ਆਤਿਸ਼ੀ ਕੈਬਨਿਟ ਸਹਿਯੋਗੀ ਨਾਲ 21 ਸਤੰਬਰ ਨੂੰ ਚੁੱਕੇਗੀ ਸਹੁੰ

ਨਵੀਂ ਦਿੱਲੀ – ਆਤਿਸ਼ੀ 21 ਸਤੰਬਰ ਨੂੰ ਦਿੱਲੀ ਦੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੇਗੀ। ਉਨ੍ਹਾਂ ਨਾਲ ਹੋਰ ਮੰਤਰੀ ਵੀ ਸਹੁੰ ਚੁੱਕਣਗੇ। ਦਰਅਸਲ ਆਬਕਾਰੀ ਨੀਤੀ ਘਪਲੇ ਮਾਮਲੇ ਵਿਚ ਤਿਹਾੜ ਜੇਲ੍ਹ ’ਚੋਂ ਬਾਹਰ ਆਏ ਅਰਵਿੰਦ ਕੇਜਰੀਵਾਲ ਨੇ ਬੀਤੇ ਮੰਗਲਵਾਰ ਨੂੰ ਅਸਤੀਫ਼ਾ ਉੱਪ ਰਾਜਪਾਲ ਨੂੰ ਸੌਂਪਿਆ ਸੀ। ਕੇਜਰੀਵਾਲ ਨੇ ਮੁੱਖ ਮੰਤਰੀ ਲਈ ਆਤਿਸ਼ੀ ਦੇ ਨਾਂ ਦਾ ਪ੍ਰਸਤਾਵ ਦਿੱਤਾ ਸੀ। ਦੱਸ ਦੇਈਏ ਕਿ ਆਤਿਸ਼ੀ ਨਾਲ ਕੈਬਨਿਟ ਮੰਤਰੀ ਸਹੁੰ ਚੁੱਕਣਗੇ। ਕੇਜਰੀਵਾਲ ਕੈਬਨਿਟ ਦੇ 4 ਮੰਤਰੀ ਹੁਣ ਆਤਿਸ਼ੀ ਕੈਬਨਿਟ ਵਿਚ ਵੀ ਮੰਤਰੀ ਬਣਨਗੇ। ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ, ਗੋਪਾਲ ਰਾਏ ਅਤੇ ਇਮਰਾਨ ਹੁਸੈਨ ਪਹਿਲਾਂ ਤੋਂ ਹੀ ਮੰਤਰੀ ਹਨ, ਜੋ ਮੁੜ ਸਹੁੰ ਚੁੱਕਣਗੇ।ਆਤਿਸ਼ੀ ਕੈਬਨਿਟ ਵਿਚ ਇਕ ਨਵਾਂ ਚਿਹਰਾ ਸ਼ਾਮਲ ਹੋਵੇਗਾ। ਮੁਕੇਸ਼ ਅਹਲਾਵਤ ਸੁਲਤਾਨਪੁਰੀ ਤੋਂ ਵਿਧਾਇਕ ਹਨ। ਇਹ ਅਨੁਸੂਚਿਤ ਜਾਤੀ ਵਰਗ ਤੋਂ ਆਉਂਦੇ ਹਨ। ਇਹ ਰਾਜਕੁਮਾਰ ਆਨੰਦ ਦੀ ਥਾਂ ਲੈਣਗੇ। ਦੱਸ ਦੇਈਏ ਕਿ ਮੁੱਖ ਮੰਤਰੀ ਨਾਲ 5 ਮੰਤਰੀ ਸਹੁੰ ਚੁੱਕਣਗੇ। ਇਕ ਮੰਤਰੀ ਦੀ ਥਾਂ ਅਜੇ ਵੀ ਖਾਲੀ ਹੈ। ਦਿੱਲੀ ਸਰਕਾਰ ਦੀ ਕੈਬਨਿਟ ਵਿਚ ਮੁੱਖ ਮੰਤਰੀ ਸਮੇਤ ਸੱਤ ਮੈਂਬਰ ਹਨ। ਨਵੇਂ ਮੁੱਖ ਮੰਤਰੀ ਅਤੇ ਨਵੇਂ ਮੈਂਬਰਾਂ ਦਾ ਕਾਰਜਕਾਲ ਸੰਖੇਪ ਹੋਵੇਗਾ ਕਿਉਂਕਿ ਅਗਲੇ ਸਾਲ ਫਰਵਰੀ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਦਿੱਲੀ ਸਰਕਾਰ ਦੇ ਮੰਤਰੀ ਮੰਡਲ ਦੇ ਸੱਤਵੇਂ ਮੈਂਬਰ ਦੇ ਨਾਂ ਦਾ ਐਲਾਨ ਹੋਣਾ ਬਾਕੀ ਹੈ।ਆਮ ਆਦਮੀ ਪਾਰਟੀ ਨੇ ਇਕ ਬਿਆਨ ਵਿਚ ਕਿਹਾ ਕਿ ਆਤਿਸ਼ੀ 21 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੇਗੀ। ਉਨ੍ਹਾਂ ਨਾਲ ਹੋਰ ਮੰਤਰੀ ਵੀ ਸਹੁੰ ਚੁੱਕਣਗੇ। ਦੱਸਣਯੋਗ ਹੈ ਕਿ ਦਿੱਲੀ ਦੇ ਉੱਪ ਰਾਜਪਾਲ ਵੀ. ਕੇ. ਸਕਸੈਨਾ ਨੇ ਸਰਕਾਰ ਦੇ ਗਠਨ ਦੇ ਪ੍ਰਸਤਾਵ ਨਾਲ ਮੁੱਖ ਮੰਤਰੀ ਕੇਜਰੀਵਾਲ ਦਾ ਅਸਤੀਫ਼ਾ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਭੇਜਿਆ ਸੀ।

Related posts

ਪ੍ਰਧਾਨ ਮੰਤਰੀ ਮੋਦੀ ਸਲੋਵਾਕੀਆ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ

ਦਿੱਲੀ-ਐਨਸੀਆਰ ਵਿੱਚ 4 ਨਵੇਂ ਨਮੋ ਸ਼ਹਿਰ ਬਣਾਏ ਜਾਣ ਦੀ ਤਿਆਰੀ

ਹੁਣ ਬਿਨਾਂ ਡਾਕਟਰ ਦੀ ਪਰਚੀ ਦੇ ਖੰਘ ਦੀ ਦਵਾਈ ਨਹੀਂ ਮਿਲੇਗੀ