ਕਰੋਨਾ ਨੈਗੇਟਿਵ !

ਬੜੇ ਹੀ ਅਣਮੰਨੇ ਢੰਗ ਨਾਲ ਈ-ਮੇਲ ਚੈਕ ਕੀਤੀ। ਇੰਮੀਗ੍ਰੇਸ਼ਨ ਤੋਂ? ਦਿਲ ਖੁੱਡੇ `ਚ ਵੜਦਾ ਜਾ ਰਿਹਾ ਸੀ। ਮੰਮੀ, ਜਲਦੀ ਆ ਜਲਦੀ ਜਲਦੀ। ਮੇਰਾ ਵੀਜਾ ਆ ਗਿਆ। ਬੜੇ ਚਿਰਾਂ ਤੋਂ ਇੰਤਜ਼ਾਰ ਕਰ ਰਿਹਾ ਸੀ। ਪੂਰੇ ਇੱਕ ਸਾਲ ਦੋ ਮਹੀਨੇ। ਮਾਂ-ਪੁੱਤ ਨੇ ਗੁਰੂ ਨਾਨਕ ਜੀ ਦੀ ਫੋਟੋ ਅੱਗੇ ਹੱਥ ਜੋੜ ਕੇ ਸ਼ੁਕਰਾਨਾ ਕੀਤਾ।

ਥੋੜ੍ਹੀ ਦੇਰ ਬਾਅਦ ਮਾਂ ਨੇ ਕਿਹਾ, ਹੁਣ ਤੇ ਫਲਾਈਟਾਂ ਬੰਦ ਨੇ, ਕਰੋਨਾ ਕਰਕੇ। ਮੰਮੀ ਕੈਨੇਡਾ ਦੀ ਫਲਾਈਟਾਂ ਨਹੀਂ ਬੰਦ। ਇਸ ਤੋਂ ਪਹਿਲਾਂ ਦੀ ਕੈਨੇਡਾ ਫਲਾਈਟਾਂ ਬੰਦ ਕਰਦੇ ਸਵਾਲ ਨੇ ਟਿਕਟ ਅਗਲੇ ਹਫਤੇ ਦੀ ਬੁੱਕ ਕਰਾ ਲਈ। ਬੱਬਲ ਨੇ ਅੱਜ ਰਾਤ ਸੂਚੀ ਤਿਆਰ ਕਰ ਲਈ ਜੋ ਸਮਾਨ ਲੈ ਕੇ ਜਾਣਾ ਸੀ। ਸਵੇਰੇ ਮਾਂ ਪੁੱਤ ਸ਼ਾਪਿੰਗ ਲਈ ਨਿਕਲ ਗਏ।

ਬੱਬਲ ਸਾਰੀ ਖਰੀਦੋ-ਫਰੋਖਤ ਹੋ ਗਈ, ਬਾਕੀ ਜੋ ਰਹਿ ਗਿਆ, ਉਹ ਤੇਰੇ ਪਾਪਾ ਜਾਂ ਮੈਂ ਲੈ ਆਉਂਗੀ। ਤੇਰਾ ਬਾਹਰ ਨਿਕਲਣਾ ਬੰਦ। ਕਰੋਨਾ ਬਹੁਤ ਬੁਰੀ ਤਰ੍ਹਾਂ ਫੈਲ ਰਿਹਾ ਹੈ। ਕੱਲ੍ਹ ਇੱਥੇ ਵੀ ਕਰਫਿਊ ਲੱਗ ਜਾਣਾ ਹੈ। ਬੱਬਲ ਕਿੱਥੇ ਮੰਨਦਾ। ਦੋਸਤਾਂ ਨਾਲ ਕਦੀ ਕਿਤੇ ਤੇ ਕਦੀ ਕਿਤੇ, ਕੀ ਫਿਰ ਪਤਾ ਨਹੀਂ ਕਦੋਂ ਮੁਲਾਕਾਤ ਹੋਵੇ। ਪੂਰੀ ਰਾਤ ਬੱਬਲ ਦਾ ਬੁਖਾਰ ਹਾਈ ਸੀ। ਸਰਦੀ ਜ਼ੁਕਾਮ, ਗਲ਼ਾ ਸਾਰਆਂ ਨਿਸ਼ਾਨੀਆਂ ਦੱਸ ਰਹੀਆਂ ਸਨ ਕਿ ਹੁਣ ਇਕ ਦਿਨ ਹੀ ਬਚਿਆ ਸੀ। ਕੱਲ੍ਹ ਬਹੱਤਰ ਘੰਟਿਆਂ ਤੋਂ ਪਹਿਲਾਂ ਕਰੋਨਾ ਟੈਸਟ ਸੀ। ਫਲਾਈਟ ਤੋਂ 72 ਘੰਟੇ ਪਹਿਲਾਂ। ਜਿਵੇਂ ਹੀ ਟੈਸਟ ਕਰਨ ਵਾਲਾ ਕਰਮਚਾਰੀ ਆਇਆ, ਬੱਬਲ ਨੇ 500-500 ਦੇ ਨੋਟਾਂ ਦੀ ਪਤਲੀ ਜਿਹੀ ਥੱਦੀ ਜਿਹੜੀ ਕਿ ਥੱਲੇ ਸੀ ਜੇਬ ਵਿਚ, ਸਾਰੀ ਦੀ ਸਾਰੀ ਟੇਬਲ ਉਤੇ ਢੇਰ ਕਰ ਦਿੱਤੀ।
ਬੱਬਲ ਦੀ ਅੱਜ ਫਲਾਈਟ ਹੈ ਕਿਉਂਕਿ ਉਸਦੀ ਰਿਪੋਰਟ ਨੈਗੇਟਿਵ ਆਈ ਹੈ।

– ਕਮਲ ਹੰਸਪਾਲ, ਮੈਲਬੌਰਨ

Related posts

‘2026 ਮਸਜਿਦ ਓਪਨ ਡੇ’ ਨਫ਼ਰਤ ਨੂੰ ਖ਼ਤਮ ਕਰਕੇ ਆਪਸੀ ਸਮਝ ਵਧਾਵੇਗਾ – ਇੰਗ੍ਰਿਡ ਸਟਿੱਟ

ਨੌਰਥ ਈਸਟ ਇਲਾਕੇ ਲਈ ਟੋਟਲ ਫਾਇਰ ਬੈਨ ਦਾ ਐਲਾਨ !

ਵਿਕਟੋਰੀਆ ਦੇ ਧਾਰਮਿਕ ਨੇਤਾਵਾਂ ਵਲੋਂ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ !