Pollywood

ਅਮਰਿੰਦਰ ਗਿੱਲ ਨੇ ਸ਼ੁਰੂ ਕੀਤੀ ਨਵੀਂ ਫਿਲਮ ਦੀ ਸ਼ੂਟਿੰਗ

ਜਲੰਧਰ – ਅਮਰਿੰਦਰ ਗਿੱਲ, ਰਣਜੀਤ ਬਾਵਾ ਤੇ ਬੀਨੂੰ ਢਿੱਲੋਂ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ‘ਚ ਇਕੱਠੇ ਕੰਮ ਕਰ ਰਹੇ ਹਨ, ਜਿਸ ਦੀ ਸ਼ੂਟਿੰਗ ਸ਼ੁਰੂ ਹੋ ਚੁਕੀ ਹੈ। ਫਿਲਮ ‘ਚ ਅਮਰਿੰਦਰ ਗਿੱਲ ਹਰਿਆਣਵੀ ਛੋਰੇ ਦਾ ਕਿਰਦਾਰ ਨਿਭਾਅ ਰਹੇ ਹਨ। ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਦੇ ਨਜ਼ਦੀਕੀ ਖੇਤਰਾਂ ‘ਚ ਕੀਤੀ ਜਾ ਰਹੀ ਹੈ। ਅਮਰਿੰਦਰ ਗਿੱਲ ਤੇ ਰਣਜੀਤ ਬਾਵਾ ਦੀ ਉਂਝ ਇਕ ਹੋਰ ਫਿਲਮ ਰਿਲੀਜ਼ ਲਈ ਤਿਆਰ ਹੈ, ਜਿਸ ਦਾ ਨਾਂ ਹੈ ‘ਸਰਵਣ’। ‘ਸਵਰਣ’ ਦਾ ਨਿਰਮਾਣ ਪ੍ਰਿਅੰਕਾ ਚੋਪੜਾ ਵਲੋਂ ਕੀਤਾ ਗਿਆ ਹੈ, ਜਿਹੜੀ ਜਨਵਰੀ ‘ਚ ਰਿਲੀਜ਼ ਹੋਣ ਜਾ ਰਹੀ ਹੈ। ਬੀਨੂੰ ਢਿੱਲੋਂ ਤੇ ਅਮਰਿੰਦਰ ਗਿੱਲ ਇਕੱਠੇ ਉਂਝ ਕਈ ਹਿੱਟ ਫਿਲਮਾਂ ਕਰ ਚੁਕੇ ਹਨ ਪਰ ਇਹ ਤਿੱਕੜੀ ਪਹਿਲੀ ਵਾਰ ਕਿਸੇ ਫਿਲਮ ‘ਚ ਇਕੱਠੀ ਦੇਖਣ ਨੂੰ ਮਿਲ ਰਹੀ ਹੈ। ਫਿਲਮ ਦਾ ਟਾਈਟਲ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦਾ ਨਿਰਦੇਸ਼ਨ ਸਿਤਿਸ਼ ਚੌਧਰੀ ਕਰ ਰਹੇ ਹਨ। ਫਿਲਮ ‘ਚ ਕਰਮਜੀਤ ਅਨਮੋਲ ਤੇ ਬੀ. ਐੱਨ. ਸ਼ਰਮਾ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ‘ਚ ਟੀ. ਵੀ. ਸੀਰੀਅਲਾਂ ਦੀ ਅਭਿਨੇਤਰੀ ਕਵਿਤਾ ਕੌਸ਼ਿਕ ਵੀ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਰੋਮਾਂਟਿਕ ਡਰਾਮਾ ‘ਤੇ ਆਧਾਰਿਤ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ, ਜਿਸ ਦਾ ਨਿਰਮਾਣ ਅਮਰਿੰਦਰ ਗਿੱਲ ਦੀ ਹੋਮ ਪ੍ਰੋਡਕਸ਼ਨ ਰਿਧਮ ਬੁਆਏਜ਼ ਹੇਠ ਕੀਤਾ ਜਾ ਰਿਹਾ ਹੈ।

Related posts

ਹੁਣ 7 ਫ਼ਰਵਰੀ ਨੂੰ ਫਿਲਮ ‘ਪੰਜਾਬ 95’ ਰਿਲੀਜ ਨਹੀਂ ਹੋਵੇਗੀ !

admin

7 ਫਰਵਰੀ ਨੂੰ ਰਿਲੀਜ਼ ਹੋਵੇਗੀ ਦਿਲਜੀਤ ਦੀ ਫਿਲਮ ‘ਪੰਜਾਬ 95’ !

admin

ਦਿਲਜੀਤ ਦੋਸਾਂਝ ਦੀ ਫਿਲਮ 120 ਕੱਟ ਲੱਗਣ ਤੋਂ ਬਾਅਦ ਰਿਲੀਜ਼ ਲਈ ਤਿਆਰ !

admin