Bollywood

ਮਾਂ-ਬਾਪ ਪਾਗਲ ਹੋ ਜਾਂਦੇ ਹਨ, ਜੇ ਉਨ੍ਹਾਂ ਦੇ ਬੱਚੇ ਨੂੰ ਕੁਝ ਹੋ ਜਾੲ: ਵਿਧੁਤ ਜਮਵਾਲ

ਫਿਲਮਾਂ ਵਿੱਚ ਐਕਸ਼ਨ ਲਈ ਮਸ਼ਹੂਰ ਵਿਧੁਤ ਜਮਵਾਲ ਦੀ ਫਿਲਮ ‘ਖੁਦਾ ਹਾਫਿਜ਼’ ਕੋਰੋਨਾ ਕਾਰਨ ਡਿਜੀਟਲ ਪਲੇਟਫਾਰਮ ਉੱਤੇ ਰਿਲੀਜ਼ ਹੋਈ ਸੀ। ਇਸ ਦਾ ਸੀਕਵਲ ‘ਖੁਦਾ ਹਾਫਿਜ਼ : ਚੈਪਟਰ 2 : ਅਗਨੀਪ੍ਰੀਖਿਆ’ ਅੱਠ ਜੁਲਾਈ ਨੂੰ ਸਿਨੇਮਾਘਰਾਂ ਵਿੱਚ ਆਵੇਗਾ। ‘ਕਮਾਂਡੋ’ ਅਭਿਨੇਤਾ ‘ਆਈ ਬੀ 71’ ਨਾਲ ਫਿਲਮ ਨਿਰਮਾਣ ਵਿੱਚ ਡੈਬਿਊ ਕਰ ਚੁੱਕੇ ਹਨ। ਪੇਸ਼ ਹਨ ਵਿਧੁਤ ਜਮਵਾਲ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼-
* ‘ਖੁਦਾ ਹਾਫਿਜ਼’ ਵਿੱਚ ਤੁਸੀਂ ਸਿੱਧੇ-ਸਾਦੇ ਅੰਦਾਜ਼ ਵਿੱਚ ਨਜ਼ਰ ਆਏ ਸੀ। ਕੀ ਇਮੇਜ ਬਦਲਣ ਦਾ ਇਰਾਦਾ ਹੈ?
– ਮੇਰੀ ਇਹ ਇਮੇਜ ਬਹੁਤ ਮੁਸ਼ਕਲ ਨਾਲ ਬਣੀ ਹੈ ਅਤੇ ਇਸ ਐਕਸ਼ਨ ਇਮੇਜ ਨੂੰ ਬਦਲਣ ਦਾ ਕੋਈ ਇਰਦਾ ਨਹੀਂ। ਇਹ ਉਹੀ ਗੱਲ ਹੋ ਗਈ ਕਿ ਤੁਸੀਂ ਬਹੁਤ ਚੰਗੇ ਕੱਪੜੇ ਪਹਿਨੇ ਅਤੇ ਫਿਰ ਉਸ ਨੂੰ ਬਦਲ ਦਿਓ। ਪਰਦੇ ਉੱਤੇ ਮੈਂ ਨਹੀਂ ਲੜਾਂਗਾ ਤਾਂ ਕੌਣ ਲੜੇਗਾ। ਬੱਸ ਇਸ ਫਿਲਮ ਵਿੱਚ ਮਾਹੌਲ ਅਲੱਗ ਹੈ। ਇੱਥੇ ਐਕਸ਼ਨ ਹੈ, ਪਰ ਉਸ ਤਰ੍ਹਾਂ ਦਾ ਨਹੀਂ ਕਿ ਉੱਡ ਉੱਡ ਕੇ ਮਾਰਿਆ ਜਾਏ। ਆਮ ਆਦਮੀ ਜਿਵੇਂ ਕਰੇਗਾ, ਉਸੇ ਤਰ੍ਹਾਂ ਦਾ ਐਕਸ਼ਨ ਦਿਸੇਗਾ। ਇੱਕ ਆਮ ਆਦਮੀ ਵਿੱਚ ਜੋ ਸਮਰੱਥਾ ਹੁੰਦੀ ਹੈ, ਉਹ ਟ੍ਰੇਂਡ ਫਾਈਟਰ ਵਿੱਚ ਨਹੀਂ ਹੁੰਦੀ।
* ‘ਖੁਦਾ ਹਾਫਿਜ਼ : ਚੈਪਟਰ 2’ ਸਿਨੇਮਾਘਰਾਂ ਵਿੱਚ ਆ ਰਹੀ ਹੈ। ਇਸ ਦੀ ਕਹਾਣੀ ਬਾਰੇ ਵੀ ਕੁਝ ਦੱਸੋ?
– ਬਹੁਤ ਖੁਸ਼ੀ ਹੈ। ਸਭ ਤੋਂ ਵੱਧ ਜਗਿਆਸਾ ਇਸ ਗੱਲ ਦੀ ਹੈ ਕਿ ਥੀਏਟਰ ਵਿੱਚ ਕਿੰਨੇ ਲੋਕ ਜਾਣਗੇ।ਮੈਂ ਜਦ ਵੀ ਹਿੰਦੁਸਤਾਨ ਦੇ ਛੋਟੇ ਸ਼ਹਿਰਾਂ ਤੋਂ ਆਏ ਲੋਕਾਂ ਦੇ ਸੰਦੇਸ਼ ਪੜ੍ਹਾਂ ਤਾਂ ਉਹ ਕਹਿੰਦੇ ਹਨ ਕਿ ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ। ਸਮਾਂ ਆ ਗਿਆ ਹੈ ਕਿ ਜੋ ਲੋਕ ਇਹ ਬੋਲਦੇ ਅਤੇ ਲਿਖਦੇ ਹਨ, ਉਹ ਵਾਕਈ ਮੈਨੂੰ ਸਪੋਰਟ ਕਰਨ। ਬੱਸ ਇਹੀ ਸੋਚ ਹੈ ਜਿਹਨ ਵਿੱਚ। ਬਾਕੀ ਗੱਲ ‘ਖੁਦਾ ਹਾਫਿਜ਼ : ਚੈਪਟਰ 2’ ਦੀ ਕਹਾਣੀ ਦੀ ਤਾਂ ਇਹ ਕਹਾਣੀ ਪਤੀ ਦੀ ਸੀ, ਜੋ ਪਤਨੀ ਨੂੰ ਵਾਪਸ ਆਪਣੇ ਦੇਸ਼ ਲਿਆਉਂਦਾ ਹੈ। ਇਸ ਦਾ ਮੁੱਦਾ ਗੋਦ ਲੈਣ ਦਾ ਹੈ। ਸਾਡੇ ਇੱਥੇ ਕਈ ਲੋਕਾਂ ਦੀ ਧਾਰਨਾ ਹੈ ਕਿ ਬੱਚਾ ਆਪਣਾ ਹੀ ਚਾਹੀਦੈ। ਮੈਂ ਬਹੁਤ ਖੁਸ਼ ਹਾਂ ਕਿ ਫਾਰੂਖ (ਫਿਲਮ ਦੇ ਲੇਖਕ ਅਤੇ ਡਾਇਰੈਕਟਰ ਫਾਰੂਖ ਕਬੀਰ) ਨੇ ਅਜਿਹੀ ਕਹਾਣੀ ਲਿਖੀ ਹੈ।
* ਗੋਦ ਲੈਣ ਨੂੰ ਲੈ ਕੇ ਕਿਨ੍ਹਾਂ ਗੱਲਾਂ ਨੂੰ ਉਠਾਇਆ ਹੈ?
– ਅਡਾਪਸ਼ਨ ਆਸਾਨ ਕੰਮ ਨਹੀਂ, ਕਿਉਂਕਿ ਇਹ ਸਿਰਫ ਦੋ ਵਿਅਕਤੀਆਂ ਦਾ ਫੈਸਲਾ ਨਹੀਂ। ਪਰਵਾਰ ਦੀ ਇਸ ਵਿੱਚ ਕਾਫੀ ਇਨਵਾਲਮੈਂਟ ਹੁੰਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹਾਂ, ਪਰ ਉਸ ਦੇ ਬਾਰੇ ਗੱਲ ਨਹੀਂ ਕਰਦੇ। ਜਦ ਤੁਸੀਂ ਫਿਲਮ ਦੇਖੋਗੇ ਤਾਂ ਸਮਝੋਗੇ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ। ਜੇ ਤੁਸੀਂ ਬੱਚਾ ਗੋਦ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਲਓ। ਮੁੱਦਾ ਇਹੀ ਹੈ ਕਿ ਸਭ ਨੂੰ ਪਿਆਰ ਦਿਓ।
* ਆਨ ਸਕਰੀਨ ਪਿਤਾ ਬਣਨ ਦਾ ਤਜਰਬਾ ਕਿਹੋ ਜਿਹਾ ਰਿਹਾ?
-(ਹੱਸਦੇ ਹੋਏ) ਖਤਰਨਾਕ ਤਜਰਬਾ ਰਿਹਾ। ਮੈਂ ਸੁਣਦਾ ਹਾਂ ਕਿ ਮਾਂ-ਬਾਪ ਪਾਗਲ ਹੋ ਜਾਂਦੇ ਹਨ, ਜੇ ਉਨ੍ਹਾਂ ਦੇ ਬੱਚੇ ਨੂੰ ਕੁਝ ਹੋ ਜਾਏ। ਇਸ ਫਿਲਮ ਨੂੰ ਕਰ ਕੇ ਸਮਝ ਆਇਆ ਕਿ ਉਨ੍ਹਾਂ ਦੇ ਮਨ ਸਥਿਤੀ ਕੀ ਹੁੰਦੀ ਹੈ। ਚੰਗਾ ਤਜਰਬਾ ਰਿਹਾ। ਕਈ ਵਾਰ ਪਿਤਾ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਨਹੀਂ ਕਰ ਪਾਉਂਦੇ। ਮੈਂ ਆਪਣੇ ਪਿਤਾ ਨੂੰ ਦੇਖਦਾ ਸੀ ਕਿ ਮੰਮੀ ਹੀ ਉਨ੍ਹਾਂ ਦੀ ਸਾਰੀਆਂ ਗੱਲਾਂ ਬੋਲਦੀ ਸੀ।
* ਫਿਲਮ ਦੇ ਇੱਕ ਗਾਣੇ ਵਿੱਚ ਤੁਸੀਂ ਮੰਨਤ ਮੰਗ ਰਹੇ ਹੋ। ਅਸਲ ਜ਼ਿੰਦਗੀ ਵਿੱਚ ਕਿੰਨੇ ਧਾਰਮਿਕ ਹੋ?
– ਮੇਰੀ ਹਾਰਡਕੋਰ ਕੋਸ਼ਿਸ਼ ਰਹਿੰਦੀ ਹੈ ਕਿ ਸਭ ਤੋਂ ਬਿਹਤਰੀਨ ਇਨਸਾਨ ਬਣਾਂ। ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਜਾਤੀ ਜਾਂ ਮਜ਼੍ਹਬ ਤੋਂ ਹੋ। ਤੁਹਾਡਾ ਚੰਗਾ ਇਨਸਾਨ ਹੋਣਾ ਬੇਹੱਦ ਜ਼ਰੂਰੀ ਹੈ। ਮਨ ਤੋਂ ਸਭ ਨੂੰ ਪਿਆਰ ਕਰਨਾ ਸਿਖ ਲਓ। ਸਭ ਨੂੰ ਪਿਆਰ ਵੰਡੋ, ਭਾਵੇਂ ਉਹ ਤੁਹਾਡੇ ਨਾਲ ਗੁੱਸਾ ਹੋਵੇ। ਮੈਂ ਬੱਸ ਇਹੀ ਕੋਸ਼ਿਸ਼ ਕਰ ਰਿਹਾ ਹਾਂ।
* ਫਿਲਮ ਦਾ ਨਾਂਅ ‘ਆਈ ਬੀ 71’ ਰੱਖਣ ਦੀ ਕੋਈ ਖਾਸ ਵਜ੍ਹਾ? ਤੁਹਾਡੇ ਪਿਤਾ ਫੌਜ ਵਿੱਚ ਸਨ ਤਾਂ ਕੁਝ ਜਾਣਕਾਰੀ ਤੁਹਾਡੇ ਕੋਲ ਪਹਿਲਾਂ ਤੋਂ ਰਹੀ ਹੋਵੇਗੀ?
– ਲੋਕ ਜਾਣਦੇ ਹਨ ਕਿ ਅਮਰੀਕਾ ਦੀ ਏਜੰਸੀ ਐੱਫ ਬੀ ਆਈ ਹੈ, ਪ੍ਰੰਤੂ ਸਾਡੇ ਦੇਸ਼ ਦੀ ਸੀਕ੍ਰੇਟ ਸਰਵਿਸ ਇੰਟੈਲੀਜੈਂਸ ਬਿਊਰੋ ਦੇ ਬਾਰੇ ਕਈ ਲੋਕ ਨਹੀਂ ਜਾਣਦੇ। ਉਨ੍ਹਾਂ ਨੂੰ ਲੱਗਦਾ ਹੈ ਕੁਝ ਨਹੀਂ ਹੋ ਰਿਹਾ। ਉਸ ਦੀ ਕੁਝ ਕਹਾਣੀ ਹੈ। ਉਸ ਦੇ ਬਾਰੇ ਦੱਸਣਾ ਜ਼ਰੂਰੀ ਹੈ। ਸਾਡਾ ਫਰਜ਼ ਹੈ ਕਿ ਲੋਕਾਂ ਨੂੰ ਦੱਸੀਏ ਕਿ ਦੇਸ਼ ਉੱਤੇ ਹੁੰਦੇ ਹਮਲਿਆਂ ਨੂੰ ਕੌਣ ਰੋਕਦਾ ਹੈ। ਹਾਂ, ਇੰਟੈਲੀਜੈਂਸ ਦੇ ਬਾਰੇ ਮੈਨੂੰ ਥੋੜ੍ਹੀ ਜਾਣਕਾਰੀ ਸੀ। ਇਸ ਫਿਲਮ ਦੌਰਾਨ ਉਸ ਦੇ ਬਾਰੇ ਕਾਫੀ ਕੁਝ ਜਾਣਿਆ ਤੇ ਸਿੱਖਿਆ।

Related posts

ਵਰੁਣ ਧਵਨ ਨੂੰ ਫਿਲਮ ‘ਬੇਬੀ ਜੌਹਨ’ ਤੋਂ ਕਾਫ਼ੀ ਉਮੀਦਾਂ !

admin

ਬਾਲੀਵੁੱਡ ਹੀਰੋ ਆਮਿਰ ਖਾਨ ਆਪਣੀ ਫਿਲਮ ਦੀ ਪ੍ਰਮੋਸ਼ਨ ਦੌਰਾਨ !

admin

ਨੀਤਾ ਅੰਬਾਨੀ ਵਲੋਂ ਐਨਐਮਏਸੀਸੀ ਆਰਟਸ ਕੈਫੇ ਪ੍ਰੀਵਿਊ ਦੀ ਮੇਜ਼ਬਾਨੀ !

admin