Bollywood

ਅਮਰੀਕੀ ਪੌਪ ਸਿੰਗਰ ਮੈਡੋਨਾ ਵੀ ਕੋਰੋਨਾ ਦੀ ਸ਼ਿਕਾਰ, ਇੰਝ ਕੀਤਾ ਖੁਲਾਸਾ

ਚੰਡੀਗੜ੍ਹ: ਅਮਰੀਕੀ ਪੌਪ ਗਾਇਕਾ ਮੈਡੋਨਾ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ ਸੀ ਇਸ ਖੁਲਾਸਾ 61 ਸਾਲਾ ਸਟਾਰ ਨੇ ਆਪ ਹੀ ਕੀਤਾ ਹੈ। ਉਸ ਨੇ ਇਹ ਖੁਲਾਸਾ ਕਰ ਕਈ ਅਟਕਲਾਂ ‘ਤੇ ਲਗਾਮ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਦੱਸਿਆ ਕਿ ਪੈਰਿਸ ਟੂਰ ਦੌਰਾਨ ਉਸ ਨਾਲ ਇਹ ਘਟਨਾ ਵਾਪਰੀ ਸੀ ਪਰ ਹੁਣ ਉਹ ਠੀਕ ਤੇ ਤੰਦਰੁਸਤ ਹੈ।

ਮੈਡੋਨਾ ਨੇ ਸਨਸਨੀਖੇਜ਼ ਖੁਲਾਸਾ ਕੀਤਾ
ਮੈਡੋਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਇੱਕ ਪੋਸਟ ਲਿਖੀ ਹੈ ਜਿਸ ਵਿੱਚ ਉਸ ਨੇ ਆਪਣੀ ਸਿਹਤ ਬਾਰੇ ਅਫਵਾਹਾਂ ਤੋਂ ਇਨਕਾਰ ਕੀਤਾ ਹੈ। ਉਸ ਨੇ ਕਿਹਾ, “ਮੈਂ ਇਹ ਚੀਜ਼ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਹ ਸਨਸਨੀਖੇਜ਼ ਸੁਰਖੀਆਂ ਵਿੱਚ ਵਿਸ਼ਵਾਸ ਨਾ ਕਰਨ। ਜੇ ਤੁਸੀਂ ਕੋਰੋਨਾਵਾਇਰਸ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਆਪਣੀ ਖੋਜ ਖੁਦ ਕਰੋ। ਕਿਆਸ ਅਰਾਈਆਂ ਨੂੰ ਰੱਦ ਕਰਦਿਆਂ ਉਸ ਨੇ ਆਪਣੇ ਆਪ ਨੂੰ ਬੀਮਾਰ ਹੋਣ ਤੋਂ ਇਨਕਾਰ ਕੀਤਾ। ”

ਕੋਰੋਨਾਵਾਇਰਸ ਨੇ ਕੀਤਾ ਸੀ ਹਮਲਾ- ਮੈਡੋਨਾ
ਉਸਨੇ ਦੱਸਿਆ ਕਿ ਜਦੋਂ ਕੋਵਿਡ-19 ਦੀਆਂ ਐਂਟੀ-ਬਾਡੀਜ਼ ਤੁਹਾਡੇ ਵਿੱਚ ਲੱਭ ਜਾਂਦੀਆਂ ਹਨ, ਤਾਂ ਇਸ ਦਾ ਅਰਥ ਹੈ ਕਿ ਇਹ ਕੋਰੋਨਾਵਾਇਰਸ ਕਾਰਨ ਹੋਇਆ ਸੀ। ਇਸੇ ਤਰ੍ਹਾਂ, ਮੈਂਨੂੰ ਵੀ ਸੱਤ ਹਫ਼ਤੇ ਪਹਿਲਾਂ ਹੋਇਆ ਸੀ ਜਦੋਂ ਮੈਂ ਆਪਣੇ ਸਾਥੀ ਕਲਾਕਾਰਾਂ ਨਾਲ ਪੈਰਿਸ ਵਿੱਚ ਸ਼ੋਅ ਕਰਨ ਜਾ ਰਹੀ ਸੀ। ਪਰ ਸ਼ੁਕਰ ਹੈ ਕਿ ਸਾਰੇ ਹੁਣ ਸਿਹਤਮੰਦ ਅਤੇ ਚੰਗੇ ਹਨ। ਉਮੀਦ ਹੈ, ਅਫਵਾਹਬਾਜ਼ਾਂ ਨੂੰ ਇਹ ਸਾਫ ਹੋ ਜਾਵੇਗਾ।

Related posts

ਦਿਸ਼ਾ ਪਟਾਨੀ ਅਤੇ ਰਣਵਿਜੈ ਸਿੰਘਾ ਉਦਘਾਟਨੀ ਖੇਡ ਸਮਾਰੋਹ ਦੌਰਾਨ !

admin

ਜੁਨੈਦ ਖਾਨ ਤੇ ਖੁਸ਼ੀ ਕਪੂਰ ਆਪਣੀ ਆਉਣ ਵਾਲੀ ਫਿਲਮ ਦੇ ਸਮਾਗਮ ਦੌਰਾਨ !

admin

ਬੌਬੀ ਦਿਓਲ ਨਾਲ ਪੰਮੀ ਦਾ ਕੁਸ਼ਤੀ ਕਰਨਾ ਇੰਨਾ ਸੌਖਾ ਨਹੀਂ ਸੀ !

admin