Bollywood

ਅਮਿਰ ਖਾਨ ਦੀ ਟੀਮ ਦੇ 7 ਮੈਂਬਰ ਕੋਰੋਨਾ ਦਾ ਸ਼ਿਕਾਰ

ਮੁਬੰਈ: ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਬਾਲੀਵੁੱਡ ਅਦਾਕਾਰ ਅਮਿਰ ਖਾਨ ਦੀ ਟੀਮ ਦੇ 7 ਮੈਂਬਰ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ। ਹਾਸਲ ਜਾਣਕਾਰੀ ਮੁਤਾਬਕ ਆਮਿਰ ਖਾਨ ਦਾ ਡਰਾਈਵਰ, ਦੋ ਸੁਰੱਖਿਆ ਕਰਮਚਾਰੀ ਤੇ ਰਸੋਈਏ ਤੋਂ ਇਲਾਵਾ ਤਿੰਨ ਹੋਰ ਲੋਕ ਕੋਰੋਨਾ ਸੰਕਰਮਿਤ ਹਨ।

‘ਏਬੀਪੀ ਨਿਊਜ਼’ ਨੂੰ ਇੱਕ ਬਿਆਨ ‘ਚ ਅਮਿਰ ਖਾਨ ਨੇ ਕਿਹਾ ਕਿ “ਮੈਂ ਤੁਹਾਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਮੇਰੇ ਸਟਾਫ ਦੇ ਕੁਝ ਮੈਂਬਰ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਸ ਦਾ ਪਤਾ ਲੱਗਦੇ ਹੀ ਸਭ ਨੂੰ ਤੁਰੰਤ ਕੁਆਰੰਟੀਨ ਕਰ ਦਿੱਤਾ ਗਿਆ ਹੈ।

ਬੀਐਮਸੀ ਅਧਿਕਾਰੀਆਂ ਨੇ ਪ੍ਰਭਾਵਸ਼ਾਲੀ ਕਦਮ ਚੁੱਕੇ ਤੇ ਤੁਰੰਤ ਉਨ੍ਹਾਂ ਨੂੰ ਡਾਕਟਰੀ ਸਹੂਲਤ ਲਈ ਲੈ ਗਏ। ਮੈਂ ਬੀਐਮਸੀ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਦੀ ਚੰਗੀ ਤਰਾਂ ਦੇਖਭਾਲ ਕੀਤੀ ਗਈ ਹੈ ਤੇ ਉਨ੍ਹਾਂ ਨੇ ਤੁਰੰਤ ਸਮੁੱਚੀ ਸੁਆਈਟੀ ਦੀ ਸਵੱਛਤਾ ਕੀਤੀ ਹੈ। ਸਾਡੇ ਸਾਰਿਆਂ ਦਾ ਟੈਸਟ ਕੀਤਾ ਗਿਆ ਹੈ ਤੇ ਸਾਡੇ ਸਾਰਿਆਂ ਦਾ ਟੈਸਟ ਨਕਾਰਾਤਮਕ ਆਇਆ ਹੈ।

Related posts

ਬਾਲੀਵੁੱਡ ਦਾ ‘ਕਿੰਗ ਖਾਨ’ ਦੁਨੀਆਂ ਦਾ ਸਭ ਤੋਂ ਅਮੀਰ ਅਦਾਕਾਰ ਕਿਵੇਂ ਬਣਿਆ …!

admin

ਸ਼ਹਿਨਾਜ਼ ਗਿੱਲ ਵਲੋਂ “ਇੱਕ ਕੁੜੀ” ਨੂੰ ਰਿਲੀਜ਼ ਕਰਨ ਦੀ ਤਿਆਰੀ

admin

‘ਏਆਈ’ ਨੇ ਬਾਲੀਵੁੱਡ ਸਿਤਾਰਿਆਂ ਨੂੰ ਬਹੁਤ ਪ੍ਰੇਸ਼ਾਨ ਕਰਕੇ ਰੱਖ ਦਿੱਤਾ !

admin