India-EU ਫ਼ਰੀ ਟਰੇਡ ਡੀਲ ਆਰਥਿਕ ਮੌਕਿਆਂ ਨੂੰ ਵਧਾਏਗਾ ਅਤੇ ਵਿਕਾਸ ਨੂੰ ਨਵੀਂ ਗਤੀ ਦੇਵੇਗਾ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਯੂਰਪੀਅਨ ਕੌਂਸਲ ਦੇ ਪ੍ਰਧਾਨ, ਐਂਟੋਨੀਓ ਕੋਸਟਾ ਅਤੇ ਯੂਰਪੀਅਨ ਕਮਸਿ਼ਨ ਦੇ ਪ੍ਰਧਾਨ, ਉਰਸੁਲਾ ਵਾਨ ਡੇਰ ਲੇਅਨ ਦਾ ਸਵਾਗਤ ਕੀਤਾ।

ਭਾਰਤ ਅਤੇ ਯੂਰਪੀਅਨ ਯੂਨੀਅਨ (India-EU ) ਦੇ ਸਬੰਧਾਂ ਵਿੱਚ ਇੱਕ ਇਤਿਹਾਸਕ ਅਧਿਆਇ ਜੁੜ ਗਿਆ ਜਦੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭਾਰਤ ਰਾਸ਼ਟਰਪਤੀ ਭਵਨ ਵਿਖੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਦਾ ਨਿੱਘਾ ਸਵਾਗਤ ਕੀਤਾ ਗਿਆ। 77ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਹੋਈ ਇਸ ਮੁਲਾਕਾਤ ਨੂੰ ਭਾਰਤ-ਈਯੂ ਭਾਈਵਾਲੀ ਲਈ ਇੱਕ ਨਵੀਂ ਦਿਸ਼ਾ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਰਾਸ਼ਟਰਪਤੀ ਮੁਰਮੂ ਨੇ ਦੋਵਾਂ ਪਤਵੰਤਿਆਂ ਦੇ ਸਨਮਾਨ ਵਿੱਚ ਰਾਸ਼ਟਰਪਤੀ ਭਵਨ ਵਿੱਚ ਇੱਕ ਸ਼ਾਨਦਾਰ ਦਾਅਵਤ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਸਾਂਝੇ ਮੁੱਲਾਂ, ਲੋਕਤੰਤਰੀ ਪਰੰਪਰਾਵਾਂ ਅਤੇ ਭਵਿੱਖੀ ਰਣਨੀਤਕ ਸਾਂਝੇਦਾਰੀ ‘ਤੇ ਜ਼ੋਰ ਦਿੱਤਾ ਗਿਆ।

ਰਾਸ਼ਟਰਪਤੀ ਮੁਰਮੂ, ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਵਿਚਕਾਰ ਹੋਈ ਮੁਲਾਕਾਤ ਸਬੰਧੀ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ, “ਭਾਰਤ ਅਤੇ ਯੂਰਪ ਅੱਜ ਨਾ ਸਿਰਫ਼ ਆਪਸੀ ਹਿੱਤਾਂ ਨਾਲ, ਸਗੋਂ ਲੋਕਤੰਤਰ, ਬਹੁਲਵਾਦ ਅਤੇ ਖੁੱਲ੍ਹੀ ਮੰਡੀ ਦੀ ਆਰਥਿਕਤਾ ਵਰਗੇ ਸਾਂਝੇ ਮੁੱਲਾਂ ਨਾਲ ਵੀ ਡੂੰਘੇ ਜੁੜੇ ਹੋਏ ਹਨ। India-EU ਮੁਕਤ ਵਪਾਰ ਸਮਝੌਤਾ ਦੋਵਾਂ ਪਾਸਿਆਂ ਦੇ ਲੋਕਾਂ ਦੇ ਜੀਵਨ ਵਿੱਚ ਮਹੱਤਵਪੂਰਨ ਸਕਾਰਾਤਮਕ ਬਦਲਾਅ ਲਿਆਏਗਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਆਰਥਿਕ ਮੌਕਿਆਂ ਨੂੰ ਵਧਾਏਗਾ ਅਤੇ ਖੁਸ਼ਹਾਲੀ ਅਤੇ ਵਿਕਾਸ ਨੂੰ ਨਵੀਂ ਗਤੀ ਦੇਵੇਗਾ।

ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ‘ਐਟ ਹੋਮ’ ਸਵਾਗਤ ਅਤੇ ਰਾਤ ਦੇ ਖਾਣੇ ਦੌਰਾਨ, ਦੋਵਾਂ ਯੂਰਪੀਅਨ ਨੇਤਾਵਾਂ ਨੇ ਭਾਰਤ ਦੀ ਨਿੱਘੀ ਮਹਿਮਾਨ ਨਿਵਾਜ਼ੀ ਦੀ ਪ੍ਰਸ਼ੰਸਾ ਕੀਤੀ। ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਰਾਸ਼ਟਰਪਤੀ ਮੁਰਮੂ ਨਾਲ ਆਪਣੀ ਮੁਲਾਕਾਤ ਦੀ ਇੱਕ ਫੋਟੋ ਸਾਂਝੀ ਕਰਦੇ ਹੋਏ ਲਿਖਿਆ ਕਿ, “ਈਯੂ-ਭਾਰਤ ਸੰਮੇਲਨ ਨੇ ਦੁਨੀਆ ਨੂੰ ਇੱਕ ਸਪੱਸ਼ਟ ਸੰਦੇਸ਼ ਭੇਜਿਆ ਹੈ ਕਿ ਸਾਂਝੀ ਖੁਸ਼ਹਾਲੀ ਅਤੇ ਸੁਰੱਖਿਆ ਲਈ ਕਦਰਾਂ-ਕੀਮਤਾਂ, ਨਿਯਮਾਂ ਅਤੇ ਆਪਸੀ ਹਿੱਤਾਂ ‘ਤੇ ਅਧਾਰਤ ਇੱਕ ਗਲੋਬਲ ਭਾਈਵਾਲੀ ਜ਼ਰੂਰੀ ਹੈ। ਨਵੀਂ ਦਿੱਲੀ ਦੀ ਇੱਕ ਸ਼ਾਨਦਾਰ ਫੇਰੀ ਦੀ ਸਮਾਪਤੀ, ਭਾਰਤ ਦੇ ਨਿੱਘ ਅਤੇ ਮਹਿਮਾਨ ਨਿਵਾਜ਼ੀ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਧੰਨਵਾਦ।

Related posts

10 ਹਜ਼ਾਰ ਤੋਂ 4 ਲੱਖ : ਚਾਂਦੀ ਦੀਆਂ ਕੀਮਤਾਂ ਅਸਮਾਨ ਨੂੰ ਛੋਹਣ ਲੱਗੀਆਂ !

ਪ੍ਰਧਾਨ ਮੰਤਰੀ ਹਲਵਾਰਾ ਹਵਾਈ ਅੱਡੇ ਦਾ ਉਦਘਾਟਨ ਕਰਨਗੇ, ਭਾਜਪਾ ਮੰਤਰੀਆਂ ਦੀ ਪਹਿਲੀ ਉਡਾਣ ਦਿੱਲੀ ਤੋਂ ਲੈਂਡ ਕਰੇਗੀ

ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬ੍ਰਿਟਿਸ਼ ਨਾਗਰਿਕ ਹੋਣ ਦਾ ਦੋਸ਼ ਵਾਲੀ ਪਟੀਸ਼ਨ ਖਾਰਜ