
ਸਿਰਜਣਾਤਮਕ ਸਿਖਿਆ ਸੰਸਾਰ ਦੇ ਸੰਚਾਲਕ ਡਾ. ਕੁਲਦੀਪ ਵੱਲੋ ਨਵੇ ਸਾਲ ਤੇ ਹਫ਼ਤਾਵਾਰੀ ਪ੍ਰੋਗਰਾਮ ਵਿੱਚ ਚੰਗਾ ਲੱਗਾ ਜਦੋ ਉਹਨਾ ਦੱਸਿਆ ਕਿ ਅਧਿਆਪਕ ਦਾ ਕੱਦ ਬੱਚੇ ਦੇ ਮਿਆਰ ਦਾ ਹੋਣਾ ਚਾਹੀਦਾ ਹੈ। ਜਦੋ ਵੀ ਬੱਚਾ ਫੇਲ ਹੁੰਦਾ ਹੈ,ਅਸਲ ਵਿਚ ਅਧਿਆਪਕ ਫੇਲ ਹੁੰਦਾ ਹੈ।ਆਮ ਸੋਚਿਆ ਸਾਇਦ ਇਹ ਗੱਲ ਸਾਰਥਿਕ ਨਾ ਲੱਗੇ ਪਰ ਹੈ ਇਹ ਅਸਲ ਸਚਾਈ। ਵੇਖਿਆ ਹੈ ਕਿ ਕਈ ਉਚੀਆਂ ਡਿਗਰੀਆਂ ਚੁੱਕੀ ਫਿਰਦੇ ਅਧਿਆਪਕ ਬੱਚਿਆਂ ਦੀ ਚਾਹਤ ਦੇ ਮਿਆਰ ਤੇ ਨੀਵੇ ਰਹਿ ਜਾਂਦੇ ਹਨ। ਇਹ ਵੀ ਦੇਖਿਆ ਹੈ ਕਿ ਸਕੂਲ ਸਟਾਫ ਵਿਚ ਕਈ ਵਾਰ ਝਗੜੇ ਕੁਝ ਅਧਿਆਪਕਾਂ ਦੀ ਸੋਚ ਬੱਚਿਆ ਦੇ ਮਿਆਰ ਦੀ ਨਾ ਹੋਣ ਕਾਰਨ ਹੋ ਜਾਂਦੇ ਹਨ।ਕਈ ਵਾਰ ਬੱਚਿਆ ਨੂੰ ਉਹਨਾ ਦੀਆਂ ਛੋਟੀਆਂ ਗਲਤੀਆਂ ਕਰਕੇ ਸਕੂਲ ਵਿੱਚੋ ਕੱਢ ਦਿੱਤਾ ਜਾਂਦਾ ਹੈ ਜਾਂ ਸਕੂਲ ਬਦਲਣ ਲਈ ਮਜਬੂਰ ਕੀਤਾ ਜਾਂਦਾ ਹੈ।ਬਹੁਤੀ ਵਾਰ ਇਹਨਾ ਮਸਲਿਆ ਵਿੱਚ ਅਧਿਆਪਕ ਦੀ ਪਰੈਸਟੀਜ ਨੂੰ ਬਹੁਤ ਉੱਚਾ ਅਤੇ ਬੱਚੇ ਦੀ ਪਰੈਸਟੀਜ ਦਾ ਖਿਆਲ ਨਹੀ ਰਖਿਆ ਜਾਂਦਾ। ਬੱਚਿਆ ਦੇ ਮਨੋਵਿਗਿਆਨ ਅਨੁਸਾਰ ਉਹਨਾ ਨੂੰ ਸਮਝਣ ਅਤੇ ਸਧਾਰਨ ਦੀ ਲੋੜ ਹੈ ਨਾਕਿ ਉਹਨਾ ਨੂੰ ਸਜਾ ਦੇਣ ਦੀ ।ਕਈ ਵਾਰ ਇਹ ਗੱਲਾ ਬੱਚਿਆ ਦੀ ਜਿੰਦਗੀ ਨਾਲ ਖਿਲਵਾੜ ਸਾਬਤ ਹੁੰਦੀਆਂ ਹਨ।