5 ਸਟਾਰ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਲਖਨਊ – ਲਖਨਊ ਦੇ ਪੰਜ ਤਾਰਾ ਹੋਟਲ ਨੂੰ ਸੋਮਵਾਰ ਨੂੰ ਇੱਕ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਸ ਤੋਂ ਪਹਿਲਾਂ ਐਤਵਾਰ (27 ਅਕਤੂਬਰ) ਨੂੰ ਵੀ ਸ਼ਹਿਰ ਦੇ 10 ਹੋਟਲਾਂ ਨੂੰ ਇਸੇ ਤਰ੍ਹਾਂ ਦੀ ਧਮਕੀ ਦਿੱਤੀ ਗਈ ਸੀ। ਪੁਲਿਸ ਸੂਤਰਾਂ ਮੁਤਾਬਕ ਹਜ਼ਰਤਗੰਜ ਇਲਾਕੇ ’ਚ ਸਥਿਤ ਤਾਜ ਹੋਟਲ ਨੂੰ ਭੇਜੀ ਗਈ ਈਮੇਲ ’ਚ ਸੰਭਾਵਿਤ ਬੰਬ ਧਮਾਕੇ ਦੀ ਚਿਤਾਵਨੀ ਦਿੱਤੀ ਗਈ ਹੈ।
ਐਤਵਾਰ ਨੂੰ ਜਿਨ੍ਹਾਂ 10 ਹੋਟਲਾਂ ਨੂੰ ਬੰਬ ਦੀ ਧਮਕੀ ਮਿਲੀ ਸੀ, ਉਨ੍ਹਾਂ ਵਿੱਚ Marriott, Saraca, Piccadily, 3omfort Vista, 6ortune, Lemon “ree, 3lark 1wadh, 3asa, 4ayal 7ateway ਅਤੇ Silvette ਸ਼ਾਮਲ ਹਨ। ਬੰਬ ਨਿਰੋਧਕ ਦਸਤੇ ਵੱਲੋਂ ਇਨ੍ਹਾਂ ਹੋਟਲਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਪਰ ਸਾਰੀਆਂ ਧਮਕੀਆਂ ਬੇਬੁਨਿਆਦ ਪਾਈਆਂ ਗਈਆਂ। ਬੰਬ ਦੀ ਮਿਲੀ ਈਮੇਲ ਵਿੱਚ ਲਿਖਿਆ ਗਿਆ ਸੀ ਕਿ ਜੇਕਰ 55,000 ਡਾਲਰ (ਲਗਭਗ 4,624,288 ਰੁਪਏ) ਦੀ ਫਿਰੌਤੀ ਅਦਾ ਨਾ ਕੀਤੀ ਗਈ ਤਾਂ ਧਮਾਕਾ ਹੋ ਜਾਵੇਗਾ।
ਧਮਕੀ ਵਿੱਚ ਕਿਹਾ ਗਿਆ ਹੈ, “ਤੁਹਾਡੇ ਹੋਟਲ ਦੇ ਅਹਾਤੇ ਵਿੱਚ ਕਾਲੇ ਬੈਗ ਵਿੱਚ ਬੰਬ ਲੁਕਾਏ ਗਏ ਹਨ। ਮੈਨੂੰ 55,000 ਡਾਲਰ ਚਾਹੀਦੇ ਹਨ, ਪੈਸੇ ਨਾ ਮਿਲਣ ’ਤੇ ਮੈਂ ਧਮਾਕਾ ਕਰ ਦੇਵਾਂਗਾ ਅਤੇ ਹਰ ਪਾਸੇ ਖੂਨ ਵਹਿ ਜਾਵੇਗਾ। ਬੰਬਾਂ ਨੂੰ ਨਸ਼ਟ ਕਰਨ ਦੀ ਕੋਈ ਵੀ ਕੋਸ਼ਿਸ਼ ’ਤੇ ਉਹ ਫਟ ਸਕਦੇ ਹਨ।” ਅਧਿਕਾਰੀਆਂ ਨੇ ਤਾਜ ਹੋਟਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਹੋਟਲ ਦੀ ਪੂਰੀ ਤਰ੍ਹਾਂ ਤਲਾਸ਼ੀ ਲੈਣ ਲਈ ਇਕ ਵਾਰ ਫਿਰ ਬੰਬ ਨਿਰੋਧਕ ਦਸਤੇ ਨੂੰ ਤਾਇਨਾਤ ਕੀਤਾ ਹੈ। ਈਮੇਲ ਦੇ ਸਰੋਤ ਦੀ ਜਾਂਚ ਅਜੇ ਵੀ ਜਾਰੀ ਹੈ।

Related posts

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

ਕੀ ਨਿਖਿਲ ਗੁਪਤਾ, ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰ-ਮੁਕਾਉਣ ਚਾਹੁੰਦਾ ਸੀ ?

ਭਾਰਤ ਖੰਡਿਤ ਟ੍ਰਾਂਸਐਟਲਾਂਟਿਕ ਦੁਨੀਆ ਨੂੰ ਇਕੱਠੇ ਰੱਖ ਸਕਦਾ ਹੈ !