ਸੋਮਾਲੀਆ ਦੇ ਤੱਟ ਨੇੜੇ ਮਾਲਵਾਹਕ ਜਹਾਜ਼ ਅਗਵਾ, ਜਹਾਜ਼ ’ਚ 15 ਭਾਰਤੀ

ਨਵੀਂ ਦਿੱਲੀ – ਇਕ ਮਾਲਵਾਹਕ ਜਹਾਜ਼, ’ਐੱਮਵੀ ਲੀਲਾ ਨੌਰਫੋਕ’ ਨੂੰ ਬੀਤੀ ਦੇਰ ਸ਼ਾਮ ਸੋਮਾਲੀਆ ਦੇ ਤੱਟ ਨੇੜੇ ਹਾਈਜੈਕ ਕਰ ਲਿਆ ਗਿਆ ਹੈ ਅਤੇ ਭਾਰਤੀ ਜਲ ਸੈਨਾ ਵੱਲੋਂ ਇਸ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ, ਜਿਸ ਨੇ ਉਸ ਵੱਲ ਇਕ ਜੰਗੀ ਬੇੜਾ ਭੇਜਿਆ ਹੈ। ਫੌਜ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਈਜੈਕ ਕੀਤੇ ਗਏ ਜਹਾਜ਼ ’ਤੇ 15 ਭਾਰਤੀ ਸਵਾਰ ਸਨ ਅਤੇ ਚਾਲਕ ਦਲ ਨਾਲ ਸੰਚਾਰ ਸਥਾਪਿਤ ਕੀਤਾ ਗਿਆ ਹੈ।ਫੌਜੀ ਅਧਿਕਾਰੀਆਂ ਮੁਤਾਬਕ ਵੀਰਵਾਰ ਸ਼ਾਮ ਨੂੰ ਯੂ.ਕੇ. ਮੈਰੀਟਾਈਮ ਟਰੇਡ ਆਪਰੇਸ਼ਨਜ਼ (”KM“O) ਨੇ ਵੀਰਵਾਰ ਨੂੰ ਮਾਲਵਾਹਕ ਜਹਾਜ਼ ’ਐੱਮਵੀ ਲੀਲਾ ਨੌਰਫੋਕ’ ਦੇ ਹਾਈਜੈਕ ਹੋਣ ਦੀ ਸੂਚਨਾ ਦਿੱਤੀ ਸੀ। ”KM“O ਇੱਕ ਬਿ੍ਰਟਿਸ਼ ਫੌਜੀ ਸੰਸਥਾ ਹੈ, ਜੋ ਰਣਨੀਤਕ ਜਲ ਮਾਰਗਾਂ ਵਿੱਚ ਵੱਖ-ਵੱਖ ਜਹਾਜ਼ਾਂ ਦੀ ਗਤੀਵਿਧੀ ਦੀ ਨਿਗਰਾਨੀ ਕਰਦੀ ਹੈ। ਭਾਰਤੀ ਜਲ ਸੈਨਾ ਜਹਾਜ਼ ’ਤੇ ਨਜ਼ਰ ਰੱਖ ਰਹੀ ਹੈ ਅਤੇ ਸਥਿਤੀ ਨਾਲ ਨਜਿੱਠਣ ਲਈ ਭਾਰਤੀ ਜਲ ਸੈਨਾ ਦਾ ਜੰਗੀ ਬੇੜਾ ਆਈ.ਐਨ.ਐਸ. ਚੇਨਈ ਹਾਈਜੈਕ ਕੀਤੇ ਜਹਾਜ਼ ਵੱਲ ਵਧ ਰਿਹਾ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Related posts

ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ: ਘਰਾਂ ‘ਤੇ 30 ਲੱਖ ਸੋਲਰ ਲਾਉਣ ਦਾ ਟੀਚਾ ਪੂਰਾ

ਹੁਣ ਭਾਰਤ ਦੇ ਛੋਟੇ ਸ਼ਹਿਰਾਂ ਵਿੱਚ 70 ਫੀਸਦੀ ਰੁਜ਼ਗਾਰ ਦੇ ਮੌਕੇ

ਆਈਫੋਨ 2025 ਵਿੱਚ ਭਾਰਤ ਦਾ ਸਭ ਤੋਂ ਵੱਧ ਨਿਰਯਾਤ ਉਤਪਾਦ ਬਣਿਆ