ਸੁਰਮੇਦਾਨੀ:-ਜਾਣ ਪਹਿਚਾਣ:- ਪਿੱਤਲ ਦੇ ਧਾਂਤ ਦੀ ਬਣੀ ਛੋਟੀ ਜਿਹੀ ਬਣੀ ਜਿਸ ਚੀਜ਼ ਵਿੱਚ ਪੀਸਿਆ ਹੋਇਆ ਸੁਰਮਾ ਪਾਕੇ ਰੱਖਿਆ ਜਾਂਦਾ ਹੈ।ਉਸ ਨੂੰ ਸੁਰਮੇਦਾਨੀ ਕਹਿੰਦੇ ਹਨ। ਅਮੀਰ ਪਰਵਾਰ ਜੋ ਹੁੰਦੇ ਸਨ ਉਨ੍ਹਾਂ ਪਾਸ ਸੋਨੇ ਤੇ ਚਾਂਦੀ ਦੀਆਂ ਬਣੀਆਂ ਸੁਰਮੇਦਾਨੀਆਂ ਹੁੰਦੀਆਂ ਸਨ। ਅਜਿਹੀਆਂ ਸੁਰਮੇਦਾਨੀਆਂ ਵਿੱਚ ਸ਼ੀਸ਼ੇ ਵੀ ਜੁੜੇ ਹੁੰਦੇ ਸਨ ਤਾਂ ਤੋ ਸ਼ੀਸ਼ਾ ਵੇਖ ਮੁਟਿਆਰਾਂ ਸੁਰਮਾ ਅੱਖਾ ਵਿੱਚ ਪਾ ਸਕਣ।
ਸੁਰਮੇਦਾਨੀ ਵਿੱਚੋਂ ਹੀ ਵਿਆਹ ਵਿੱਚ. ਜਦੋਂ ਲਾੜਾ ਘੋੜੀ ਤੇ ਚੜਦਾ ਹੈ ਸੁਰਮਾ ਕੱਢ ਸਲਾਈ ਨਾਲ ਭਰਜਾਈਆਂ ਸੁਰਮਾ ਪਾਉਦੀਆਂ ਸਨ। ਜਿਸ ਸਲਾਈ ਨਾਲ ਸੁਰਮਾ ਪਾਇਆ ਜਾਂਦਾ ਸੀ ਨੂੰ ਸੁਰਮੁਚੂ ਕਹਿੰਦੇ ਸਨ। ਇਸ ਰੰਸਮ ਨੂੰ ਸੁਰਮਾ ਪਾਈ ਦੀ ਰੰਸਮ ਕਹਿੰਦੇ ਸਨ। ਇਹ ਵਿਆਹ ਦੀ ਇੱਕ ਅਹਿਮ ਰੰਸਮ ਮੰਨੀ ਜਾਂਦੀ ਸੀ। ਦਿਉਰ ਭਰਜਾਈ ਨੂੰ ਸੁਰਮੇ ਪਵਾਈ ਲਈ ਪੈਸੇ ਵੀ ਦਿੰਦਾ ਸੀ। ਸੁਰਮਾ ਪਵਾਈ ਸੰਬੰਧੀ ਗੀਤ ਵੀ ਗਾਏ ਜਾਂਦੇ ਹਨ। ਅੱਜ ਤੋਂ 50 ਸਾਲ ਪਹਿਲਾ ਲੜਕੀ ਦੇ ਵਿਆਹ ਵਿੱਚ ਵਿਆਹ ਦੀ ਸ਼ਿੰਗਾਰਦਾਨੀ ਵਿੱਚ ਸੁਰਮੇਦਾਨੀ ਦਿੱਤੀ ਜਾਂਦੀ ਸੀ। ਉਨ੍ਹਾਂ ਦਿਨ੍ਹਾਂ ਵਿੱਚ ਸੁਰਮਾ ਅੱਖਾਂ ਦੇ ਸ਼ਿੰਗਾਰ ਦੀ ਇੱਕੋ ਇੱਕ ਵਸਤ ਹੁੰਦੀ ਸੀ। ਅੱਖਾ ਦੀ ਛੋਟੀ ਮੋਟੀ ਬੀਮਾਰੀ ਵੀ ਸੁਰਮਾ ਪਾਉਣ ਨਾਲ ਠੀਕ ਹੋ ਜਾਂਦੀ ਸੀ।
ਸ਼ਕੀਨੀ ਦਾ ਹਿੱਸਾ:- ਪਹਿਲੇ ਸਮਿਆਂ ਵਿੱਚ ਅੱਖਾ ਵਿੱਚ ਸੁਰਮਾ ਪਾਉਣਾ ਕੁੜੀਆਂ ਮੁੰਡਿਆਂ ਦਾ ਇੱਕ ਸਕੀਨੀ ਦਾ ਹਿੱਸਾ ਸੀ। ਸੁਰਮਾ ਪਾਉਣ ਨਾਲ ਅੱਖਾਂ ਦੀ ਦਿੱਖ ਹੋਰ ਵੀ ਖ਼ੂਬਸੂਰਤ ਬਣ ਜਾਂਦੀ ਸੀ। ਕਈ ਇਸਤਰੀਆਂ ਤਾਂ ਧਾਰੀਦਾਰ ਸੁਰਮਾ ਪਾਉਦੀਆਂ ਸਨ। ਧਾਰੀਦਾਰ ਸੁਰਮਾ ਉਸ ਨੂੰ ਕਹਿੰਦੇ ਸੀ ਜਿਸ ਸੁਰਮੇ ਦਾ ਨਿਸ਼ਾਨ ਅੱਖਾਂ ਦੀਆਂ ਗੰਨੀਆ ਅਤੇ ਕਨੱਖੀਆਂ ਤੱਕ ਹੁੰਦੇ ਸਨ। ਇਸ ਨੂੰ ਪੂਛਾਂ ਵਾਲਾ ਸੁਰਮਾ ਕਹਿੰਦੇ ਸਨ।
ਦੀਵੇ ਦੀ ਕਾਲਖ:- ਬਜ਼ੁਰਗ ਔਰਤਾਂ ਦੀਵਾਲੀ ਵਾਲੇ ਦਿਨ ਜਿੱਥੋਂ ਤੱਕ ਉਸ ਦੀਵੇ ਦੀ ਲਾਈਟ ਜਾਂਦੀ ਸੀ।ਉਨੀ ਦੂਰੀ ਤੇ ਕੋਈ ਭਾਂਡਾ ਰੱਖ ਲਿਆ ਜਾਂਦਾ ਸੀ।ਤਾਂ ਜੋ ਦੀਵੇ ਦਾ ਧੂੰਆ ਉਸ ਤੇ ਪਵੇ। ਜੋ ਧੂੰਏ ਦੀ ਕਾਲਖ ਭਾਂਡੇ ਵਿੱਚ ਜੰਮ ਜਾਂਦੀ ਸੀ ਨੂੰ ਖਰੋਚ ਉਸ ਵਿੱਚ ਘਿਉ ਮਿਲਾ ਕੇ ਕੱਜਲ਼ ਬਣਾ ਲੈਂਦੇ ਸੀ। ਜੋ ਸੁੱਧ ਤੇ ਠੰਡਾ ਹੋ ਜਾਂਦਾ ਸੀ। ਅੱਖਾ ਲਈ ਠੰਡਾ ਕੱਜਲ਼ ਨਿਆਮਤ ਮੰਨਿਆ ਜਾਂਦਾ ਸੀ।
ਸੁਰਮਾ ਭਾਰਤ ਵਿੱਚ ਬਹੁਤ ਲੰਬੇ ਸਮੇ ਵਰਤੀ ਜਾਣ ਵਾਲੀ ਸਮੱਗਰੀ ਹੈ। ਇਸ ਗੱਲ ਦੀ ਗਵਾਹ ਸਿੰਧ ਘਾਟੀ ਦੀ ਸਭਿੱਅਤਾ ਹੈ ਜਿਸ ਦੇ ਖੰਡਰਾਂ ਵਿੱਚ ਸੁਰਮੇਦਾਨੀ ਤੇ ਸਿਲਾਈ ਦਾ ਮਿਲਣਾ ਹੈ। ਇੱਥੇ ਮਾਵੇ ਬੱਚੇ ਦੇ ਬਚਪਨ ਤੋ ਹੀ ਕੱਜਲ਼ ਪਾਉਣਾ ਸ਼ੁਰੂ ਕਰ ਦਿੰਦੀਆਂ ਹਨ। ਆਪਣੇ ਬੱਚੇ ਦੀਆਂ ਅੱਖਾ ਨੂੰ ਵਧੀਆ ਰੱਖਨ ਲਈ ਅਤੇ ਕਈ ਆਪਣੇ ਵਿਸ਼ਵਾਸ ਮੁਤਾਬਕ ਬੁਰੀ ਨਜ਼ਰ ਤੋਂ ਬਚਾਉਣ ਲਈ ਪ੍ਰਯੋਗ ਕਰਦੀਆਂ ਹਨ।
ਹੁਣ ਤਾਂ ਅੱਖਾ ਦੇ ਸ਼ਿੰਗਾਰ ਲਈ ਕਈ ਵਸਤੂ ਬਣ ਗਈਆਂ ਹਨ। ਅੱਜ ਦੇ ਵਿਆਹਾ ਵਿੱਚ ਸੁਰਮੇਦਾਨੀ ਸ਼ਿੰਗਾਰ ਦਾ ਹਿੱਸਾ ਨਹੀ ਰਹੀ। ਸੁਰਮੇਦਾਨੀ ਅੱਜ ਦੇ ਵਿਆਹਾਂ ਵਿੱਚੋਂ ਅਲੋਪ ਹੋ ਗਈ ਹੈ। ਹੁਣ ਸੁਰਮੇ ਪਾਈ ਦੀ ਰੰਸਮ ਕੀਤੀ ਜਾਂਦੀ ਹੈ ਸੁਰਮਾ ਨਹੀ ਪਾਇਆ ਜਾਂਦਾ। ਜੋ ਸੁਰਮਾ ਪਵਾਈ ਦੀ ਰੰਸਮ ਵੀ ਮੂਵੀ ਤੇ ਫੋਟੋ ਗ੍ਰਾਫਰ ਤੱਕ ਸੀਮਤ ਰਹਿ ਗਈ ਹੈ। ਭਰਜਾਈ ਆਪਣੇ ਦਿਉਰ ਦੀਆਂ ਅੱਖਾ ਲਾਗੇ ਸੁਰਮੁਚੂ ਖੜਦੀ ਹੈ ਮੂਵੀ ਬਣਾ ਲਈ ਜਾਂਦੀ ਹੈ। ਫੋਟੋ ਖਿੱਚ ਲਈ ਜਾਦੀ ਹੈ। ਸੁਰਮੇਦਾਨੀ ਦੀ ਜਗਾ ਮਹਿੰਗੇ ਮਹਿੰਗੇ ਬਿਊਟੀ ਪਾਰਲਰਾ ਨੇ ਲੈ ਲਈ ਹੈ। ਜੋ ਸੁਰਮੇਦਾਨੀ ਲੋਪ ਹੋ ਗਈ ਹੈ। ਪੰਜਾਬੀ ਫਿਲਮਾਂ ਵਿੱਚ ਇਸ ਦੀ ਝਲਕ ਦੇਖੀ ਜਾ ਸਕਦੀ ਹੈ। ਨਵੀਂ ਪੀੜੀ ਇਸ ਬਾਰੇ ਅਨਜਾਨ ਹੈ ਲੋੜ ਹੈ ਨਵੀਂ ਪੀੜੀ ਨੂੰ ਆਪਣੇ ਸਭਿਆਚਾਰ ਨਾਲ ਜੋੜਨ ਦੀ।