Bollywood

ਮੈਨੂੰ ਪਸੰਦ ਹਨ ਚੈਲੇਂਜਿੰਗ ਰੋਲ : ਹੁਮਾ ਕੁਰੈਸ਼ੀ

ਹੁਮਾ ਕੁਰੈਸ਼ੀ ਨੇ ਇਸ ਸਾਲ ਹਾਲੀਵੁੱਡ ਫਿਲਮ ‘ਆਰਮੀ ਆਫ ਦ ਡੈੱਡ’ ਅਤੇ ਵੈੱਬ ਸੀਰੀਜ਼ ’ਮਹਾਰਾਣੀ’ ਦੇ ਲਈ ਖੂਬ ਪ੍ਰਸ਼ੰਸਾ ਖੱਟੀ ਹੈ। ਅੱਜਕੱਲ੍ਹ ਉਹ ਆਪਣੀ ਹਾਲੀਆ ਰਿਲੀਜ਼ ਫਿਲਮ ’ਬੈੱਲ ਬਾਟਮ’ ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਵਿੱਚ ਹੁਮਾ ਕੁਰੈਸ਼ੀ ਦਾ ਕਿਰਦਾਰ ਛੋਟਾ ਹੈ। ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ’ਮਹਾਰਾਣੀ’ ਅਤੇ ’ਲੀਲਾ’ ਵਰਗੀ ਸੀਰੀਜ਼ ਵਿੱਚ ਲੀਡ ਰੋਲ ਪਿੱਛੋਂ ਉਸ ਨੇ ਫਿਲਮ ਵਿੱਚ ਛੋਟਾ ਜਿਹਾ ਕਿਰਦਾਰ ਕਿਉਂ ਨਿਭਾਇਆ, ਤਾਂ ਹੁਮਾ ਨੇ ਦੱਸਿਆ ਕਿ ਇਸ ਦੇ ਪਿੱਛੇ ਇੱਕ ਵੱਡਾ ਕਾਰਨ ਹੈ। ਹੁਮਾ ਕਹਿੰਦੀ ਹੈ ਕਿ ਇਹ ਫਿਲਮ ਮਹਾਮਾਰੀ ਦੌਰਾਨ ਸ਼ੂਟ ਹੋਈ ਹੈ ਅਤੇ ਇਹ ਸਿਨੇਮਾ ਇੰਡਸਟਰੀ ਦੇ ਲਈ ਬਹੁਤ ਅਹਿਮ ਹੈ। ਪੇਸ਼ ਹਨ ਹੁਮਾ ਕੁਰੈਸ਼ੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਵੈੱਬ ਸੀਰੀਜ਼ ’ਮਹਾਰਾਣੀ’ ਦੇ ਦੂਸਰੇ ਸੀਜ਼ਨ ਦੀ ਕੀ ਸਥਿਤੀ ਹੈ?
– ਦੂਸਰੇ ਸੀਜ਼ਨ ਵੀ ਕਰਾਂਗੇ, ਅਜੇ ਉਹ ਲਿਖਿਆ ਜਾ ਰਿਹਾ ਹੈ। ’ਮਹਾਰਾਣੀ’ ਨੂੰ ਜਿਸ ਤਰ੍ਹਾਂ ਲੋਕਾਂ ਦਾ ਪਿਆਰ ਮਿਲਿਆ, ਉਸ ਤੋਂ ਮੈਂ ਬਹੁਤ ਖੁਸ਼ ਹਾਂ। ਖਾਸਕਰ ਔਰਤਾਂ, ਮੀਡੀਆ ਅਤੇ ਰਨਜੀਤੀ ਦੇ ਲੋਕਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ, ਹਰ ਰੋਜ਼ ਮੈਨੂੰ ਕਾਫੀ ਮੈਸੇਜ ਆਉਂਦੇ ਸਨ। ਮੈਂ ਮਿਹਨਤ ਵੀ ਕਾਫੀ ਕੀਤੀ ਸੀ, ਪਰ ਜਦ ਉਸ ਦਾ ਨਤੀਜਾ ਚੰਗਾ ਆਉਂਦਾ ਹੈ, ਤਾਂ ਬਹੁਤ ਸੰਤੁਸ਼ਟੀ ਮਿਲਦੀ ਹੈ।
* ’ਬੈੱਲ ਬਾਟਮ’ ਵਿੱਚ ਤੁਹਾਡੀ ਭੂਮਿਕਾ ਕਿੰਨੀ ਅਹਿਮ ਹੈ?
– ਮੈਂ ਇੱਕ ਏਜੰਟ ਦੇ ਰੋਲ ਵਿੱਚ ਹਾਂ। ਹਾਂ, ਫਿਲਮ ਅਕਸ਼ੈ ਕੁਮਾਰ ਦੇ ਕਿਰਦਾਰ ਦੇ ਆਲੇ ਦੁਆਲੇ ਹੈ ਕਿ ਕਿਵੇਂ ਉਹ ਹਾਈਡੈਕ ਪਲੇਨ ਤੇ ਉਸ ਵਿੱਚ ਮੌਜੂਦ ਲੋਕਾਂ ਨੂੰ ਬਚਾ ਕੇ ਲਿਆਉਂਦੇ ਹਨ। ਮੇਰਾ ਕਿਰਦਾਰ ਸੈਕਿੰਡ ਹਾਫ ਵਿੱਚ ਆਉਂਦਾ ਹੈ। ਮੈਂ ਇੱਕ ਅੰਡਰਕਵਰ ਏਜੰਟ ਹਾਂ, ਜੋ ਏਅਰਪੋਰਟ ਸਟਾਫ ਦੇ ਰੂਪ ਵਿੱਚ ਕੰਮ ਕਰਦੀ ਹੈ। ਉਹ ਕਿਵੇਂ ਉਨ੍ਹਾਂ ਦੀ ਮਦਦ ਕਰਦੀ ਹੈ, ਉਹ ਖਾਸ ਹੈ। ਥੋੜ੍ਹਾ ਐਕਸ਼ਨ ਕਰਨ ਨੂੰ ਮਿਲਿਆ ਹੈ ਅਤੇ ਜਦ ਅਕਸ਼ੈ ਸਰ ਦੀ ਫਿਲਮ ਵਿੱਚ ਐਕਸ਼ਨ ਕਰਨ ਨੂੰ ਮਿਲਦਾ ਹੈ ਤਾਂ ਚੰਗਾ ਲੱਗਦਾ ਹੈ ਕਿਉਂਕਿ ਅਸੀਂ ਉਨ੍ਹਾਂ ਨੂੰ ਹਮੇਸ਼ਾ ਖਿਡਾਰੀ ਕੁਮਾਰ ਵਜੋਂ ਦੇਖਿਆ ਹੈ। ਵੈਸੇ ਵੀ, ਮੈਂ ਤਾਂ ਫਿਲਮਾਂ ਦੀ ਫੈਨ ਹਾਂ। ਫਿਲਮਾਂ ਦੇਖਦੇ ਸੋਚਦੀ ਸੀ ਕਿ ਅਸੀਂ ਵੀ ਅਜਿਹਾ ਕਰਨਾ ਹੈ, ਤਾਂ ਜਦ ਵੀ ਉਹ ਕਰਨ ਦਾ ਮੌਕਾ ਮਿਲਦਾ ਹੈ ਤਾਂ ਬਹੁਤ ਮਜ਼ਾ ਆਉਂਦਾ, ਕਿਉਂਕਿ ਉਸ ਨਾਲ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ ਹਨ।
* ਜਿਵੇਂ ਤੁਸੀਂ ਕਿਹਾ ਕਿ ਤੁਹਾਡਾ ਕਿਰਦਾਰ ਸੈਕਿੰਡ ਹਾਫ ਵਿੱਚ ਆਉਂਦਾ ਹੈ। ’ਲੀਲਾ’ ਜਾਂ ਮਹਾਰਾਣੀ’ ਵਰਗੇ ਟਾਈਟਲ ਰੋਲ ਦੇ ਬਾਅਦ ਅਜਿਹੇ ਛੋਟੇ ਸਕਰੀਨ ਟਾਈਮ ਵਾਲੇ ਰੋਲ ਦੇ ਕਿਉਂ ਰਾਜ਼ੀ ਹੋਏ?
– ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਇਹ ਕਿਉਂ ਕੀਤੀ। ਇਹ ਬਹੁਤ ਜ਼ਰੂਰੀ ਚੀਜ਼ ਹੈ। ਜਦ ਜੁਲਾਈ ਵਿੱਚ ਇਸ ਫਿਲਮ ਦੇ ਲਈ ਜੈਕੀ (ਭਗਨਾਨੀ) ਅਤੇ ਅਕਸ਼ੈ ਕੁਮਾਰ ਦਾ ਫੋਨ ਆਇਆ ਤਾਂ ਅਸੀਂ ਫਸਟ ਲਾਕਡਾਊਨ ਵਿੱਚ ਸੀ। ਉਨ੍ਹਾਂ ਕਿਹਾ ਕਿ ਅਸੀਂ ਫਿਲਮ ਬਣਾ ਰਹੇ ਹਾਂ। ਉਸ ਵਿੱਚ ਇਹ ਕਿਰਦਾਰ ਹੈ। ਬਹੁਤ ਮੁਸ਼ਕਲ ਹੋਵੇਗੀ, ਪਰ ਅਸੀਂ ਚਾਹੁੰਦੇ ਹਾਂ ਕਿ ਫਿਲਮ ਬਣੇ, ਕਿਉਂਕਿ ਪਤਾ ਨਹੀਂ ਕਦੋਂ ਦੁਨੀਆ ਖੁੱਲ੍ਹੇਗੀ। ਕਿਸੇ ਨੂੰ ਪਤਾ ਨਹੀਂ ਸੀ। ਇਹ ਫਿਲਮ ਬਣਾਉਣ ਦਾ ਕਾਰਨ ਬਹੁਤ ਅਹਿਮ ਸੀ, ਇਸ ਲਈ ਕਲਾਕਾਰ ਦੇ ਤੌਰ ਉੱਤੇ ਮੈਂ ਅਜਿਹੀ ਫਿਲਮ ਨੂੰ ਸਪੋਰਟ ਕਰਨਾ ਚਾਹੁੰਦੀ ਸੀ ਕਿਉਂਕਿ ਇਹ ਉਹ ਫਿਲਮ ਹੈ, ਜੋ ਅਸੀਂ ਤਦ ਸ਼ੂਟ ਕੀਤੀ, ਜਦ ਪੂਰੀ ਦੁਨੀਆ ਬੰਦ ਸੀ। ਇਹ ਫਿਲਮ ਇੰਪੋਰਟੈਂਟ ਇਸ ਲਈ ਹੈ ਕਿ ਜਦ ਕਈ ਜਗ੍ਹਾ ਥੀਏਟਰ ਬੰਦ ਹਨ, ਇਹ ਥੀਏਟਰ ਵਿੱਚ ਆ ਰਹੀ ਹੈ, ਜਿਸ ਨਾਲ ਇੰਡਸਟਰੀ ਰੀ-ਓਪਨ ਹੋਵੇਗੀ। ਅਜਿਹੇ ਵਿੱਚ ਜੇ ਮੇਰੀ ਸ਼ਕਲ ਇਸ ਵਿੱਚ ਹੋਣ ਨਾਲ ਇਸ ਨੂੰ ਥੋੜ੍ਹੀ ਮਦਦ ਮਿਲਦੀ ਹੈ ਤਾਂ ਮੈਂ ਉਸ ਸੋਚ ਦੇ ਲਈ ਇਸ ਸਾਥ ਦੇਵਾਂਗੀ, ਬਿਨਾਂ ਇਹ ਸੋਚੇ ਕਿ ਇਸ ਵਿੱਚ ਮੇਰਾ ਰੋਲ ਕੀ ਹੈ? ਛੋਟਾ ਹੈ ਜਾਂ ਵੱਡਾ ਹੈ?
*ਤੁਸੀਂ ਹਾਲੀਵੁੱਡ, ਸਾਊਥ ਅਤੇ ਹਿੰਦੀ ਫਿਲਮਾਂ ਤੋਂ ਲੈ ਕੇ ਵੈੱਬ ਸੀਰੀਜ਼ ਤੱਕ, ਸਭ ਕਰ ਰਹੇ ਹੋ। ਕੀ ਇਹ ਸੋਚੀ ਸਮਝੀ ਰਣਨੀਤੀ ਹੈ ਕਿ ਤੁਸੀਂ ਹਰ ਜਗ੍ਹਾ ਮੌਜੂਦ ਰਹਿਣਾ ਹੈ?
– ਅੱਜ ਦੀ ਤਰੀਕ ਵਿੱਚ ਇਹੀ ਫਾਇਦਾ ਹੈ ਕਿ ਕਿਸੇ ਇੱਕ ਖੇਤਰ ਜਾਂ ਭਾਸ਼ਾ ਨਾਲ ਬੱਝ ਕੇ ਰਹਿਣਾ ਜ਼ਰੂਰੀ ਨਹੀਂ ਹੈ। ਮੈਂ ਬਹੁਤ ਖੁਸ਼ਨਸੀਬ ਹਾਂ ਕਿ ਮੈਨੂੰ ਹਰ ਇੰਡਸਟਰੀ ਦੇ ਬਿਹਤਰੀਨ ਕਲਾਕਾਰਾਂ ਤੇ ਡਾਇਰੈਕਟਰਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਜਿੱਥੇ ਮੇਰੀ ’ਬੈੱਲ ਬੈਟਮ’ ਰਿਲੀਜ਼ ਹੋਈ ਹੈ, ਉਥੇ ’ਆਰਮੀ ਆਫ ਦਿ ਡੈੱਡ’ ਦਾ ਵੀ ਹਿੱਸਾ ਹਾਂ। ਮੈਂ ਓ ਟੀ ਟੀ ਉੱਤੇ ਕੰਮ ਕਰ ਰਹੀ ਹਾਂ, ਸਾਊਥ ਦੇ ਬਹੁਤ ਵੱਡੇ ਸਟਾਰ ਨਾਲ ਬਹੁਤ ਵੱਡੀ ਫਿਲਮ ਕਰ ਰਹੀ ਹਾਂ, ਤਾਂ ਮੈਂ ਬਹੁਤ ਨਸੀਬ ਵਾਲੀ ਹਾਂ ਤੇ ਮੈਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੰ। ਪੂਰੀ ਸ਼ਿੱਦਤ ਨਾਲ ਕੰਮ ਕਰਦੀ ਹਾਂ। ਇਹ ਮੈਨੂੰ ਚੰਗਾ ਲੱਗਦਾ ਹੈ। ਇੱਕ ਐਕਟਰ ਵਜੋਂ ਮੈਂ ਚਾਹੁੰਦੀ ਹਾਂ ਕਿ ਰੋਜ਼ ਕੁਝ ਵੱਖ, ਕੁਝ ਨਵਾਂ ਸਿੱਖਾਂ। ਜੇ ਇੱਕੋ ਚੀਜ਼ ਮੈਂ ਰੋਜ਼ ਕਰਾਂਗੀ, ਤਾਂ ਮੈਂ ਖੁਦ ਬੋਰ ਹੋ ਜਾਵਾਂਗੀ। ਮੈਂ ਚਾਹੁੰਦੀ ਹਾਂ ਕਿ ਲਗਾਤਾਰ ਖੁਦ ਨੂੰ ਚੈਲੇਂਜ ਕਰਦੀ ਰਹਾਂ। ਉਹੀ ਮੈਂ ਕਰ ਰਹੀ ਹਾਂ।
* ’ਗੰਗੂਬਾਈ ਕਾਠੀਆਵਾੜੀ’ ਵਿੱਚ ਡਾਂਸ ਨੰਬਰ ਦੇ ਬਾਅਦ ਤੁਸੀਂ ਭੰਸਾਲੀ ਦੀ ਵੈੱਬ ਸੀਰੀਜ਼ ’ਹੀਰਾ ਮੰਡੀ’ ਦਾ ਵੀ ਹਿੱਸਾ ਹੈ?
– ਅਜੇ ਮੈਂ ਸੰਜੇ ਸਰ ਨਾਲ ’ਗੰਗੂਬਾਈ ਕਾਠੀਆਵਾੜੀ’ ਵਿੱਚ ਇੱਕ ਬਹੁਤ ਪਿਆਰਾ ਜਿਹਾ ਗਾਣਾ ਕੀਤਾ ਹੈ। ਇਸ ਗਾਣੇ ਨੂੰ ਲੈ ਕੇ ਮੈਂ ਬਹੁਤ ਐਕਸਾਈਟਿਡ ਹਾਂ ਕਿਉਂਕਿ ਉਹ ਮੇਰੇ ਮਨਪਸੰਦ ਫਿਲਮਮੇਕਰ ਹਨ। ਮੈਂ ਬਹੁਤ ਖੁਸ਼ ਸੀ ਉਨ੍ਹਾਂ ਦੇ ਨਾਲ ਕੰਮ ਕਰਨ ਬਾਰੇ, ਕਿਉਂਕਿ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਵਰਗਾ ਕ੍ਰਿਏਟਿਵ ਜੀਨੀਅਸ ਫਿਲਮਕਾਰ ਦੂਸਰਾ ਨਹੀਂ ਹੈ। ਮੇਰੀ ਜਿਵੇਂ ਦੁਆ ਕਬੂਲ ਹੋ ਗਈ। ਮੈਂ ਹਮੇਸ਼ਾ ਕਹਿੰਦੀ ਸੀ ਕਿ ਸੰਜੇ ਸਰ ਇੱਕ ਵਾਰ ਮੈਨੂੰ ਫਿਲਮ ਵਿੱਚ ਸਾਈਨ ਕਰ ਲੈਣ। ਉਹ ਆਪਣੀਆਂ ਅਭਿਨੇਤਰੀਆਂ ਨੂੰ ਜਿਸ ਤਰ੍ਹਾਂ ਪਰਦੇ ਉੱਤੇ ਪੇਸ਼ ਕਰਦੇ ਹਨ, ਉਹ ਬਹੁਤ ਖੂਸਬੂਸਤ ਹੈ।

Related posts

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਬਾਲੀਵੁੱਡ: ਧਰਮਿੰਦਰ ਦਿਉਲ ਨੇ ਆਪਣੇ ਬੇਟਿਆਂ ਨਾਲ 89ਵਾਂ ਜਨਮਦਿਨ ਮਨਾਇਆ !

admin

ਫਿਲਮ ‘ਮਾਈ ਮੈਲਬੌਰਨ’ ਦੀ ਪ੍ਰਮੋਸ਼ਨ ਦੌਰਾਨ !

admin