Bollywood

ਸਲਮਾਨ ਖਾਨ ਨੂੰ ਇੱਕ ਹੋਰ ਧਮਕੀ, 5 ਕਰੋੜ ਦੀ ਫ਼ਿਰੌਤੀ ਮੰਗੀ

ਮੁੰਬਈ – ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਹਾਲ ਹੀ ਵਿਚ ਉਸਨੂੰ ਇੱਕ ਹੋਰ ਧਮਕੀ ਮਿਲੀ ਹੈ। ਜਾਣਕਾਰੀ ਦਿੰਦਿਆਂ ਇੱਕ ਪੁਲਿਸ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਅਦਾਕਾਰ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੇ ਉਸ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਧਮਕੀ ਦਾ ਸੰਦੇਸ਼ ਮੁੰਬਈ ਟ੍ਰੈਫਿਕ ਪੁਲਿਸ ਹੈਲਪਲਾਈਨ ’ਤੇ ਮਿਲਿਆ ਅਤੇ ਇਕ ਅਧਿਕਾਰੀ ਨੇ ਅੱਧੀ ਰਾਤ ਨੂੰ ਇਸ ਨੂੰ ਪੜਿ੍ਹਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੰਦੇਸ਼ ਭੇਜਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਉਹ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਭਰਾ ਹੈ। ਸੰਦੇਸ਼ ਵਿਚ ਲਿਖਿਆ ਹੈ ਕਿ “ਜੇਕਰ ਸਲਮਾਨ ਖਾਨ ਜ਼ਿੰਦਾ ਰਹਿਣਾ ਚਾਹੁੰਦਾ ਹੈ, ਤਾਂ ਉਸ ਨੂੰ ਸਾਡੇ (ਬਿਸ਼ਨੋਈ ਭਾਈਚਾਰੇ) ਦੇ ਮੰਦਰ ਵਿਚ ਜਾ ਕੇ ਮੁਆਫੀ ਮੰਗਣੀ ਚਾਹੀਦੀ ਹੈ ਜਾਂ 5 ਕਰੋੜ ਰੁਪਏ ਅਦਾ ਕਰਨੇ ਚਾਹੀਦੇ ਹਨ। ਜੇ ਉਹ ਅਜਿਹਾ ਨਹੀਂ ਕਰਦਾ, ਤਾਂ ਅਸੀਂ ਉਸਨੂੰ ਮਾਰ ਦੇਵਾਂਗੇ; ਸਾਡਾ ਗੈਂਗ ਅਜੇ ਵੀ ਸਰਗਰਮ ਹੈ।” ਪੁਲਿਸ ਧਮਕੀ ਵਾਲੇ ਸੰਦੇਸ਼ ਦੇ ਮੂਲ ਦੀ ਜਾਂਚ ਕਰ ਰਹੀ ਹੈ ਅਤੇ ਸਲਮਾਨ ਖਾਨ ਲਈ ਸੁਰੱਖਿਆ ਉਪਾਅ ਵਧਾ ਦਿੱਤੇ ਹਨ।

Related posts

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਬਾਲੀਵੁੱਡ: ਧਰਮਿੰਦਰ ਦਿਉਲ ਨੇ ਆਪਣੇ ਬੇਟਿਆਂ ਨਾਲ 89ਵਾਂ ਜਨਮਦਿਨ ਮਨਾਇਆ !

admin

ਫਿਲਮ ‘ਮਾਈ ਮੈਲਬੌਰਨ’ ਦੀ ਪ੍ਰਮੋਸ਼ਨ ਦੌਰਾਨ !

admin