Bollywood

ਅਦਾਕਾਰਾ ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ ਦਾ ਵਿਆਹ 23 ਨੂੰ

ਮੁੰਬਈ – ਅਭਿਨੇਤਰੀ ਸੋਨਾਕਸ਼ੀ ਸਿਨਹਾ 23 ਜੂਨ ਨੂੰ ਮੁੰਬਈ ’ਚ ਆਪਣੇ ਪੁਰਾਣੇ ਮਿੱਤਰ ਜ਼ਹੀਰ ਇਕਬਾਲ ਨਾਲ ਵਿਆਹ ਕਰਵਾ ਰਹੀ ਹੈ। ਮੀਡੀਆ ਮੁਤਾਬਕ ਸੋਨਾਕਸ਼ੀ ਅਤੇ ਜ਼ਹੀਰ ਦਾ ਵਿਆਹ ਦੱਖਣੀ ਮੁੰਬਈ ਦੇ ਕਿਸੇ ਸਥਾਨ ’ਤੇ ਹੋਵੇਗਾ। ਇਸ ਜੋੜੇ ਨੇ ਹਾਲੇ ਤੱਕ ਆਪਣੇ ਵਿਆਹ ਬਾਰੇ ਕਿਸੇ ਵੀ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ। ਸੋਨਾਕਸ਼ੀ ਅਤੇ ਜ਼ਹੀਰ ਦੋਵਾਂ ਨੇ ਸਲਮਾਨ ਖਾਨ ਦੀਆਂ ਫਿਲਮਾਂ ਨਾਲ ਬਾਲੀਵੁੱਡ ਪੈਰ ਧਰਿਆ ਸੀ। ਸੋਨਾਕਸ਼ੀ ਨੇ 2010 ਵਿੱਚ ਦਬੰਗ ਤੇ ਜ਼ਹੀਰ ਨੇ 2019 ਵਿੱਚ ‘ਨੋਟਬੁੱਕ’ ਫਿਲਮ ਕੀਤੀ ਸੀ। ਇਸ ਜੋੜੇ ਨੇ 2022 ਵਿੱਚ ਕਾਮੇਡੀ-ਡਰਾਮਾ ਫਿਲਮ ‘ਡਬਲ ਐਕਸਐਲ’ ਵਿੱਚ ਵੀ ਇਕੱਠੇ ਕੰਮ ਕੀਤਾ ਸੀ। ਪਿਛਲੇ ਹਫ਼ਤੇ ਜ਼ਹੀਰ ਨੇ ਸੋਨਾਕਸ਼ੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਪੋਸਟ ਕੀਤੀਆਂ ਸਨ।

Related posts

ਸ਼ਾਹਰੁਖ ਖਾਨ ਦੀ ਸਭ ਤੋਂ ਵੱਡੀ ਫਲਾਪ ਤੇ ਸਭ ਤੋਂ ਮਹਿੰਗੀ ਫਿਲਮ !

admin

ਕਦੋਂ ਰਿਲੀਜ਼ ਹੋਵੇਗੀ ਦਿਲਜੀਤ ਦੀ ‘ਪੰਜਾਬ 95’ ਫਿ਼ਲਮ ?

admin

ਸ਼ਾਹਰੁਖ ਖਾਨ ਫਿਲਮ ‘ਕਿੰਗ’ ਦੇ ਸੈੱਟ ‘ਤੇ ਐਕਸ਼ਨ ਸੀਨ ਕਰਦਿਆਂ ਜ਼ਖਮੀ !

admin