ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਪੰਜਾਬੀ ਦੇ ਉੱਘੇ ਕਵੀ ਪਦਮ ਸ੍ਰੀ ਡਾ. ਸੁਰਜੀਤ ਪਾਤਰ ਦੇ ਸ਼ੁੱਭ ਹੱਥਾਂ ਨਾਲ਼ ਕਿਤਾਬ “ਸੀਤੋ ਫੌਜਣ” ਲੋਕ ਅਰਪਣ ਕੀਤੀ ਗਈ। ਅਮਰ ਗਰਗ ਕਲਮਦਾਨ ਦੁਆਰਾ ਰਚਿਤ ਕਿਤਾਬ “ਸੀਤੋ ਫੌਜਣ” ਛੋਟੀਆਂ-ਵੱਡੀਆਂ 36 ਕਹਾਣੀਆਂ ਦਾ ਸੰਗ੍ਰਹਿ ਹੈ। “ਸੀਤੋ ਫੌਜਣ” ਕਿਤਾਬ ਦੀ ਪਹਿਲੀ ਲੰਮੀ ਕਹਾਣੀ ਹੈ। ਇਹ ਕਹਾਣੀ ਪੰਜਾਬ ਵਿੱਚ 90 ਦੇ ਦਹਾਕੇ ਦੇ ਬੁਰੇ ਦੌਰ ਨੂੰ ਉਜਾਗਰ ਕਰਦੀ ਹੋਈ ਨਿਰੋਈ ਸੇਧ ਦਿੰਦੀ ਹੈ। ਕਹਾਣੀ ਵਿੱਚ “ਸੀਤੋ ਫੌਜਣ” ਇਕ ਔਰਤ ਪਾਤਰ ਹੈ ਜੋ ਇੱਕ ਆਦਰਸ਼ ਜੱਟੀ ਦੇ ਕਿਰਦਾਰ ਨੂੰ ਨਿਭਾਉਂਦੀ ਹੋਈ ਗੰਭੀਰ ਹਾਲਾਤਾਂ ਨਾਲ਼ ਸੰਘਰਸ਼ ਕਰਦੀ ਹੈ।