Articles

ਅਗਰਬੱਤੀਆਂ, ਸਿਗਰਟ ਤੋਂ ਵੱਧ ਮਾਰੂ ਹਨ

ਵਿਸ਼ਵ ਦੇ ਬਹੁਤ ਦੇਸ਼ਾਂ ਵਿਚ ਸਦੀਆਂ ਤੋਂ ਧਾਰਮਿਕ ਸਮਾਗਮਾਂ ਵਿਚ ਅਗਰਬੱਤੀਆਂ ਬਾਲੀਆਂ
ਜਾਂਦੀਆਂ ਹਨ। ਹਿੰਦੂ, ਈਸਾਈ ਅਤੇ ਬੁੱਧ ਧਰਮ ਦੇ ਪੈਰੋਕਾਰ ਇਸ ਵਿਚ ਮੋਹਰੀ ਹਨ। ਉਨਾਂ
ਦਾ ਮੰਨਣਾ ਹੈ ਕਿ ਅਗਰਬੱਤੀਆਂ ਜਲਾਉਣ ਨਾਲ ਦੇਵੀ/ਦੇਵਤੇ ਖ਼ੁਸ਼ ਹੁੰਦੇਹਨ। ਅਗਰਬੱਤੀ ਦੇ
ਧੂੰਏਂ ਕਾਰਨ ਵਿਅਕਤੀ ਖ਼ੁਸ਼, ਤਨਾਵਮੁਕਤ ਅਤੇ ਮਨੋਬਲ ਉੱਚਾ ਰਹਿੰਦਾ ਹੈ। ਰਾਤ ਨੂੰ ਨੀਂਦ
ਵੀ ਅੱਛੀ ਆਉਂਦੀ ਹੈ। ਇਸੇ ਕਾਰਨ ਵਿਸ਼ਵ ਵਿਚ ਹਜ਼ਾਰਾਂ ਟਨ ਅਗਰਬੱਤੀਆਂ ਹਰ ਰੋਜ਼ ਜਲਾਈਆਂ
ਜਾਂਦੀਆਂ ਹਨ।
ਅਗਰਬੱਤੀ ਵਿਚ ਆਮਤੌਰ ’ਤੇ 21 ਪ੍ਰਤੀਸ਼ਤ ਖ਼ੁਸ਼ਬੂ ਦੇਣ ਵਾਲੀਆਂ ਜੜੀਆਂ-ਬੂਟੀਆਂ ਅਤੇ
ਲੱਕੜ ਦਾ ਚੂਰਾ, 35 ਪ੍ਰਤੀਸ਼ਤ ਖ਼ੁਸ਼ਬੂਦਾਰ ਰਸਾਇਨ, 11 ਪ੍ਰਤੀਸ਼ਤ ਗੂੰਦ ਅਤੇ 33
ਪ੍ਰਤੀਸ਼ਤ ਬਾਂਸ ਦੀਆਂ ਤੀਲੀਆਂ ਹੁੰਦੀਆਂ ਹਨ। ਪੁਰਾਣੇ ਸਮਿਆਂ ਵਿਚ ਖ਼ੁਸ਼ਬੂਦਾਰ ਪਦਾਰਥ,
ਅਸੈਂਸਲ ਆਇਲ ਜਿਵੇਂ ਲੈਵੈਡਰ, ਜਾਸਮੀਨ ਆਦਿ ਮਿਲਾਏ ਜਾਂਦੇ ਸੀ, ਪਰ ਹੁਣ ਮੁਕਾਬਲੇਬਾਜ਼ੀ
ਦੇ ਦੌਰ ਵਿਚ ਸਸਤੇ ਰਸਾਇਣ ਮਿਲਾਏ ਜਾਂਦੇ ਹਨ।
ਅਗਰਬੱਤੀ ਦੇ ਨੁਕਸਾਨ :-
1.      ਸਾਹ ਨਾਲੀ ਵਿਚ ਕੈਂਸਰ ਲਈ ਜ਼ਿੰੇਮਵਾਰ ਹੈ
2.      ਐਲਰਜ਼ੀ ਕਰ ਸਕਦੀ ਹੈ
3.      ਦਮੇ ਦੇ ਮਰੀਜ਼ਾਂ ਲਈ ਮਾਰੂ ਹੈ
4.      ਫੇਫੜਿਆਂ ਲਈ ਮਾਰੂ ਹੈ
5.      ਪ੍ਰਦੂਸ਼ਣ ਕਰਦੀ ਹੈ
6.      ਸਰੀਰ ਵਿਚ ਇਨਫਲੇਮੇਸ਼ਨ ਕਰਦੀ ਹੈ
7.      ਦਿਲ ਦੀ ਦੁਸ਼ਮਨ ਹੈ
8.      ਭਾਰ ਘਟ ਕਰਦੀ ਹੈ
9.      ਮੈਟਾਬੋਲਿਜ਼ਮ ਵਿਚ ਵਿਗਾੜ ਕਰਦੀ ਹੈ
ਅਗਰਬੱਤੀ ਦੇ ਬਲਣ ਸਮੇਂ ਧੂੰਏਂ ਵਿਚ ਕਾਰਬਨ ਮੋਨੋ ਅਸਾਈਡ, ਕਾਰਬਨਡਾਇਆਕਸਾਈਡ,
ਨਾਈਟਰੋਜਨ ਦੇ ਆਕਸਾਈਡ, ਬੈਨਜੀਨ, ਟੋਲੀਨ, ਸਲਫਰ ਡਾਇਆਕਸਾਈਡ, ਐਲਡੀਹਾਈਡਸ ਆਦਿ ਮਾਰੂ
ਰਸਾਇਣ ਹੁੰਦੇ ਹਨ। ਇਹ ਰਸਾਇਣ ਕਿਸੀ ਤਰਾਂ ਵੀ ਸਿਹਤਮੰਦ ਨਹੀਂ ਹੰੁਦੇ।
ਮਾਹਿਰਾਂ ਅਨੁੁਸਾਰ ਅਗਰਬੱਤੀਆਂ ਸਿਗਰਟ ਤੋਂ ਚਾਰ ਗੁਣਾਂ ਜ਼ਿਆਦਾ ਮਾਰੂ ਹੁੰਦੀਆਂ ਹਨ।
ਅਗਰਬੱਤੀ ਦੇ ਇਕ ਗ੍ਰਾਮ ਵਿਚ 45 ਮਿਲੀਗ੍ਰਾਮ ਅਤੇ ਸਿਗਰਟ ਵਿਚ 10 ਮਿਲੀਗ੍ਰਾਮ ਪੀ.ਐਮ.
(ਮਹੀਨ) ਕਣ ਨਿਕਲਦੇ ਹਨ।

– ਮਹਿੰਦਰ ਸਿੰਘ ਵਾਲੀਆ, ਜ਼ਿਲਾ ਸਿੱਖਿਆ ਅਫ਼ਸਰ (ਸੇਵਾ ਮੁਕਤ)

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin