ਜੰਮੂ-ਕਸ਼ਮੀਰ ਦੇ ਨੌਜਵਾਨਾਂ ਦਾ ਜਮਹੂਰੀਅਤ ’ਚ ਭਰੋਸਾ ਬਹਾਲ ਹੋਇਆ: ਮੋਦੀ

ਸ੍ਰੀਨਗਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੇ ਨੌਜਵਾਨਾਂ ਦਾ ਲੋਕਤੰਤਰ ਵਿਚ ਭਰੋਸਾ ਬਹਾਲ ਹੋਇਆ ਹੈ ਅਤੇ ਉਹ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੀ ਵੋਟ ਤਬਦੀਲੀ ਲਿਆ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਸ਼ਕਤੀਕਰਨ ਦੀ ਦਿਸ਼ਾ ਵਿਚ ਪਹਿਲਾ ਕਦਮ ਹੈ।
ਮੋਦੀ ਸ੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਸਟੇਡੀਅਮ ਵਿਚ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਜੰਮੂ-ਕਸ਼ਮੀਰ ਦਾ ਰਾਜ ਦਾ ਰੁਤਬਾ ਬਹਾਲ ਕਰਨ ਦਾ ਵਾਅਦਾ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ, ‘‘ਜੰਮੂ ਅਤੇ ਕਸ਼ਮੀਰ ਦਾ ਨੌਜਵਾਨ ਹੁਣ ਲਾਚਾਰ ਨਹੀਂ ਰਿਹਾ। ਹੁਣ ਉਹ ਮੋਦੀ ਸਰਕਾਰ ਦੇ ਤਹਿਤ ਤਾਕਤਵਰ ਹੋ ਰਿਹਾ ਹੈ। ਮੈਨੂੰ ਖ਼ੁਸ਼ੀ ਹੈ ਕਿ ਜੰਮੂ-ਕਸ਼ਮੀਰ ਭਾਜਪਾ ਨੇ ਨੌਜਵਾਨਾਂ ਦੇ ਸ਼ਕਤੀਕਰਨ ਲਈ ਵੱਡੇ-ਵੱਡੇ ਐਲਾਨ ਕੀਤੇ ਹਨ, ਭਾਵੇਂ ਇਹ ਹੁਨਰ ਵਿਕਾਸ ਹੋਵੇ ਜਾਂ ਬਿਨਾਂ ਕਿਸੇ ਹੇਰਾਫੇਰੀ ਤੋਂ ਨੌਕਰੀਆਂ ਮੁਹੱਈਆ ਕਰਾਉਣਾ ਹੋਵੇ, ਭਾਜਪਾ ਸਭ ਕੁਝ ਕਰੇਗੀ।’’ ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਉਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਪਾਰਟੀਆਂ ਅਤੇ ਪਰਿਵਾਰਾਂ ਨੇ ਆਪਣੇ ਹਿੱਤਾਂ ਲਈ ਜਮਹੂਰੀਅਤ ਅਤੇ ਕਸ਼ਮੀਰੀਅਤ ਨੂੰ ‘ਦਰੜਿਆ’ ਹੈ। ਸ਼ੇਰ-ਏ-ਕਸ਼ਮੀਰ ਸਟੇਡੀਅਮ ’ਚ ਪੀਐੱਮ ਨੇ ਕਿਹਾ, ’ਅਸੀਂ ਦੇਸ਼ ਦੀ ਸੰਸਦ ’ਚ ਕਿਹਾ ਹੈ ਕਿ ਅਸੀਂ ਜੰਮੂ-ਕਸ਼ਮੀਰ ਨੂੰ ਫਿਰ ਤੋਂ ਰਾਜ ਦਾ ਦਰਜਾ ਦੇਵਾਂਗੇ। ਇਸ ਨੂੰ ਸਿਰਫ਼ ਭਾਜਪਾ ਹੀ ਪੂਰਾ ਕਰੇਗੀ। ਇਸ ਲਈ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ 25 ਸਤੰਬਰ ਨੂੰ ਵੋਟਿੰਗ ਦੇ ਸਾਰੇ ਰਿਕਾਰਡ ਤੋੜ ਦਿੱਤੇ ਜਾਣ।ਇਸ ਤੋਂ ਪਹਿਲਾਂ 14 ਸਤੰਬਰ ਨੂੰ ਪੀਐਮ ਮੋਦੀ ਨੇ ਨੈਸ਼ਨਲ ਕਾਨਫਰੰਸ, ਪੀਡੀਪੀ ਅਤੇ ਕਾਂਗਰਸ ਬਾਰੇ ਕਿਹਾ ਸੀ, ’ਇਹ ਤਿੰਨ ਪਰਿਵਾਰਾਂ ਨੇ ਆਪਣੀ ਸਿਆਸੀ ਦੁਕਾਨ ਚਲਾਉਣ ਲਈ ਦਹਾਕਿਆਂ ਤੋਂ ਘਾਟੀ ਵਿੱਚ ਨਫ਼ਰਤ ਦਾ ਸਮਾਨ ਵੇਚਿਆ ਹੈ। ਇਨ੍ਹਾਂ ਕਾਰਨ ਇੱਥੋਂ ਦੇ ਨੌਜਵਾਨ ਤਰੱਕੀ ਨਹੀਂ ਕਰ ਸਕੇ।

Related posts

‘ਇੰਡੀਆ AI ਇਮਪੈਕਟ ਸਮਿਟ 2026’ ਦੌਰਾਨ ਨਰਿੰਦਰ ਮੋਦੀ ਦਾ ਭਾਸ਼ਣ !

ਹੁਣ ਵਿੱਤੀ ਘੁਟਾਲਿਆਂ ਦੇ ਦੋਸ਼ੀ ਗੰਭੀਰ ਅਪਰਾਧੀ ਵਜੋਂ ਨਾਮਜ਼ਦ ਹੋਣਗੇ

ਵਿਸ਼ਵ AI ਬਾਜ਼ਾਰ 2030 ਤੱਕ ਲਗਭਗ 1 ਟ੍ਰਿਲੀਅਨ ਡਾਲਰ ਤੱਕ ਹੋ ਸਕਦਾ