Articles

ਅਰਧ-ਬੇਹੋਸ਼ੀ ਦੀ ਹਾਲਤ ‘ਚ ਖੁੱਲ੍ਹੇ ਅਸਮਾਨ ਥੱਲੇ ਰਾਤਾਂ ਕੱਟ ਰਹੇ ਬਜ਼ੁਰਗ ਨੁੰ ਸਹਾਰਾ !

ਰਜ਼ਨੀਸ਼ ਕੁਮਾਰ ਨੂੰ ਫੁੱਟਪਾਥ ਤੋਂ ਚੁੱਕਦੇ ਹੋਏ ਡ. ਨੌਰੰਗ ਸਿੰਘ ਮਾਂਗਟ ਤੇ ਸੇਵਾਦਾਰ

22 ਜਨਵਰੀ ਦਾ ਹੀ ਵਾਕਿਆ ਹੈ ਕਿ ਰਜ਼ਨੀਸ਼ ਕੁਮਾਰ ਨਾਮ ਦਾ 80 ਸਾਲਾ ਬਜ਼ੁਰਗ ਲੁਧਿਆਣੇ ਦੇ ਫੁਹਾਰਾ ਚੌਕ ਨਜ਼ਦੀਕ ਸੀਮੈਟਰੀ ਰੋਡ ‘ਤੇ ਪਾਰਕ ਦੇ ਬਾਹਰ ਅਰਧ-ਬੇਹੋਸ਼ੀ ਦੀ ਹਾਲਤ ਵਿੱਚ ਬਿਮਾਰ ਪਿਆ ਸੀ। ਇਸਦੀ ਦੀ ਹਾਲਤ ਇੰਨੀ ਤਰਸਯੋਗ ਸੀ ਕਿ ਢਿੱਡੋਂ ਭੁੱਖੇ, ਤਨ ‘ਤੇੇ ਮੈਲ ਨਾਲੇ ਭਰੇ ਹੋਏ ਕੱਪੜੇੇ, ਉੱਪਰਂੋ ਸਰਦੀ ਤੇ ਬਿਮਾਰੀ ਨਾਲ ਤੜਫ ਰਿਹਾ ਸੀ ਅਤੇੇ ਕੱਪੜਿਆਂ ਵਿੱਚ ਹੀ ਮਲ-ਮੂਤਰ ਕੀਤਾ ਹੋਇਆ ਸੀ । ਉੱਥੋਂ ਲੰਘ ਰਹੀ ਪੂੂਜਾ ਨਾਮ ਦੀ ਲੜਕੀ ਨੂੰ ਇਸ ਨੂੰ ਦੇਖ ਕੇ ਤਰਸ ਆਇਆ ਅਤੇ ਉਸ ਨੇ ਸਰਾਭਾ ਪਿੰਡ ਦੇ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿਖੇ ਫੋਨ ਕੀਤਾ ।
ਆਸ਼ਰਮ ਦੇ ਫਾਊਂਡਰ ਡਾ. ਨੌਰੰਗ ਸਿੰਘ ਮਾਂਗਟ ਫੋਨ ਸੁਣਕੇ ਤੁਰੰਤ ਹੀ ਮਰੀਜ਼ ਨੂੰ ਲੈਣ ਲਈ ਲੁਧਿਆਣੇ ਪਹੁੰਚ ਗਏ। ਉੱਥੇ ਜਾ ਕੇ ਮਰੀਜ਼ ਨੂੰ ਚੁੱਕ ਕੇੇ ਆਸ਼ਰਮ ਦੀ ਵੈਨ ਵਿੱਚ ਪਾਇਆ, ਮੌਕੇ ਤੇ ਬਣਦੀ ਮੈਡੀਕਲ ਸਹਾਇਤਾ ਦਿੱਤੀ ਅਤੇ ਫਿਰ ਆਸ਼ਰਮ ਵਿਖੇ ਲੈ ਆਏ। ਆਸ਼ਰਮ ਵਿੱਚ ਪਹੁੰਚਣ ਤੋਂ ਬਾਅਦ ਸੇਵਾਦਾਰਾਂ ਵੱਲੋਂ ਇਸ ਨੂੰ ਇਸ਼ਨਾਨ ਕਰਵਾਇਆ ਗਿਆ, ਪ੍ਰਸ਼ਾਦਾ-ਪਾਣੀ ਛਕਾਇਆ ਗਿਆ । ਜਦੋਂ ਕੁਝ ਹੋਸ਼ ਆਈ ਤਾਂ ਇਸ ਨਾਲ ਗੱਲ-ਬਾਤ ਕੀਤੀ ਗਈ। ਇਸਨੇ ਦੱਸਿਆ ਕਿ ਇਹ ਜੰਮੂ ਦਾ ਰਹਿਣ ਵਾਲਾ ਹੈ, ਦਸ ਸਾਲ ਦੀ ਉਮਰ ਵਿੱਚ ਹੀ ਘਰੋਂ ਨਿਕਲ ਆਇਆ ਸੀ। ਮਾਤਾ-ਪਿਤਾ ਦੀ ਮੌਤ ਹੋ ਗਈ, ਭੈਣ ਭਰਾ ਦਾ ਕੁੱਝ ਪਤਾ ਨਹੀ। ਬਚਪਨ ਅੰਮ੍ਰਿਤਸਰ ਦੀਆਂ ਸੜਕਾਂ ਤੇ ਰੋਟੀ-ਪਾਣੀ ਮੰਗ ਕੇ ਬੀਤਿਆ। ਫਿਰ ਘੁੰਮਦਾ-ਘੁੰਮਾਉਦਾਂ ਕਾਨ੍ਹਪੁਰ ਨਿਕਲ ਗਿਆ, ਉੱਥੇ 24 ਸਾਲ ਟਰੱਕ ਚਲਾ ਕੇ ਗੁਜਾਰਾ ਕਰਦਾ ਰਿਹਾ। ਇੱਕ ਦਿਨ ਅਚਾਨਕ ਅੱਖ ਵਿੱਚ ਸੱਟ ਲੱਗ ਗਈ ਤੇ ਇਲਾਜ ਲਈ ਲੁਧਿਆਣੇ ਆ ਗਿਆ, ਇਲਾਜ ਕਰਵਾਇਆ ਅਤੇ ਇੱਥੇ ਹੀ ਰਹਿ ਕੇ ਟੈਗੋਰ ਨਗਰ ਵਿੱਚ ਰਿਕਸ਼ਾ ਚਲਾਇਆ, ਵੇਟਰ ਦਾ ਕੰਮ ਵੀ ਕੀਤਾ। ਪਰ ਜਿੰਦਗੀ ਵਿੱਚ ਕਾਮਯਾਬ ਨਹੀ ਹੋ ਸਕਿਆ ਬਸ ਸੜਕਾਂ ਤੇ ਰੁਲ਼ਣ ਜੋਗਾ ਹੀ ਰਹਿ ਗਿਆ।

ਹੁਣ ਤਕਰੀਬਨ 7-8 ਮਹੀਨੀਆਂ ਤੋਂ ਬਿਮਾਰੀ ਨੇ ਘੇਰ ਲਿਆ ਅਤੇ ਕੰਮ ਕਰਨ ਦੀ ਹਿੰਮਤ ਨਾ ਰਹੀ, ਮੰਗ ਕੇ ਖਾਣ ਲਈ ਮਜਬੂੁੁਰ ਹੋ ਗਿਆ । ਮੈਂ ਕਦੇ ਡੰਡੀ ਸੁਵਾਮੀ ਮੰਦਿਰ ਦੇ ਬਾਹਰ ਤੇ ਕਦੇ ਪਾਰਕਾਂ ਦੇ ਬਾਹਰ ਸੌਂ ਕੇ ਗੁਜਾਰਾ ਕਰਦਾ ਸੀ। ਹੁਣ ਇਹ ਆਉਣ ਵਾਲੀ ਜਿੰਦਗੀ ਸਰਾਭਾ ਆਸ਼ਰਮ ਵਿੱਚ ਬਤੀਤ ਕਰੇਗਾ। ਇੱਥੇ ਇਸਨੂੰ ਮੈਡੀਕਲ ਸਹਾਇਤਾ, ਮੰਜਾ-ਬਿਸਤਰਾ ਅਤੇ ਜਰੂਰਤ ਦਾ ਸਾਰਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਆਉਣ ਵਾਲੀ ਜਿੰਦਗੀ ਵਧੀਆ ਬਤੀਤ ਕਰ ਸਕੇ।

ਇਸ ਸੰਸਥਾ ਦੇ ਬਾਨੀ ਪੀ.ਏ.ਯੂ. ਦੇ ਰਿਟ. ਪ੍ਰੋਫ਼ੈਸਰ ਡਾ. ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਦੇ ਦੱਸਣ ਮੁਤਾਬਕ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿੱਚ ਦੋ ਸੌ (200) ਦੇ ਕਰੀਬ ਦਿਮਾਗੀ ਸੰਤੁਲਨ ਗੁਆ ਚੁੱਕੇ ਅਤੇ ਹੋਰ ਬਿਮਾਰੀਆ ਨਾਲ ਪੀੜਤ ਲਾਵਾਰਸ-ਬੇਘਰ ਮਰੀਜ਼ ਰਹਿੰਦੇ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਮਰੀਜ਼ ਪੂਰੀ ਤਰਾਂ ਸੁੱਧ-ਬੁੱਧ ਨਾ ਹੋਣ ਕਰਕੇ ਕੱਪੜਿਆਂ ਵਿੱਚ ਹੀ ਮਲ-ਮੂਤਰ ਕਰਦੇ ਹਨ। ਆਸ਼ਰਮ ਵਲੋਂ ਕੀਤੀ ਜਾ ਰਹੀ ਇਹ ਬੇਮਿਸਾਲ ਤੇ ਨਿਰਸਵਾਰਥ ਸੇਵਾ ਗੁਰੂੁ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੈ। ਆਸ਼ਰਮ ਬਾਰੇ ਹੋਰ ਜਾਣਕਾਰੀ ਲਈ ਸੰਪਰਕ: ਮੋਬਾਇਲ 95018-42506; 95018-42505

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin