ਮੁੰਬਈ – ਬਾਲੀਵੁੱਡ ਦੇ ਟੌਪ ਅਦਾਕਾਰਾਂ ‘ਚ ਆਪਣਾ ਸ਼ੁਮਾਰ ਕਰਵਾਉਣ ‘ਚ ਸਫ਼ਲ ਰਹੀ ਹੈ ਕ੍ਰਿਤੀ ਸੈਨਨ, ਜੋ ਹੁਣ ਬਤੌਰ ਨਿਰਮਾਤਾਰੀ ਵੀ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਚੁੱਕੀ ਹੈ, ਜਿਨ੍ਹਾਂ ਦੀ ਇਸ ਇੱਕ ਹੋਰ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ ਓਟੀਟੀ ਫਿਲਮ ‘ਦੋ ਪੱਤੀ’, ਜੋ ਜਲਦ ਨੈੱਟਫਲਿਕਸ ਉੱਪਰ ਸਟ੍ਰੀਮ ਹੋਣ ਜਾ ਰਹੀ ਹੈ। ’ਬਲੂ ਬਟਰਫਲਾਈ ਫਿਲਮਜ਼’ ਅਤੇ ‘ਕਥਾ ਪਿਕਚਰਜ਼’ ਦੇ ਬੈਨਰ ਹੇਠ ਬਣਾਈ ਗਈ ਇਹ ਫਿਲਮ ਰੁਮਾਂਚਕ ਡਰਾਮਾ ਕਹਾਣੀ ਅਧਾਰਿਤ ਹੈ। ਨੈੱਟਫਲਿਕਸ ਦੀ ਇੱਕ ਹੋਰ ਚਰਚਿਤ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਉਕਤ ਫਿਲਮ ‘ਚ ਹਿੰਦੀ ਸਿਨੇਮਾ ਦੀ ਮਸ਼ਹੂਰ ਅਤੇ ਚਰਚਿਤ ਅਦਾਕਾਰਾ ਕਾਜੋਲ ਵੀ ਮਹੱਤਵਪੂਰਨ ਅਤੇ ਲੀਡਿੰਗ ਰੋਲ ਅਦਾ ਕਰਦੀ ਨਜ਼ਰੀ ਆਵੇਗੀ, ਇਨ੍ਹਾਂ ਤੋਂ ਇਲਾਵਾ ਕ੍ਰਿਤੀ ਸੈਨਨ, ਸ਼ਾਇਰ ਸ਼ੇਖ, ਤਨਵੀ ਆਜ਼ਮੀ, ਪ੍ਰਾਚੀ ਸ਼ਾਹ ਪੰਡਯਾ, ਵਿਵੇਕ ਮੁਸ਼ਰਾਨ ਅਤੇ ਬਿ੍ਰਜੇਂਦਰ ਕਾਲਾ ਵੀ ਪ੍ਰਭਾਵੀ ਰੋਲਜ਼ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ। ਬਾਲੀਵੁੱਡ ਦੀ ਮਸ਼ਹੂਰ ਅਤੇ ਸਫ਼ਲ ਲੇਖਿਕਾ ਕਨਿਕਾ ਢਿੱਲੋਂ ਅਤੇ ਕ੍ਰਿਤੀ ਸੈਨਨ ਦੁਆਰਾ ਸੁਯੰਕਤ ਰੂਪ ‘ਚ ਨਿਰਮਿਤ ਕੀਤੀ ਗਈ ਉਕਤ ਫਿਲਮ ਦਾ ਨਿਰਦੇਸ਼ਨ ਸ਼ਸ਼ਾਂਕ ਚਤੁਰਵੇਦੀ ਵੱਲੋਂ ਕੀਤਾ ਗਿਆ ਹੈ, ਜਦਕਿ ਸੰਗੀਤ ਅਨੁਰਾਗ ਸੈਕੀਆ ਅਤੇ ਬੈਕਗ੍ਰਾਉਂਡ ਮਿਊਜ਼ਿਕ ਦੀ ਸਿਰਜਣਾ ਸਾਚੇਤ-ਪਰੰਪਰਾ ਦੁਆਰਾ ਕੀਤੀ ਗਈ ਹੈ। ਸਿਨੇਮਾ ਅਤੇ ਓਟੀਟੀ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਦੁਆਰਾ ਲਗਭਗ 9 ਸਾਲਾਂ ਬਾਅਦ ਮੁੜ ਇਕੱਠਿਆਂ ਨਜ਼ਰ ਆਉਣਗੀਆਂ ਕਾਜੋਲ ਅਤੇ ਕ੍ਰਿਤੀ ਸੈਨਨ, ਜਿੰਨ੍ਹਾਂ ਦੀ ਇਸ ਤੋਂ ਪਹਿਲਾਂ ਜੋ ਫਿਲਮ ਸਾਹਮਣੇ ਆਈ ਸੀ, ਉਹ ਸੀ ਸਾਲ 2015 ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਅਤੇ ਬਿੱਗ ਸੈਟਅੱਪ ਮਲਟੀ-ਸਟਾਰਰ ਫਿਲਮ ‘ਦਿਲਵਾਲੇ’, ਜਿਸ ਦਾ ਨਿਰਦੇਸ਼ਨ ਰੋਹਿਤ ਸ਼ੈਟੀ ਵੱਲੋਂ ਕੀਤਾ ਗਿਆ ਸੀ। ਕੰਮ ਦੀ ਗੱਲ ਕੀਤੀ ਜਾਵੇ ਤਾਂ ਕ੍ਰਿਤੀ ਸੈਨਨ ਇਨੀਂ ਦਿਨੀਂ ਬਾਲੀਵੁੱਡ ਦੀਆਂ ਕਈ ਹਿੰਦੀ ਫਿਲਮਾਂ ‘ਚ ਲੀਡਿੰਗ ਭੂਮਿਕਾਵਾਂ ਨਿਭਾ ਰਹੀ ਹੈ, ਜਿਨ੍ਹਾਂ ‘ਚੋਂ ਕੁਝ ਦੀ ਸ਼ੂਟਿੰਗ ਸੰਪੂਰਨ ਹੋ ਚੁੱਕੀ ਹੈ ਅਤੇ ਜਲਦ ਹੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀਆਂ ਹਨ।
previous post