Bollywood

ਅਮਰੀਕੀ ਯਾਤਰਾ ਤੋਂ ਵਾਪਸੀ ਮਗਰੋਂ ਕਮਲ ਹਾਸਨ ਕੋਰੋਨਾ ਇਨਫੈਕਟਿਡ

ਚੇਨਈ – ਮੱਕਲ ਨਿਧੀ ਮਯਯਮ ਦੇ ਮੁਖੀ ਤੇ ਅਦਾਕਾਰ ਕਮਲ ਹਾਸਨ ਕੋਰੋਨਾ ਇਨਫੈਕਟਿਡ ਹੋ ਗਏ ਹਨ। ਉਨ੍ਹਾਂ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਕਮਲ ਹਾਸਨ ਨੇ ਕਿਹਾ ਕਿ ਅਮਰੀਕਾ ਦੀ ਯਾਤਰਾ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਨੂੰ ਹਲਕੀ ਖਾਂਸੀ ਹੋਈ ਸੀ। ਟੈਸਟ ਤੋਂ ਬਾਅਦ ਕੋਰੋਨਾ ਨਾਲ ਇਨਫੈਕਸਨ ਦੀ ਪੁਸ਼ਟੀ ਹੋਈ ਅਤੇ ਇਸ ਤੋਂ ਬਾਅਦ ਉਨ੍ਹਾਂ ਹਸਪਤਾਲ ‘ਚ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ।

ਇਸ ਮਹੀਨੇ ਦੀ ਸ਼ੁਰੂਆਤ ‘ਚ ਕਮਲ ਹਾਸਨ ਨੇ 7 ਨਵੰਬਰ ਨੂੰ ਆਪਣਾ ਜਨਮਦਿਨ ਮਨਾਇਆ ਸੀ। ਇਸ ਮੌਕੇ ਨਿਰਮਾਤਾਵਾਂ ਵੱਲੋਂ ਨਿਰਦੇਸ਼ਕ ਲੋਕੇਸ਼ ਕਨਗਰਾਜ ਦੀ ਉਤਸੁਕਤਾ ਨਾਲ ਉਡੀਕੀ ਜਾ ਰਹੀ ਐਕਸ਼ਨ ਥ੍ਰਿਲਰ ‘ਵਿਕਰਮ’ ਦੀ ਪਹਿਲੀ ਝਲਕ ਜਿਸ ਵਿੱਚ ਕਮਲ ਹਾਸਨ ਮੁੱਖ ਭੂਮਿਕਾ ‘ਚ ਹਨ, ਨੂੰ ਰਿਲੀਜ਼ ਕੀਤਾ ਗਿਆ। ਪਹਿਲੀ ਝਲਕ ਵਿਚ ਇਕ ਐਕਸ਼ਨ ਕ੍ਰਮ ਦਿਖਾਇਆ ਗਿਆ ਹੈ ਜਿੱਥੇ ਅਭਿਨੇਤਾ ਨੂੰ ਜੇਲ੍ਹ ਦੇ ਅੰਦਰ ਤੇਜ਼ ਗੋਲੀਆਂ ਤੋਂ ਬਚਾਉਣ ਲਈ ਇੱਕ ਧਾਤ ਦੀ ਢਾਲ ਦੀ ਵਰਤੋਂ ਕਰਦੇ ਹੋਏ ਦੇਖਿਆ ਗਿਆ ਹੈ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਦਿਲਜੀਤ ਨੂੰ ‘ਬਾਰਡਰ 2’ ਤੋਂ ਕਿਉਂ ਨਹੀਂ ਹਟਾਇਆ ਤੇ ਪਾਬੰਦੀ ਬਰਕਰਾਰ ਕਿਉਂ ?

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin