Bollywood

ਆਪਣੀ ਮਾਂ ਤੋਂ ਪ੍ਰੇਰਿਤ ਹਿਬਾ ਨਵਾਬ

ਦਰਸ਼ਕਾਂ ਨੂੰ ਸਟਾਰ ਭਾਰਤ ’ਤੇ ਹਮੇਸ਼ਾਂ ਕੋਈ ਨਾ ਕੋਈ ਨਵੀਂ ਸਮੱਗਰੀ ਦੇਖਣ ਨੂੰ ਮਿਲਦੀ ਹੈ। ਅਜਿਹੇ ’ਚ ਰਾਜਨ ਸ਼ਾਹੀ ਦੁਆਰਾ ਬਣਾਏ ਗਏ ਸ਼ੋਅ ‘ਵੋ ਤੋ ਹੈ ਅਲਬੇਲਾ’ ਵਿੱਚ ਸ਼ਾਮਲ ਸਟਾਰ ਕਾਸਟ ਦੇ ਕਿਰਦਾਰ ਵੀ ਵੱਖਰੇ ਨਜ਼ਰ ਆ ਰਹੇ ਹਨ। ਅਭਿਨੇਤਰੀ ਹਿਬਾ ਨਵਾਬ ਯਾਨੀ ਮਯੂਰੀ ਸ਼ਰਮਾ, ਜੋ ਕਿ ਹਮੇਸ਼ਾਂ ਟੀਵੀ ’ਤੇ ਸ਼ਰਾਰਤੀ ਅੰਦਾਜ਼ ਵਿੱਚ ਨਜ਼ਰ ਆਉਂਦੀ ਹੈ, ਹੁਣ ਇਸ ਸ਼ੋਅ ਵਿੱਚ ਇੱਕ ਵੱਖਰੇ ਰੂਪ ਵਿੱਚ ਹੈ, ਜਿੱਥੇ ਉਹ ਇੱਕ ਬਹੁਤ ਹੀ ਦਮਦਾਰ, ਚੁਸਤ ਅਤੇ ਹੁਸ਼ਿਆਰ ਲੜਕੀ ਦਾ ਕਿਰਦਾਰ ਨਿਭਾਏਗੀ। ਇਸ ਲਈ ਉਸ ਨੇ ਆਪਣੀ ਮਾਂ ਤੋਂ ਪ੍ਰੇਰਣਾ ਲਈ ਹੈ, ਜਿਸ ਤੋਂ ਉਹ ਬਹੁਤ ਕੁਝ ਸਿੱਖਦੀ ਹੈ। ਇਸ ਕਿਰਦਾਰ ਰਾਹੀਂ ਕੁਝ ਵੱਖਰਾ ਕਰਨ ਦੀ ਇੱਛਾ ਰੱਖਣ ਵਾਲੀ ਅਤੇ ਆਪਣੀ ਮਾਂ ਤੋਂ ਪ੍ਰੇਰਨਾ ਲੈ ਕੇ ਹਿਬਾ ਕਹਿੰਦੀ ਹੈ, “ਜਦੋਂ ਹੀ ਮੈਨੂੰ ਰਾਜਨ ਸਰ ਦੁਆਰਾ ਬ੍ਰੀਫਿੰਗ ਲਈ ਬੁਲਾਇਆ ਗਿਆ ਅਤੇ ਮੈਂ ਸਯੂਰੀ ਦੇ ਕਿਰਦਾਰ ਨੂੰ ਸਮਝਿਆ, ਕਿਤੇ ਨਾ ਕਿਤੇ ਮੈਨੂੰ ਕੋਈ ਆਪਣਾ ਦਿਖਾਈ ਦੇਣ ਲੱਗਾ ਜੋ ਮੇਰੀ ਮਾਂ ਹੈ। ਇਸ ਲਈ ਉਨ੍ਹਾਂ ਵਰਗਾ ਬਣਨ ਦਾ ਮੌਕਾ ਮਿਲਣਾ ਮੇਰੇ ਲਈ ਵੱਡੀ ਗੱਲ ਹੈ। ਰਾਜਨ ਸਰ ਹਮੇਸ਼ਾਂ ਮੇਰੇ ਪਸੰਦੀਦਾ ਰਹੇ ਹਨ ਅਤੇ ਜਿਸ ਤਰ੍ਹਾਂ ਉਹ ਹਰ ਕਿਰਦਾਰ ਦੀ ਡੂੰਘਾਈ ਵਿੱਚ ਜਾ ਕੇ ਉਸ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਦੇ ਹਨ, ਉਹ ਸ਼ਲਾਘਾਯੋਗ ਹੈ, ਇਸ ਲਈ ਮੈਂ ਤੁਰੰਤ ਇਸ ਕਿਰਦਾਰ ਨੂੰ ਸਵੀਕਾਰ ਕਰ ਲਿਆ।’’ ਹਿਬਾ ਨੇ ਅੱਗੇ ਕਿਹਾ, “ਮੈਂ ਆਪਣੇ ਕਿਰਦਾਰ ਲਈ ਕੁਝ ਕਿਤਾਬਾਂ ਪੜ੍ਹੀਆਂ ਅਤੇ ਕੁਝ ਫ਼ਿਲਮਾਂ ਦੇਖੀਆਂ ਹਨ। ਮੈਂ ਹਰ ਰੋਜ਼ ਆਪਣੇ ਕਿਰਦਾਰ ਵਿੱਚ ਕੁਝ ਨਵਾਂ ਜੋੜਨ ਦੀ ਕੋਸ਼ਿਸ਼ ਕਰਦੀ ਹਾਂ। ਆਪਣੇ ਕਿਰਦਾਰ ਸਯੂਰੀ ਬਾਰੇ ਮੈਂ ਦੱਸਣਾ ਚਾਹਾਂਗੀ ਕਿ ਉਹ ਹਰਫਨਮੌਲਾ ਕੁੜੀ ਹੈ। ਮੈਂ ਹਮੇਸ਼ਾਂ ਆਪਣੀ ਮਾਂ ਬਾਰੇ ਸੋਚਦੀ ਹਾਂ। ਉਹ ਸਭ ਕੁਝ ਕਰਦੀ ਹੈ, ਘਰ ਦੇ ਕੰਮ, ਬਾਜ਼ਾਰ ਦਾ ਕੰਮ, ਚਾਹੇ ਸਾਨੂੰ ਪੜ੍ਹਾਉਣਾ ਹੋਵੇ, ਘਰ ਵਿੱਚ ਸਭ ਨੂੰ ਇਕੱਠਿਆਂ ਰੱਖਦੀ ਹੈ, ਜੋ ਮੇਰੇ ਲਈ ਖਾਸ ਗੱਲ ਹੈ। ਇਹ ਸਭ ਕੁਝ ਮੇਰੇ ਕਿਰਦਾਰ ਨਾਲ ਜੁੜਦਾ ਹੈ। ਮੇਰਾ ਅੰਦਾਜ਼ਾ ਹੈ ਕਿ ਮੈਂ ਇਸ ਲਈ ਆਪਣੀ ਮਾਂ ਤੋਂ ਪ੍ਰੇਰਨਾ ਲੈਂਦੀ ਹਾਂ। ਇਹ ਕਿਰਦਾਰ ਬਹੁਤ ਸ਼ਕਤੀਸ਼ਾਲੀ ਹੈ, ਇਸ ਵਿੱਚ ਬਹੁਤ ਡੂੰਘਾਈ ਹੈ, ਮੈਨੂੰ ਆਪਣੀ ਮਾਂ ਵਿੱਚ ਵੀ ਇਹੋ ਗਹਿਰਾਈ ਨਜ਼ਰ ਆਉਂਦੀ ਹੈ। ਮੈਨੂੰ ਲੱਗਦਾ ਹੈ ਕਿ ਆਪਣੀ ਮਾਂ ਕਾਰਨ ਮੈਂ ਇਸ ਕਿਰਦਾਰ ਨੂੰ ਬਾਖੂਬੀ ਨਿਭਾਵਾਂਗੀ ਕਿਉਂਕਿ ਮੈਂ ਸਭ ਕੁਝ ਆਪਣੇ ਘਰ ਵਿੱਚ ਦੇਖਿਆ ਹੋਇਆ ਹੈ। ਮੇਰੀ ਮਾਂ ਹਰ ਕਦਮ ’ਤੇ ਮੇਰਾ ਮਾਰਗ ਦਰਸ਼ਕ ਕਰੇਗੀ।

Related posts

Aishwarya-Abhishek ਦੇ ਤਲਾਕ ਦੀਆਂ ਖ਼ਬਰਾਂ ਵਿਚਾਲੇ ਅਮਿਤਾਭ ਬੱਚਨ ਨੇ ਕੀਤਾ ਪੋਸਟ, ਕਿਹਾ- ਚੁੱਪ-ਚਾਪ…ਬਾਪ

editor

ਸ਼ਾਹਿਦ ਕਪੂਰ ਤੇ ਭੂਮੀ ਪੇਡਨੇਕਰ ਪ੍ਰੀਮੀਅਰ ਮੌਕੇ।

admin

ਫਿਲਮ ‘ਪੁਸ਼ਪਾ 2: ਦ ਰੂਲ’ ਨੇ ਰਿਲੀਜ਼ ਤੋਂ ਪਹਿਲਾਂ ਕੀਤੀ ਵੱਡੀ ਕਮਾਈ !

editor