ਮੁੰਬਈ – ਬਾਲੀਵੁੱਡ ਦੇ ਜੂਨੀਅਰ ਬੀ ਅਭਿਸ਼ੇਕ ਬੱਚਨ ਦੀ ਆਉਣ ਵਾਲੀ ਫਿਲਮ ‘ਬੀ ਹੈਪੀ’ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਫਿਲਮ ‘ਬੀ ਹੈਪੀ’ ਇਕ ਪਿਤਾ ਅਤੇ ਬੇਟੀ ‘ਤੇ ਆਧਾਰਿਤ ਫਿਲਮ ਹੈ। ਇਸ ਫਿਲਮ ‘ਚ ਅਭਿਸ਼ੇਕ ਬੱਚਨ, ਨੋਰਾ ਫਤੇਹੀ, ਨਾਸਰ, ਇਨਾਇਤ ਵਰਮਾ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ‘ਚ ਹਨ। ਰੇਮੋ ਡਿਸੂਜ਼ਾ ਐਂਟਰਟੇਨਮੈਂਟ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਫਿਲਮ ਦਾ ਨਿਰਮਾਣ ਲੀਜ਼ਲ ਰੇਮੋ ਡਿਸੂਜ਼ਾ ਕਰ ਰਹੇ ਹਨ। ਫਿਲਮ ਨੂੰ ਰੇਮੋ ਡਿਸੂਜ਼ਾ ਡਾਇਰੈਕਟ ਕਰ ਰਹੇ ਹਨ। ਇਸ ਫਿਲਮ ’ਚ ਜੌਨੀ ਲੀਵਰ ਅਤੇ ਹਰਲੀਨ ਸੇਠੀ ਦੀਆਂ ਵੀ ਅਹਿਮ ਭੂਮਿਕਾਵਾਂ ਹਨ। ਪ੍ਰਾਈਮ ਵੀਡੀਓ ਨੇ ਬੀ ਹੈਪੀ ਦਾ ਪੋਸਟਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ’ਚ ਅਭਿਸ਼ੇਕ ਬੱਚਨ ਅਤੇ ਇਨਾਇਤ ਵਰਮਾ ਹਨ। ਇਸ ਦੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਤੁਹਾਡੇ ਦਿਲਾਂ ‘ਤੇ ਕਬਜ਼ਾ ਕਰਨ ਲਈ ਤਿਆਰ’! ਪ੍ਰਾਈਮ ਵੀਡੀਓ ‘ਤੇ ਜਲਦੀ ਆ ਰਿਹਾ ਹੈ।