ਦੁੱਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਦੇਣ ਲਈ ਅਧਿਆਪਕ ਦਿਵਸ ਮਨਾਇਆਂ ਜਾਂਦਾ ਹੈ। ਭਾਰਤ ਵਿੱਚ ਪੂਰਵ ਰਾਸ਼ਟਰਪਤੀ ਡਾਂ ਰਾਧਾ ਕਿ੍ਰਸ਼ਨਣ ਦੇ 5 ਸਤੰਬਰ ਨੂੰ ਜਨਮ ਦਿਨ ਮੋਕੇ ਸਕੂਲਾਂ ਕਾਲਜਾਂ ਵਿੱਚ ਮਨਾਇਆਂ ਜਾਂਦਾ ਹੈ। ਡਾਂ ਰਾਧਾ ਕ੍ਰਿਸ਼ਨਣ ਜੋ ਪੇਸ਼ੇ ਵਿੱਚ ਆਪ ਵੀ ਅਧਿਆਪਕ ਸੀ ਦੇ ਕਹਿਣ ਅਨੁਸਾਰ ਅਧਿਆਪਕ ਸਮਾਜ ਦੇ ਸੱਭ ਤੋ ਵੱਡੇ ਰੋਸ਼ਨ ਦਿਮਾਗ ਹੁੰਦੇ ਹਨ। ਭਾਰਤੀ ਫ਼ਲਸਫ਼ੇ ਅਨੁਸਾਰ ਗੁਰੂ ਦਾ ਦਰਜਾ ਪਰਮਾਤਮਾ ਤੋ ਉੱਪਰ ਹੈ, ਜੋ ਸਾਨੂੰ ਸੱਭ ਨੂੰ ਅਧਿਆਪਕਾਂ ਦਾ ਸਤਿਕਾਰ ਕਰਣਾ ਚਾਹੀਦਾ ਹੈ, ਤਾਂ ਹੀ ਅਧਿਆਪਕ ਦਿਵਸ ਮਨਾਉਣ ਦੀ ਅਸਲ ਭਾਵਨਾ ਸਕਾਰ ਹੋ ਸਕਦੀ ਹੈ, ਕਿਉਂਕਿ ਉਹ ਤੁਹਾਨੂੰ ਬਨਾਉਦਾ ਹੈ, ਉਸ ਦੀ ਬਦੋਲਤ ਤੁਸੀ ਉੱਚੇ ਦਰਜੇ ਤੇ ਪਹੁੰਚਦੇ ਹੋ। ਇਟਲੀ ਦੇ ਵਿੱਚ ਇੱਕ ਜੱਜ ਨੇ ਅਧਿਆਪਕ ਦਾ ਚਲਾਨ ਕੈਂਸਲ ਕਰ ਦਿੱਤਾ ਸੀ। ਫਰਾਂਸ ਵਿੱਚ ਸਿਰਫ ਅਧਿਆਪਕ ਹੀ ਅਦਾਲਤਾਂ ਵਿੱਚ ਕੁਰਸੀ ਤੇ ਬੈਠ ਸਕਦਾ ਹੈ। ਯੂਰਪੀ ਦੇਸ਼ਾਂ ਵਿੱਚ ਅਧਿਆਪਕਾਂ ਨੂੰ ਸੱਭ ਤੋ ਵੱਧ ਤਨਖ਼ਾਹ ਮਿਲਦੀ ਹੈ, ਉਲਟਾ ਪੰਜਾਬ ਵਿੱਚ ਅਧਿਆਪਕਾਂ ਦੀ ਭਰਤੀ ਠੇਕੇ ਤੇ ਕੀਤੀ ਜਾਦੀ ਹੈ, ਜਿਸ ਕਾਰਣ ਉਹ ਬੱਚਿਆ ਨੂੰ ਟਵੀਸ਼ਨ ਪੜਾਉਣ ਲਈ ਮਜਬੂਰ ਹਨ।ਅਧਿਆਪਕਾਂ ਦੀਆ ਹੱਕੀ ਮੰਗਾ ਤੇ ਜ਼ਲੀਲ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਅਧਿਆਪਕ ਦਿਵਸ ਤੇ ਉਨ੍ਹਾਂ ਨੂੰ ਪੱਕਿਆ ਕਰ ਵਾਜਿਬ ਤਨਖ਼ਾਹ ਦੇ ਕੇ ਗੁਰੂ ਅਤੇ ਚੇਲੇ ਦਾ ਰਿਸ਼ਤਾ ਬਹਾਲ ਕਰਨਾ ਚਾਹੀਦਾ ਹੈ। ਵਿਦਆਰਥੀਆ ਨੂੰ ਵੀ ਜੋ ਵਿਦਆਰਥੀਆ ਤੇ ਅਧਿਆਪਕਾ ਦੀ ਵਿੱਚ ਦੂਰੀ ਆਈ ਹੈ ਅਧਿਆਪਕਾਂ ਦਾ ਸਤਿਕਾਰ ਕਰ ਇਸ ਨੂੰ ਦੂਰ ਕਰਣਾ ਚਾਹੀਦਾ ਹੈ, ਫਿਰ ਹੀ ਅਧਿਆਪਕ ਦਿਵਸ ਮਨਾਉਣ ਦਾ ਕੋਈ ਅਰਥ ਰਹਿ ਜਾਂਦਾ ਹੈ।
ਬੱਚਾ ਪਹਿਲਾ ਆਪਣੇ ਮਾਂ ਬਾਪ ਕੋਲੋਂ ਸਿੱਖਦਾ ਹੈ, ਫਿਰ ਟੀਚਰ ਕੋਲੋਂ ਜੋ ਉਸ ਦੇ ਮਾਂ ਬਾਪ ਸਮਾਨ ਹੁੰਦੇ ਹਨ। ਜੋ ਬੱਚੇ ਨੂੰ ਸਮਾਜ ਵਿੱਚ ਵਿਚਰਨਾ ਅਤੇ ਬੋਲ ਚਾਲ ਦਾ ਸਲੀਕਾ ਸਿਖਾਉਂਦੇ ਹਨ। ਜੋ ਤੁਹਾਨੂੰ ਤਲੀਮ ਦਿੰਦੇ ਹਨ, ਉਨ੍ਹਾਂ ਦੀ ਬਦੋਲਤ ਤੁਸੀ ਉੱਚ ਪਦਵੀਆਂ ‘ਤੇ ਪਹੁੰਚਦੇ ਹੋ। ਉਚ ਪਦਵੀਆਂ ਤੇ ਵੀ ਪਹੁੰਚ ਕੇ ਵੀ ਤੁਸੀ ਉਨਾ ਦੇ ਬਰਾਬਰ ਨਹੀ ਕਿਉਂਕਿ ਉਹ ਤੁਹਾਨੂੰ ਬਣਾਉਂਦੇ ਹਨ। ਇੱਕ ਅਦੱਰਸ਼ ਅਧਿਆਪਕ ਉਹ ਹੈ ਜੋ ਬੱਚਿਆ ਨੂੰ ਮਿਲੇ ਸਿਲੇਬਸ ਦੇ ਨਾਲ ਸਿਲੇਬਸ ਤੋ ਬਾਹਰ ਜਾ ਕੇ ਚੰਗੀਆ ਗੱਲਾਂ ਪੜਾਉਂਦਾ ਹੈ, ਜਿਸ ਨਾਲ ਬੱਚਿਆ ਦਾ ਆਮ ਗਿਆਨ ਵੱਧਦਾ ਹੈ, ਉਸ ਦੀ ਸਿੱਖਣ ਯੋਗਤਾ ਚ ਵਾਧਾ ਹੁੰਦਾ ਹੈ। ਸੱਭ ਤੋ ਪਹਿਲਾ ਉਹ ਬੱਚੇ ਨੂੰ ਸੱਚਾ ਇਨਸਾਨ ਬਣਾਉਂਦਾ ਹੈ, ਪਿਆਰ ਤੇ ਸਖ਼ਤੀ ਨਾਲ ਪੇਸ਼ ਆਉਦਾ ਹੈ,ਬੱਚੇ ਦੀ ਖ਼ੁਸ਼ੀ ਗੰਮੀ ਚ ਸ਼ਰੀਖ ਹੁੰਦਾ ਹੈ, ਉਸ ਦੀ ਅੰਦਰ ਦੀ ਪ੍ਰਵਿਰਤੀ ਨੂੰ ਸਮਝਦਾ ਹੈ। ਅਧਿਆਪਕਾਂ ਤੇ ਵਿਦਆਰਥੀਆਂ ਦੀ ਸਾਂਝ ਸਿਰਫ ਪੜਾਈ ਤੱਕ ਸੀਮਤ ਨਹੀਂ ਹੁੰਦੀ ਸਗੋਂ ਅਧਿਆਪਕ ਵਿਦਆਰਥੀਆ ਨੂੰ ਪੌੜੀਆਂ ਚੜਨ ਦੇ ਕਾਬਲ ਬਨਾਉਣ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਅਦੱਰਸ਼ ਅਧਿਆਪਕ ਬੱਚਿਆ ਦਾ ਵਿਸ਼ਵਾਸ ਪਾਤਰ ਚੰਗੀ ਸੋਚ ਦਾ ਮਾਲਕ ਹੁੰਦਾ ਹੈ।ਵਿਦਆਰਥੀ ਉਨਾਂ ਅਧਿਆਪਕਾਂ ਨਾਲ ਵਧੇਰੇ ਮਜ਼ਬੂਤ ਰਿਸ਼ਤਾ ਬਨਾਉਦੇ ਹਨ ਜਿਹੜੇ ਅਧਿਆਪਕ ਦੋਸਤਾਨਾ ਅਤੇ ਮਦਦ ਵਾਲਾ ਵਿਵਹਾਰ ਕਰਦੇ ਹਨ ਅਤੇ ਸਿੱਧਾ ਵਿਦਆਰਥੀਆ ਨਾਲ ਤਾਲਮੇਲ ਰੱਖਦੇ ਹਨ। ਹੁਣ ਅਧਿਆਪਕ ਤੇ ਵਿਦਆਰਥੀਆ ਦਾ ਰਿਸ਼ਤਾ ਪਹਿਲੇ ਵਾਲਾ ਨਹੀਂ ਰਿਹਾ। ਜੇ ਕਰ ਮਾਸਟਰ ਵਿਦਆਰਥੀ ਨੂੰ ਉਸ ਦੀ ਪੜਾਈ ਦੀ ਬੇਹਤਰੀ ਲਈ ਝਿੜਕਦਾ ਹੈ ਵਿਦਆਰਥੀ ਮਾਸਟਰ ਨੂੰ ਧਮਕੀਆਂ ਦਿੰਦੇ ਹਨ ਤੇ ਮਾਂ ਪਿਉ ਵੀ ਉਨਾ ਦਾ ਸਾਥ ਦਿੰਦੇ ਹਨ। ਜੋ ਵਿਦਆਰਥੀਆ ਨੂੰ ਸਮਝ ਲੈਣਾ ਚਾਹੀਦਾ ਹੈ ਕੇ ਅਧਿਆਪਕ ਉਨਾ ਦੀ ਬੇਹਤਰੀ ਤੇ ਤਰੱਕੀ ਵਾਸਤੇ ਉਨਾ ਨੂੰ ਪੜ੍ਹਣ ਲਈ ਕਹਿੰਦੇ ਹਨ ਅਤੇ ਇੱਕ ਵਿਦਆਰਥੀ ਨੂੰ ਪੜ੍ਹਾ ਕੇ ਵੱਡਾ ਅਫਸਰ ਬਨਾਉਣ ਵਿੱਚ ਉਨਾ ਦਾ ਪੂਰਾ ਯੋਗਦਾਨ ਹੁੰਦਾ ਹੈ। ਉਨ੍ਹਾਂ ਦਾ ਇਸ ਪ੍ਰਤੀ ਕੋਈ ਸਵਾਰਥ ਨਹੀਂ ਹੈ।ਜੇਕਰ ਵਿਦਆਰਥੀ ਸਮਝ ਲੈਣਗੇ, ਵਿਦਆਰਥੀਆ ਵਿੱਚ ਜਾਗਰੂਕਤਾ ਆ ਜਾਵੇਗੀ ਤੇ ਆਪਣੇ ਆਪ ਅਧਿਆਪਕ ਤੇ ਵਿਦਆਰਥੀਆਂ ਦੇ ਰਿਸ਼ਤੇ ਬੇਹਤਰ ਹੋ ਜਾਣਗੇ।
– ਗੁਰਮੀਤ ਸਿੰਘ ਵੇਰਕਾ, ਐਮਏ ਪੁਲਿਸ ਐਡਮਨਿਸਟਰੇਸਨ