Bollywood

ਅਨੁਪਮਾ ਰੂਪਾਲੀ ਗਾਂਗੁਲੀ ਨੇ ਨਵੇਂ ਸਾਲ ’ਤੇ ਕੀਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ

ਨਵੀਂ ਦਿੱਲੀ – ਸੀਰੀਅਲ ਅਨੁਪਮਾ ਫੇਮ ਰੂਪਾਲੀ ਗਾਂਗੁਲੀ ਨੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਬਹੁਤ ਖ਼ਾਸ ਅੰਦਾਜ਼ ’ਚ ਕੀਤੀ। ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਰੂਪਾਲੀ ਨੇ ਇਕ ਵੀਡੀਓ ਪੋਸਟ ਕਰਕੇ ਆਪਣੇ ਫੈਨਜ਼ ਨੂੰ ਇਸ ਦੀ ਜਾਣਕਾਰੀ ਦਿੱਤੀ। ਬਾਕੀ ਸੈਲੀਬ੍ਰਿਟੀਜ਼ ਨੇ ਜਿੱਥੇ ਖੂਬ ਮੌਜ-ਮਸਤੀ ਕੀਤੀ ਉੱਥੇ ਹੀ ਰੂਪਾਲੀ ਨੇ ਜੋ ਕੀਤਾ ਉਸ ਤੋਂ ਫੈਨਜ਼ ਪ੍ਰਭਾਵਿਤ ਹੋ ਰਹੇ ਹਨ।ਦਰਅਸਲ, ਅਨੂਪਮਾ ’ਚ ਮੁੱਖ ਰੋਲ ਨਿਭਾ ਰਹੀ ਰੂਪਾਲੀ ਗਾਂਗੁਲੀ ਨਵੇਂ ਸਾਲ ’ਤੇ ਵੈਸ਼ਨੋ ਦੇਵੀ ਮੰਦਰ ਦਰਸ਼ਨਾਂ ਲਈ ਪਹੁੰਚੀ। ਉਸ ਨੇ ਮੰਦਰ ਜਾਂਦੇ ਸਮੇਂ ਰਾਹ ਦਾ ਵੀਡੀਓ ਆਪਣੇ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਹੈ, ਜਿਸ ’ਚ ਉਹ ਪੈਦਲ ਯਾਤਰਾ ਕਰਦੀ ਨਜ਼ਰ ਆ ਰਹੀ ਹੈ।ਆਪਣੀ ਵੀਡੀਓ ਦੀ ਸ਼ੁਰੂਆਤ ’ਚ ਰੂਪਾਲੀ ਏਅਰਪੋਰਟ ’ਤੇ ਨਜ਼ਰ ਆ ਰਹੀ ਹੈ, ਜਿੱਥੋਂ ਉਹ ਬਾਹਰ ਨਿਕਲ ਰਹੀ ਹੈ। ਅੱਗੇ ਉਹ ‘ਜੈ ਮਾਤਾ ਦੀ’ ਦੇ ਜੈਕਾਰਿਆਂ ਦੇ ਨਾਲ ਨੰਗੇ ਪੈਰੀਂ ਯਾਤਰਾ ਦੀ ਚੜ੍ਹਾਈ ਚੜ ਰਹੀ ਹੈ। ਰੂਪਾਲੀ ਨੇ ਇਸ ਯਾਤਰਾ ਦੌਰਾਨ ਨੀਲੇ ਰੰਗ ਦਾ ਕੁੜਤਾ ਤੇ ਪਲਾਜੋ ਪਾਇਆ ਹੋਇਆ ਹੈ। ਇਨ੍ਹੀਂਂ ਦਿਨੀਂ ਵੈਸ਼ਨੋ ਦੇਵੀ ਠੰਢ ਕਾਫੀ ਹੈ ਜਿਸ ਤੋਂ ਬਚਣ ਲਈ ਉਸ ਨੇ ਕਾਲੀ ਜੈਕਟ ਵੀ ਪਾਈ ਹੋਈ ਹੈ।

 

ਵੀਡੀਓ ਸ਼ੇਅਰ ਕਰਦੇ ਹੋਏ ਰੂਪਾਲੀ ਨੇ ਕੈਪਸ਼ਨ ’ਚ ਲਿਖਿਆ ਹੈ ਕਿ ਇਹ ਸਾਲ ਸਾਨੂੰ ਅੱਗੇ ਵਧਣ ਲਈ ਬਹੁਤ ਕੁਝ ਦੇਵੇਗਾ। 2022 ਆਪਣੇ ਨਾਲ ਚੰਗਾਈ ਤੇ ਚੰਗੀਆਂ ਭਾਵਨਾਵਾਂ ਨੂੰ ਅੱਗੇ ਵਧਾਵੇਗਾ। ਸਾਡੀ ਸਿਹਤ, ਖ਼ਸ਼ੀ ਤੇ ਸਫ਼ਲਤਾ ਦੇ ਰਾਹ ‘ਚ ਪਰਮਾਤਮਾ ਦਾ ਆਸ਼ੀਰਵਾਦ ਬਣਿਆ ਰਹੇ। ਜੈ ਮਾਤਾ ਦੀ। ਜੈ ਮਾਤਾ ਦੀ।’

ਰੂਪਾਲੀ ਦੇ ਪ੍ਰਸ਼ੰਸਕ ਇਸ ਵੀਡੀਓ ‘ਤੇ ਕਾਫੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਉਸਦੇ ਦੋਸਤਾਂ ਅਤੇ ਅਦਾਕਾਰਾ ਡਲਨਾਜ਼ ਇਰਾਨੀ ਅਤੇ ਜਸਵੀਰ ਕੌਰ ਨੇ ਟਿੱਪਣੀਆਂ ਵਿੱਚ ਉਸਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਸੇ ਸ਼ੋਅ ‘ਤੇ ਉਨ੍ਹਾਂ ਦੇ ਸਹਿ-ਅਦਾਕਾਰ ਗੌਰਵ ਖੰਨਾ ਨੇ ਲਿਖਿਆ- ‘ਜੈ ਮਾਤਾ ਦੀ, ਮੈਂ ਵੀ ਦਰਸ਼ਨ ਕਰਨ ਲਈ ਜਾਣਾ ਚਾਹੁੰਦਾ ਹਾਂ। ਅਗਲੀ ਵਾਰ ਮੈਂ ਵੀ ਨਾਲ ਆਵਾਂਗਾ।ਦੱਸ ਦੇਈਏ ਕਿ ਵੈਸ਼ਨੋ ਦੇਵੀ ਯਾਤਰਾ ਦੌਰਾਨ ਮਚੀ ਭਗਦੜ ਵਿੱਚ ਕੁਝ ਸ਼ਰਧਾਲੂਆਂ ਦੀ ਜਾਨ ਚਲੀ ਗਈ ਸੀ। ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਵਾਪਰੀ ਇਹ ਘਟਨਾ ਇੰਨੀ ਦਰਦਨਾਕ ਸੀ ਕਿ ਚਸ਼ਮਦੀਦਾਂ ਦੀਆਂ ਰੂਹਾਂ ਕੰਬ ਗਈਆਂ। ਇਸ ਦੇ ਨਾਲ ਹੀ ਇੱਥੇ ਯਾਤਰੀਆਂ ਦੀ ਭੀੜ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਰੂਪਾਲੀ ਗਾਂਗੁਲੀ ਵਰਗੇ ਕਈ ਲੋਕ ਹਨ ਜੋ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਦੇਵੀ ਦੇ ਦਰਸ਼ਨਾਂ ਨਾਲ ਕਰਨਾ ਚਾਹੁੰਦੇ ਹਨ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਦਿਲਜੀਤ ਨੂੰ ‘ਬਾਰਡਰ 2’ ਤੋਂ ਕਿਉਂ ਨਹੀਂ ਹਟਾਇਆ ਤੇ ਪਾਬੰਦੀ ਬਰਕਰਾਰ ਕਿਉਂ ?

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin