ਚੰਡੀਗੜ੍ਹ – ਅਨੇਕਾਂ ਵਿਧਾਨਕ ਕਾਰਜਾਂ/ਕਰਤੱਵਾਂ ਦੇ ਮੱਦੇਨਜ਼ਰ ਮੰਤਰੀ ਮੰਡਲ ਨੇ 15ਵੀਂ ਪੰਜਾਬ ਵਿਧਾਨ ਸਭਾ ਦਾ 16ਵਾਂ ਇਜਲਾਸ ਚਾਰ ਦਿਨਾ ਦਾ ਹੋਵੇਗਾ। ਇਹ ਇਜਲਾਸ 8 ਨਵੰਬਰ ਤੋਂ 11 ਨਵੰਬਰ ਤਕ ਚੱਲੇਗਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਸੀ ਕਿ ਖੇਤੀ ਕਾਨੂੰਨਾਂ, ਬੀਐੱਸਐੱਫ਼ ਦਾ ਅਧਿਕਾਰ ਖੇਤਰ ਵਧਾਉਣ ਤੇ ਕਈ ਮੁੱਦਿਆਂ ਨੂੰ ਲੈ ਕੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾਵੇਗਾ। ਪਹਿਲਾਂ ਇਹ ਇਜਲਾਸ ਇਕ ਦਿਨ ਦਾ ਸੀ। ਹੁਣ ਸਰਕਾਰ ਨੇ ਇਹ ਇਜਲਾਸ ਚਾਰ ਦਿਨ ਦਾ ਕਰ ਦਿੱਤਾ ਹੈ। ਇਸ ਇਜਲਾਸ ਦੌਰਾਨ ਕਈ ਅਹਿਮ ਬਿੱਲ ਪਾਸ ਹੋਣ ਦੀ ਉਮੀਦ ਹੈ।