Articles Literature

ਲੋਕਾਂ ਨਾਲ ਅੱਖਾਂ ਚਾਰ ਕਰਨ ਦੀ ਗਾਥਾ ਹੈ-ਪ੍ਰੋ.ਜਸਵੰਤ ਸਿੰਘ ਗੰਡਮ ਦਾ ਕਾਵਿ-ਸੰਗ੍ਰਹਿ “ਬੁੱਲ੍ਹ ਸੀਤਿਆਂ ਸਰਨਾ ਨਈਂ”

ਪ੍ਰੋ.ਜਸਵੰਤ ਸਿੰਘ ਗੰਡਮ ਦਾ ਕਾਵਿ-ਸੰਗ੍ਰਹਿ 'ਬੁੱਲ੍ਹ ਸੀਤਿਆਂ ਸਰਨਾ ਨਈਂ' 
ਲੇਖਕ: ਗੁਰਮੀਤ ਸਿੰਘ ਪਲਾਹੀ

ਅੱਖ‘ ਤਾਂ ਹਰ ਲੇਖਕ ਕੋਲ ਹੁੰਦੀ ਹੈਪਰ ਸੱਚਝੂਠਸੋਨਾਤਾਂਬਾਕਣਕਤੂੜੀ ਨੂੰ ਵੱਖਵੱਖ ਕਰਨ ਦੇ ਯੋਗ ਹੋਣ ਲਈ ਉਸਨੂੰ ਬੁੱਧੀ ਅਤੇ ਗਿਆਨ  ਦੀ ਲੋੜ ਹੁੰਦੀ ਹੈ। ਤਦੇ ਤਾਂ ਰਸੂਲ ਹਮਜ਼ਾਤੋਵ ਕਹਿੰਦਾ ਹੈ:

“ਇਹ ਨਾ ਕਹੋ ਕਿ ਮੈਨੂੰ ਵਿਸ਼ਾ ਦੇਓ

ਸਗੋਂ ਇਹ ਕਹੋ ਕਿ ਮੈਨੂੰ ਅੱਖਾਂ ਦੇਓ।”

ਪ੍ਰੋ.ਜਸਵੰਤ ਸਿੰਘ ਗੰਡਮਜਦੋਂ ਆਪਣੇ ਕਾਵਿਸੰਗ੍ਰਹਿ ਬੁੱਲ੍ਹ ਸੀਤਿਆਂ ਸਰਨਾ ਨਈਂ” ਵਿੱਚ ਇਹ ਕਹਿਕੇ ਅੱਗੇ ਤੁਰਦਾ ਹੈ ਕਿ ਭਾਵੇਂ ਕਵਿਤਾ ਪ੍ਰਚੰਡ ਭਾਵਨਾਵਾਂ ਦਾ ਆਪਮੁਹਾਰਾ ਵਹਿਣ/ਉਛਾਲਾ ਹੈ ਪਰ ਮੇਰੇ ਲਈ ਲਿਖਣਾ ਇੱਕ ਥਰੱਪਿਊਟਿਕ (ਵੈਦਿਕਔਸ਼ਧੀ ਜਨਕਅਤੇ ਕੈਥਾਰਟਿਕ (ਸ਼ੁੱਧੀ ਕਾਰਕਵਿਰੇਚਕਵਰਤਾਰਾ ਹੈਤਾਂ ਉਹਦੀ ਕਵਿਤਾ ਸਿਰਜਨਾਤਮਕ ਸੋਚਦ੍ਰਿਸ਼ਟੀਕੋਨਪ੍ਰਸੰਗਕਤਾਪ੍ਰਤੀਬੱਧਤਾ, ਬੁੱਧੀ ਅਤੇ ਗਿਆਨ ਨਾਲ ਓਤਪੋਤ ਦਿਸਦੀ ਹੈ। ਉਸਦੀ ਸਮੁੱਚੀ ਕਵਿਤਾ ਪ੍ਰਸੰਗਕ ਸੱਚ ਨੂੰ ਬਿਆਨ ਹੀ ਨਹੀਂ ਕਰਦੀ ਸਗੋਂ ਪ੍ਰਸੰਗਕਤਾ ਦੀ ਸਥਿਤੀ ਚੋਂ ਲੋਕਾਂ ਨੂੰ ਮੁਕਤ ਕਰਨ ਦਾ ਰਾਹ ਉਲੀਕਦੀ ਹੈ।

-“ਬੁੱਲ ਸੀਤਿਆਂ ਸਰਨਾ ਨਈਂ

ਕੁੱਛ ਤਾਂ ਕਹਿਣਾ ਪੈਣਾ ਏਂ”    (ਬੁੱਲ ਸੀਤਿਆਂ ਸਰਨਾ ਨਈਂ)

ਅਤੇ ਉਹ ਕਹਿੰਦਾ ਹੈ। ਬੋਲਦਾ ਹੈ। ਮਿਹਣਾ ਦੇਂਦਾ ਹੈ। ਰਾਜਨੀਤੀ ਵਿਚਲੇ ਭ੍ਰਿਸ਼ਟਾਚਾਰ ਦੇ ਪ੍ਰਖੱਚੇ ਉਡਾਉਂਦਾ ਹੈ। ਸਮਕਾਲ ਵਿੱਚ ਫਿਰਕਾਪ੍ਰਸਤੀਧਾਰਮਿਕ ਕਾਨੂੰਨਮਾਨਸਿਕ ਗੁਲਾਮੀ, ਆਰਥਿਕ ਲੁੱਟ ਦੇ ਪਿੜਾਂ ਹੇਠ ਪਿਸ ਰਹੇ ਲੋਕਾਂ ਨੂੰ ਟੁੰਬਦਾ ਹੈਲਲਕਾਰਦਾ ਹੈ।

-“ਸੱਚ ਤਾਂ ਆਖ਼ਿਰ ਬੋਲਣਾ ਪਊ

ਅਣਖ ਨਾਲ ਜੇ ਰਹਿਣਾ ਏਂ”    (ਬੁੱਲ ਸੀਤਿਆਂ ਸਰਨਾ ਨਈਂ)

ਪ੍ਰਸਿੱਧ ਰੂਸੀ ਕਵੀ ਕੈਸਿਨ ਕੁਲਈ ਆਖਦਾ ਹੈ:-

“ਕਵਿਤਾ ਸੁੰਦਰਸਦੀਵੀਕੀਮਤੀ ਅਤੇ ਉਪਯੋਗੀ ਵੀ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਦਾਣਿਆਂ ਦੇ ਸਿੱਟੇ ਅਤੇ ਤਾਰੇ। ਇਹ ਜੀਊਂਦਿਆਂ ਲਈ ਹੈ ਮੋਇਆਂ ਲਈ ਨਹੀਂ। ਇਹ ਲੋਕਾਂ ਦੀ ਤਰਜਮਾਨੀ ਕਰਦੀ ਹੈ ਅਤੇ ਸੇਵਾ ਵੀ।”

ਪ੍ਰੋਜਸਵੰਤ ਸਿੰਘ ਗੰਡਮ ਦੀ ਕਵਿਤਾ ਜਿੱਤਹਾਰਖੁਸ਼ੀਉਦਾਸੀ ਦੇ ਵਰਤਾਰੇ ਨਾਲ ਸੰਵਾਦ ਰਚਾਉਂਦੀ ਹੈ। ਸਾਡੀ ਚੁੱਪ ਅਤੇ ਅੰਨ੍ਹੀ ਸੰਤੁਸ਼ਟਤਾ, ਜੋ ਮਨੁੱਖ ਜੀਵਨ ਲਈ ਘਾਤਕ ਹੈਤੋਂ ਦੂਰ ਰਹਿਣ ਲਈ ਪ੍ਰੇਰਦੀ ਹੈ।

-“ਡਿੱਗਕੇ ਨਾ ਉਠਣਾ ਮਿਹਣਾ ਹੈ,

   ਉਂਝ ਤਾਂ ਬੰਦਾ ਡਿੱਗਦਾ ਹੀ ਹੈ”  (ਠੋਕਰਠੇਡਾ)

-“ਰਸਤਾ ਨਹੀਂ ਤਾਂ ਰਸਤਾ ਬਣਾ

ਸਾਬਤ ਕਦਮੀ ਚਲਦਾ ਜਾਹ”      (ਰਸਤਾ ਬਣਾ)

ਮਨੁੱਖੀ ਜ਼ਿੰਦਗੀ ਇੱਕ ਪ੍ਰਵੇਸ਼ਗੁਣ ਭਰਪੂਰ ਗਤੀਸ਼ੀਲਤਾ ਹੈਜੋ ਟਿਮਟਮਾਉਣਉਗਣਵਿਗਸਣਬਿਨਸਨ ਦੇ ਨਾਲਨਾਲ ਸ਼ਬਦ ਗ੍ਰੰਥਸਮਾਜਇਤਿਹਾਸ ਅਤੇ ਦਰਸ਼ਨ ਦੀ ਸਿਰਜਨਾ ਅਤੇ ਸੰਭਾਲ ਕਰਦੀ ਹੈ।  ਇਸ ਲਈ ਮਾਨਵ, ਪ੍ਰਕਿਰਤਿਕ ਆਵੇਸ਼ ਦਾ ਭਾਗ ਹੁੰਦਿਆਂ ਹੋਇਆਂ ਵੀ ਵਿਵੇਕ ਭਰਪੂਰ ਪ੍ਰਵੇਸ਼ ਕਰਦਿਆਂ ਉਲਟ ਸਥਿਤੀਆਂ ਨਾਲ ਨਿਰੰਤਰ ਤਣਾਓਟਕਰਾਓਸੰਘਰਸ਼ ਵਿੱਚ ਰਹਿੰਦਾ ਹੈ। ਲੇਖਕ ਇਸ  ਸਮੁੱਚੇ ਵਰਤਾਰੇ ਅਤੇ ਸਮੇਂ ਦੇ ਸੱਚ ਨੂੰ ਆਪਣਾ ਫਰਜ਼ ਨਿਭਾਉਂਦਿਆਂ ਵਧੇਰੇ  ਚੇਤੰਨ ਹੋਕੇ ਬਿਆਨਦਾ ਹੈ।

ਕਵੀ ਪ੍ਰੋ.ਜਸਵੰਤ ਗੰਡਮ ਦੇ ਕਾਵਿਬੋਲ ਸਮੇਂ ਦੇ ਸੱਚ ਦੇ ਹਾਣ ਦੇ ਹਨ:

ਮਹਿਲਾਂ ਵਾਲਾ ਕੀ ਜਾਣੇ? ਕਿਸ ਭਾਅ ਵਿਕਦੀ ਕੱਕਰ ਵਿੱਚ?” (ਕੱਕਰ ਵਿੱਚ)

ਅਸੀਂ ਸਰਕਾਰੀ ਨੌਕਰ ਹਾਂਰੱਜ ਕੇ ਸੌਂਈਏ ਦਫ਼ਤਰ ਵਿੱਚ)  (ਕੱਕਰ ਵਿੱਚ)

ਜੰਗਲ ਵੀ ਸ਼ਰਮਾ ਜਾਵੇਗਾਕਿੰਨਾ ਸੁੰਨਮਸਾਨ ਨਗਰ ਹੈ” (ਗੁਆਚਾ ਘਰ)

ਪ੍ਰੋ.ਜਸਵੰਤ ਸਿੰਘ ਗੰਡਮ ਸਮਝਦਾ ਹੈ ਕਿ ਮਨੁੱਖੀ ਜੀਵਨ ਦੇ ਆਦਰਸ਼ ਦਾ ਮਹਾਂਪ੍ਰਕਾਸ਼ ਹੁੰਦਾ ਹੈ। ਆਸ਼ਾਵਾਦ ਦੀ ਇਹੀ ਵਿਸ਼ੇਸ਼ਤਾ ਜੀਵਨ ਦੇ ਨੈਤਿਕ ਮੁੱਲਾਂ ਦੀ ਸਥਾਪਨਾ ਕਰਨ ਲਈ ਮਨੁੱਖ ਨੂੰ ਨਿਰੰਤਰ ਸੰਘਰਸ਼ਮਈ ਸਥਿਤੀ ਵਿੱਚ ਰੱਖਦੀ ਹੈ। ਇਹ ਸੰਘਰਸ਼ ਕਦੇ ਆਪਣੇ ਅੰਦਰ ਅਤੇ ਕਦੇ ਆਪਣੇ ਬਾਹਰ ਚਲਦਾ ਰਹਿੰਦਾ ਹੈ। ਕੁਦਰਤ ਦੀ ਵਿਰਾਟ ਗੋਦ  ਵਿੱਚ ਬੈਠੇ ਮਨੁੱਖ ਦਾ ਖਾਸਾ ਹੈ ਕਿ ਉਹ ਆਪਣੇ ਵਿਪਰੀਤ ਸਥਿਤੀਆਂ ਨਾਲ ਜੰਗ ਕੀਤੇ ਬਿਨ੍ਹਾਂ ਨਹੀਂ ਰਹਿ ਸਕਦਾ। ਉਸਾਰੀਆਂਤਬਾਹੀਆਂਮੁੜ ਉਸਾਰੀਆਂ ਦਾ ਸਿਲਸਿਲਾ

 ਮਾਨਵ ਨੂੰ ਆਪਣੇ ਇਤਹਾਸਕਸਮਾਜਿਕ ਕਾਰਜ ਦਾ  ਬੋਧ ਕਰਾਉਂਦਾ ਹੈ। ਪ੍ਰੋ.ਜਸਵੰਤ ਸਿੰਘ ਗੰਡਮ ਦੀ ਕਾਵਿਸਿਰਜਨਾ ਵਿੱਚ ਅਜਿਹੀ ਨਿਆਰੀ ਸ਼ਕਤੀ ਦਾ ਮਹਾਤਮੀ ਸਰੂਪ ਲੋਕਹਿਤੈਸ਼ੀ ਪ੍ਰਤੀਕ ਵਜੋਂ ਉਭਰਦਾ ਹੈ।

ਬਿਗਲ ਵਜੂ ਜੰਗ ਦਾ ਇੰਝ ਹੀ

ਜਦ ਤਕ ਜ਼ੁਲਮਸਿਤਮ ਜਬਰ ਹੈ” (ਗੁਆਚਾ ਘਰ)

ਮਿੱਧ ਸੱਪਾਂ ਦੀਆਂ ਸਿਰੀਆਂਛੇੜਨਗੇ ਸਾਂਝੇ ਰਾਗ ਨੂੰ

ਕਈ ਆਏ ਤੇ ਕਈ ਗਏਨਾ ਮਾਰ ਸਕੇ ਪੰਜਾਬ ਨੂੰ   ( ਕਮਲ ਅਤੇ ਗੁਲਾਬ ਦੀ ਨੋਕ-ਝੋਕ- ਕਿਸਾਨ ਸੰਘਰਸ਼)

ਪੰਜਾਬੀ ਦੇ ਨਿਵੇਕਲੇ ਵਾਰਤਿਕਕਾਰ ਦੇ ਤੌਰ ਤੇ ਆਪਣੀ ਪੈਂਠ ਬਣਾ ਚੁੱਕੇ ਪ੍ਰੋ.ਜਸਵੰਤ ਸਿੰਘ ਗੰਡਮ ਦੇ ਕਾਵਿਸੰਗ੍ਰਹਿ ਬੁੱਲ੍ਹ ਸੀਤਿਆਂ ਸਰਨਾ ਨਈਂ” ਵਿੱਚ ਕੁਲ ਮਿਲਾਕੇ 88 ਕਵਿਤਾਵਾਂ ਹਨਜਿਹਨਾ ਵਿੱਚ ਨੈੱਟਨਾਮਾਦੋਹੇਨਵੀਨ ਦੋਹੇ ਅਤੇ ਵਿਅੰਗ ਕਵਿਤਾਵਾਂ ਸ਼ਾਮਲ ਹਨ। ਆਪਣੀਆਂ ਇਹਨਾ ਕਾਵਿਰਚਨਾਵਾਂ ਵਿੱਚ ਪ੍ਰੋ.ਗੰਡਮ ਆਪਣੀ ਜੀਵਨਧਾਰਾ ਅਨੁਸਾਰ ਲੋਕਾਂ ਦੀ ਸੁੱਤੀ ਜ਼ਮੀਰ ਨੂੰ ਜਗਾਉਣ ਲਈ ਲੋਕਮਾਨਸਿਕਤਾ ਨੂੰ ਹਲੂਣਾ ਦਿੰਦਾ ਹੈ। ਉਹ ਸਵਾਲਦਰਸਵਾਲ ਖੜੇ ਕਰਦਾ ਹੈ ਕਿ ਕੀ ਇਹ ਏਦਾਂ ਹੀ ਚਲਦਾ ਰਹੇ ਅਤੇ ਅਸੀਂ ਚੁੱਪ ਧਾਰਨ ਕਰਕੇ ਇਹ ਸਭ ਕੁਝ ਵੇਖੀ ਜਾਈਏ। ਉਹ ਇਸ ਵਿਚਾਰ ਦਾ ਧਾਰਨੀ ਹੈ ਕਿ ਚੇਤਨ ਮਨੁੱਖ ਕਦੇ ਅਜਿਹੀ ਪ੍ਰਾਪਤ ਸਥਿਤੀ ਦੇ ਘਿਨਾਉਣੇ ਨਾਕਾਰਾਤਮਕ ਕਰਮ ਨੂੰ ਵੇਖਕੇਅਨੁਭਵ ਕਰਕੇ ਨਿਸਲਤਾ ਦੀ ਨਿਸ ਕਿਰਿਆਵੀ ਸੋਚ ਧਾਰਨ ਨਹੀਂ ਕਰ ਸਕਦਾ। ਇਸ ਸਥਿਤੀ ਵਿੱਚ ਬਦਲਾਵ ਕੇਵਲ ਭਾਵੁਕਰੁਦਨਹੌਕੇ ਹਾਵੇ ਭਰਨਕਰੁਣਾ ਭਰਪੂਰ ਪਾਠ ਤਕ ਸੀਮਤ ਰਹਿਕੇ ਨਹੀਂ ਹੋ ਸਕਦਾ। ਸਗੋਂ ਇਸ ਸਥਿਤੀ ਦੇ ਕਾਰਨਾਂ ਦੀ ਵਿਗਿਆਨਕ ਦਿਮਾਗੀ ਸਮਝ ਲੈਣੀ ਹੋਵੇਗੀ।

ਪ੍ਰੋਜਸਵੰਤ ਸਿੰਘ ਗੰਡਮ ਦੀ ਕਵਿਤਾ ਦੀ ਹਰ ਸਤਰ ਦਾ ਇੱਕ ਵੱਖਰਾ ਰੰਗ ਹੈਭਾਵ ਹੈ। ਉਹ ਭਾਵੇਂ ਸੈੱਲ ਫੋਨ ਦੀ ਗੱਲ ਕਰੇਜਾਂ ਕਿਸਾਨ ਅੰਦੋਲਨ ਦੀਉਹ ਭਾਵੇਂ ਪਾਤਰ ਦੀ ਬਾਤ ਕਰੇਜਾਂ ਪ੍ਰਵਾਸ ਹੰਢਾ ਰਹੇ ਪ੍ਰਵਾਸੀਆਂ ਦੀ ਜਾਂ ਫਿਰ ਪ੍ਰਦੇਸ ਗਈ ਔਲਾਦ ਕਾਰਨ ਇਕਲਾਪਾ ਹੰਢਾ ਰਹੇ ਬੁੱਢੇ ਮਾਪਿਆਂ ਦੀ। ਉਹ ਠੱਗੀ ਦੇ ਡੇਰਿਆਂ ਦੀ ਗੱਲ ਕਹੇ ਜਾਂ ਖੱਬੀ ਖਾਨ ਦੀਉਹ ਕੋਰਾ ਸੱਚ ਕਹਿੰਦਾ ਹੈ।

ਉਸਦੀ ਕਾਵਿਮਾਨਸਿਕਤਾ ਬਾਪੂਬੇਬੇਰੱਖੜੀਭੈਣਪਾਣੀਪ੍ਰਾਣੀਠੋਕਰਠੇਡੇਗੈਰਤਔਕੜਾਂਪ੍ਰਦੇਸ਼ਨਾਮਾ, ਬਨਵਾਸ/ਇਕਲਾਪਾ, ਬਿਰਖਾਂ/ਪੰਖੇਰੂਆਂਕੁਦਰਤ ਦੇ ਰਾਗਾਂਰੰਗਾਂ ਚ ਖੁਭੀ ਹੋਈ ਕਦੇ ਮੰਡੀ ਦੇ ਦੌਰਕਾਰੋਬਾਰੀ ਰਿਸ਼ਤਿਆਂ ਅਤੇ ਵੇਲੇ ਦੇ ਸੁਪਨਿਆਂ ਦੀ ਸੱਚਾਈ ਬਿਆਨਦੀ ਹੈ। ਅੰਬਰੋਂ ਅਗਲੀ ਸੋਚ ਚ ਵਹਿੰਦੀ ਨੱਚਨੱਚ ਧੂੜਾਂ ਪੁੱਟਦੀ ਜ਼ਿੰਦਗੀ ਨਾਲ ਅੱਖਾਂ ਚਾਰ ਕਰਦੀ ਹੈ।

ਆਓ ਉਸਦੀ ਕਵਿਤਾ ਦੇ ਕੁਝ ਅੰਗਾਂ ਨਾਲ ਆਪਣੇ ਮਨ ਮਸਤਕ ਦੀ ਸਾਂਝ ਪਾਈਏ:-

“ਭੁੱਖਗਰੀਬੀਅਤੇ ਦੁੱਖਦਰਦ

ਧਰਤੀ ਉਪਰੋਂ ਸਭ ਮਿਟਾਦੇ”  (ਦੁਆ)

“ਤੇਰੇ ਮਿੱਠੜੇ ਬੋਲ ਨੇ ਏਂਦਾ

ਨੇਤਾ ਦੀ ਜਿਉਂ ਜੁਮਲੇਬਾਜੀ।”  (ਸੱਚ ਬੋਲਦੇ ਰਹਿ ਗਏ)

“ਬੁੱਢੀ ਦੇਹ ਹੈ ਖਿੰਡਰੀ ਪੁੰਡਰੀ

ਕਮਰ ਕਿਧਰੇ ਤੇ ਕੂਹਣੀ ਕਿਧਰੇ।”   (ਸਾਧੂ ਕਿਧਰੇ ਧੂਣੀ ਕਿਧਰੇ)

“ਟੌਹਰਾਂ ਕੱਢ ਕੇ ਆਉਂਦੇ ਹਾਂ,

ਮੰਗਵੇਂ ਕੱਪੜੇ ਪਾਉਂਦੇ ਹਾਂ।”      (ਟੌਹਰਾਂ)

“ਹਾਵੇ!

ਮਾਂਬਾਪ ਤਰਸ ਗਏ,

ਕਦ ਪੁੱਤ ਪ੍ਰਦੇਸੋਂ ਆਵੇ।”  (ਟੱਪੇ)

“ਰਾਤੀਂ ਨੀਂਦਾਂ ਉਡੀਆਂਪੱਥਰ ਹੋ ਗਏ ਨੈਣ

ਕੋਇਲਾਂ ਦੇ ਗੀਤ ਹੁਣਲਗਦੇ ਪਏ ਨੇ ਵੈਣ।”  (ਤਲਖ਼ਹਕੀਕੀ ਦੋਹੇ)

“ਲੁੱਟ ਰਹੇ ਨੇ ਹੱਥੋਹੱਥੀਂ,

ਲੀਡਰਬਾਬੇ ਤੇ ਮਨਮੁੱਖ”  (ਰੁੱਖ ਡਟਿਆ ਰਿਹਾ)

ਪ੍ਰੋ.ਜਸਵੰਤ ਸਿੰਘ ਗੰਡਮ ਦੇ ਕਾਵਿ-ਸੰਗ੍ਰਹਿ ਬੁੱਲ੍ਹ ਸੀਤਿਆਂ ਸਰਨਾ ਨਈਂ‘ ਦੇ 104 ਸਫ਼ੇ ਹਨ। ਇਹ ਪੁਸਤਕ ਪੰਜਾਬੀ ਵਿਰਸਾ ਟਰੱਸਟ(ਰਜਿ🙂 ਵਲੋਂ ਇਸ ਆਸ ਨਾਲ ਛਾਪੀ ਗਈ ਹੈ ਕਿ ਪੰਜਾਬੀ ਕਾਵਿਜਗਤ ਵਿੱਚ ਇੱਕ ਮੀਲ ਪੱਥਰ ਸਾਬਤ ਹੋਏਗੀ।

Related posts

ਕੋਚਿੰਗ ਦੇ ਬੋਝ ਹੇਠ ਪੜ੍ਹਾਈ ਕਰਨਾ ਜ਼ਿੰਦਗੀ ਅਤੇ ਮੌਤ ਦਾ ਸਵਾਲ ਬਣ ਜਾਂਦਾ ਹੈ !

admin

‘ਖਤਰੋਂ ਕੇ ਖਿਲਾੜੀ’ ਅਕਸ਼ੈ ਕੁਮਾਰ ਦੀ ਨਵੀਂ ਬਾਲੀਵੁੱਡ ਫਿਲਮ ?

admin

ਅਮਰੀਕਾ ਰਹਿੰਦੇ 7.25 ਲੱਖ ਭਾਰਤੀਆਂ ਦਾ ਭਵਿੱਖ ਡਾਵਾਂਡੋਲ !

admin