਨੂੰ ਨਵਾਂ ਵਰ੍ਹਾ ਐਲਾਨ ਕੀਤਾ। ਇੰਗਲੈਡ ਦੇ ਨਾਲ ਬਾਕੀ ਯੂਰਪੀ ਦੇਸ਼ਾਂ ਨੇ ਵੀ ਇੱਕ ਜਨਵਰੀ ਨੂੰ ਨਵਾਂ ਵਰ੍ਹਾ ਮੰਨ ਲਿਆ। ਇੰਗਲੈਂਡ ਵਿੱਚ 1752 ਈਸਵੀ ਨੂੰ ਗਰਿਗੋਰੀਅਨ ਕੈਲੰਡਰ ਨੂੰ ਅਪਣਾਇਆ ਤੇ ਇੱਕ ਜਨਵਰੀ ਨੂੰ ਨਵੇਂ ਸਾਲ ਵਜੋਂ ਮਾਨਤਾ ਦਿੱਤੀ। ਈਸਾਈ ਧਰਮ  ਵਿੱਚ ਇੱਕ ਜਨਵਰੀ ਦਾ ਮਹੱਤਵ ਧਾਰਮਿਕ ਕਾਰਨ ਕਰਕੇ ਵੀ ਹੈ ਕਿਉਂਕਿ 25 ਦਸੰਬਰ ਨੂੰ ਜੀਸਸ ਦਾ ਜਨਮ ਹੋਇਆ ਸੀ ਤੇ ਇੱਕ ਜਨਵਰੀ ਨੂੰ ਉਹ ਅੱਠ ਦਿਨਾਂ ਦੇ ਹੋਏ ਸਨ। ਸੰਨ 1990 ਤੋਂ ਇਹ ਪਰੰਪਰਾ ਸ਼ੁਰੂ ਹੋ ਗਈ ਕਿ 31 ਦਸੰਬਰ ਦੀ ਰਾਤ ਨੂੰ ਨਵੇਂ ਵਰ੍ਹੇ ਨੂੰ ‘ਜੀ ਆਇਆਂ‘ ਕਿਹਾ ਜਾਣ ਲੱਗਾ। ਹੁਣ ਸੰਸਾਰ ਦੇ ਹਰ ਕੋਨੇ ਵਿੱਚ 31 ਦਸੰਬਰ ਦੀ ਰਾਤ ਨਵੇਂ ਸਾਲ ਦੇ ਆਗਾਜ਼ ਦੀ ਖੁਸ਼ੀ ‘ਚ ਬਿਤਾਈ ਜਾਂਦੀ ਹੈ।

ਇਸ ਵਾਰ ਸਾਲ 2025 ਤੋਂ ਅਸੀਂ ਇਹ ਹੀ ਆਸ ਕਰਦੇ ਹਾਂ ਕਿ ਇਹ ਨਵਾਂ ਸਾਲ ਸਾਡੇ ਸਾਰਿਆਂ ਲਈ ਬਹੁਤ ਜ਼ਿਆਦਾ ਖੁਸ਼ੀਆਂ ਖੇੜਿਆਂ ਨਾਲ ਭਰਪੂਰ ਹੋਵੇ, ਸਿਹਤ ਪੱਖੋਂ ਹਰੇਕ ਲਈ ਤੰਦਰੁਸਤੀ ਭਰਿਆ ਹੋਵੇ, ਵਿਕਾਸ ਪੱਖੋਂ ਹਰੇਕ ਵਰਗ ਨੂੰ ਅੱਗੇ ਲੈ ਕੇ ਜਾਣ ਵਾਲ਼ਾ ਹੋਵੇ, ਸਮਾਜ ਦਾ ਹਰੇਕ ਵਿਅਕਤੀ ਤਰੱਕੀ ਕਰੇ ,ਸਭ ਦੀਆਂ ਆਸਾਂ ਨੂੰ ਪੂਰਾ ਕਰਨ ਵਾਲਾ ਹੋਵੇ।ਹਰੇਕ ਵਰਗ ਦੇ ਲੋਕਾਂ ਨੂੰ ਵਧੀਆ ਸਿੱਖਿਆ ਮਿਲੇ ਅਤੇ ਹਰੇਕ ਬੇਰੁਜ਼ਗਾਰ ਨੁੰ ਰੁਜ਼ਗਾਰ ਮਿਲੇ ਤਾਂ ਜੋਂ ਹਰੇਕ ਵਿਅਕਤੀ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਕਰ ਸਕੇ। ਹਰੇਕ ਵਿਦਿਆਰਥੀ ਵਧੀਆ ਪੜ੍ਹਾਈ ਕਰੇ ਤਾਂ ਜੋਂ ਸਮਾਜ ਨੂੰ ਅੱਗੇ ਤਰੱਕੀ ਦੇ ਰਾਹ ‘ਤੇ ਲੈ ਜਾ ਸਕੇ। ਸਾਨੂੰ ਪੜ੍ਹਾਈ ਸਿਰਫ ਨੋਕਰੀ ਲੱਗਣ ਲਈ ਜ਼ਰੂਰੀ ਨਹੀਂ ਹੈ ਸਗੋਂ ਪੜ੍ਹਾਈ ਸਾਨੂੰ ਸਮਾਜ ਵਿੱਚ ਵਿਚਰਨ ਅਤੇ ਆਪਣਾ ਕਾਰੋਬਾਰ ਕਰਨ ਲਈ ਵੀ ਬਹੁਤ ਜਰੂਰੀ ਹੈ। ਜਿਸ ਵਿਦਿਆਰਥੀ ਨੂੰ ਨੋਕਰੀ ਮਿਲ ਜਾਂਦੀ ਹੈ ਉਸ ਲਈ ਤਾਂ ਬਹੁਤ ਵਧੀਆ ਹੈ ਪਰ ਜਿਸ ਨੂੰ  ਜਿੰਨਾਂ ਟਾਇਮ ਨੋਕਰੀ ਨਹੀਂ ਮਿਲਦੀ ਉਸ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਅਤੇ ਆਪਣੀ ਪੁੰਜੀ ਦੇ ਹਿਸਾਬ ਨਾਲ ਕੋਈ ਨਾ ਕੋਈ ਕੰਮ ਕਾਰ ਸ਼ੁਰੂ ਕਰ ਲੈਣਾ ਚਾਹੀਦਾ ਹੈ ।
ਸੋ ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਸਾਲ  2025 ਵਿੱਚ ਹਰੇਕ ਨੋਜਵਾਨ ਨੂੰ ਰੁਜ਼ਗਾਰ ਮਿਲੇ ਅਤੇ ਹਰੇਕ ਵਿਅਕਤੀ ਦੇ ਘਰ ਖੁਸ਼ੀਆਂ ਖੇੜੇ ਹੋਣ।

Related posts

$100 Million Boost for Bushfire Recovery Across Victoria

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ