Bollywood

ਸਵਿਟਜ਼ਰਲੈਂਡ ‘ਚ ਸ਼ਾਹਰੁਖ ਖ਼ਾਨ “ਪਾਰਡੋ ਅੱਲਾ ਕੈਰੀਰਾ ਐਵਾਰਡ” ਨਾਲ ਸਨਮਾਨਿਤ ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਭਾਰਤੀ ਬਣੇ ਸ਼ਾਹਰੁਖ

ਸਵਿਟਜ਼ਰਲੈਂਡ -ਸ਼ਾਹਰੁਖ ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਇਸ ਦੌਰਾਨ ਅਦਾਕਾਰ ਨੇ ਆਪਣੇ ਦਿਲਕਸ਼ ਅੰਦਾਜ਼ ਨਾਲ ਸਭ ਨੂੰ ਮੰਤਰਮੁਗਧ ਕਰ ਦਿੱਤਾ। ਫੈਸਟੀਵਲ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਸ਼ਾਹਰੁਖ ਆਪਣੀ ਮੌਜੂਦਗੀ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਂਦੇ ਨਜ਼ਰ ਆ ਰਹੇ ਹਨ।ਸ਼ਾਹਰੁਖ ਖਾਨ ਨੂੰ ਫੈਸਟੀਵਲ ‘ਚ ਕਾਲੇ ਰੰਗ ਦਾ ਬਲੇਜ਼ਰ ਅਤੇ ਮੈਚਿੰਗ ਟਰਾਊਜ਼ਰ ਪਹਿਨੇ ਦੇਖਿਆ ਗਿਆ। ਉਸ ਦੇ ਮਨਮੋਹਕ ਲੁੱਕ ਨੂੰ ਦੇਖ ਕੇ ਲੋਕ ਮੰਤਰਮੁਗਧ ਹੋ ਗਏ। ਸ਼ਾਹਰੁਖ ਦੀ ਲੁੱਕ ਨੂੰ ਉਨ੍ਹਾਂ ਦੇ ਲੰਬੇ ਵਾਲਾਂ ਨੇ ਹੋਰ ਵੀ ਸ਼ਾਨਦਾਰ ਬਣਾ ਦਿੱਤਾ ਸੀ। ਉਂਜ, ਫੈਸਟੀਵਲ ਦੀ ਖ਼ਾਸ ਗੱਲ ਉਨ੍ਹਾਂ ਦਾ ਭਾਸ਼ਣ ਸੀ। ਤੁਹਾਨੂੰ ਦੱਸ ਦੇਈਏ ਕਿ ‘ਲੋਕਾਰਨੋ ਫਿਲਮ ਫੈਸਟੀਵਲ’ ਦਾ ਇੰਸਟਾਗ੍ਰਾਮ ਹੈਂਡਲ ਸ਼ਾਹਰੁਖ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਭਰਿਆ ਹੋਇਆ ਹੈ।

Related posts

‘ਏਆਈ’ ਨੇ ਬਾਲੀਵੁੱਡ ਸਿਤਾਰਿਆਂ ਨੂੰ ਬਹੁਤ ਪ੍ਰੇਸ਼ਾਨ ਕਰਕੇ ਰੱਖ ਦਿੱਤਾ !

admin

ਦੀਪਿਕਾ ਪਾਦੂਕੋਣ ਭਾਰਤ ਦੀ ਪਹਿਲੀ ‘ਮੈਂਟਲ ਹੈਲਥ ਅੰਬੈਸਡਰ’ ਨਿਯੁਕਤ !

admin

ਹਿੰਦੀ ਫਿਲਮਾਂ ਦੀ ਹੀਰੋਇਨ ਅਤੇ ਸਾਊਥ ਸੁਪਰਸਟਾਰ ਦੇ ਵਿਆਹ ਦੀਆਂ ਤਿਆਰੀਆਂ !

admin