Pollywood

ਅਗਲੇ ਸਾਲ ਰਿਲੀਜ਼ ਹੋਵੇਗੀ ਅਨੁਸ਼ਕਾ ਸ਼ਰਮਾ ਦੀ ‘ਫਿਲੌਰੀ’

ਮੁੰਬਈ – ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਨਿਰਮਾਤਾ ਵਜੋਂ ਦੂਜੀ ਫਿਲਮ ‘ਫਿਲੌਰੀ’ ਅਗਲੇ ਸਾਲ 24 ਮਾਰਚ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਅਨਸ਼ਈ ਲਾਲ ਨੇ ਕੀਤਾ ਹੈ ਅਤੇ ਨਿਰਮਾਤਾ ਅਨੁਸ਼ਕਾ ਤੇ ਉਸ ਦੇ ਭਰਾ ਕਰਨੇਸ਼ ਦੀ ‘ਕਲੀਨ ਸਲੇਟ ਫਿਲਮਜ਼ ਤੇ ਫੌਕਸ ਸਟਾਰ ਸਟੂਡੀਓ’ ਨੇ ਕੀਤਾ ਹੈ। ਇਸ ਫਿਲਮ ਵਿੱਚ ਅਨੁਸ਼ਕਾ ਸ਼ਰਮਾ, ਪੰਜਾਬੀ ਅਦਾਕਾਰ ਦਿਲਜੀਤ ਦੁਸਾਂਝ, ਸੂਰਜ ਸ਼ਰਮਾ ਅਤੇ ਮਹਿਰੀਨ ਪੀਰਜ਼ਾਦਾ ਅਹਿਮ ਭੂਮਿਕਾਵਾਂ ਵਿੱਚ ਹਨ। ਅਨੁਸ਼ਕਾ ਨੇ ਟਵੀਟ ਕੀਤਾ ਕਿ ”ਫਿਲੌਰੀ ਦੀ ਰਿਲੀਜ਼ ਮਿਤੀ 24 ਮਾਰਚ 2017 ਹੈ। ਲਿਖ ਕੇ ਰੱਖੋ ਅਭੀ ਸੇ…ਬਹੁਤ ਮਜ਼ਾ ਆਨੇ ਵਾਲਾ ਹੈ।” ਇਸ 28 ਸਾਲਾ ਅਦਾਕਾਰਾ ਨੇ ਫਿਲਮ ਨਿਰਮਾਣ ਦੇ ਖੇਤਰ ਵਿੱਚ 2015 ਵਿੱਚ ‘ਐਨਐਚ10’ ਨਾਲ ਕਦਮ ਰੱਖਿਆ ਸੀ।

Related posts

ਹੁਣ 7 ਫ਼ਰਵਰੀ ਨੂੰ ਫਿਲਮ ‘ਪੰਜਾਬ 95’ ਰਿਲੀਜ ਨਹੀਂ ਹੋਵੇਗੀ !

admin

7 ਫਰਵਰੀ ਨੂੰ ਰਿਲੀਜ਼ ਹੋਵੇਗੀ ਦਿਲਜੀਤ ਦੀ ਫਿਲਮ ‘ਪੰਜਾਬ 95’ !

admin

ਦਿਲਜੀਤ ਦੋਸਾਂਝ ਦੀ ਫਿਲਮ 120 ਕੱਟ ਲੱਗਣ ਤੋਂ ਬਾਅਦ ਰਿਲੀਜ਼ ਲਈ ਤਿਆਰ !

admin