Travel

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ

ਦੁਨੀਆਂ ਦੇ ਕੋਨੇ-ਕੋਨੇ ਤੋਂ ਤਕਰੀਬਨ 1.60 ਕਰੋੜ ਲੋਕ ਹਰ ਸਾਲ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਨੂੰ ਦੇਖਣ ਆਉਂਦੇ ਹਨ। ਇਹ ਸ਼ਹਿਰ ਅਮਰੀਕਾ ਦੇ ਰਾਸ਼ਟਰਪਤੀ ਜੌਰਜ ਵਾਸ਼ਿੰਗਟਨ ਦੇ ਨਾਂ ’ਤੇ ਵਸਾਇਆ ਗਿਆ ਹੈ ਅਤੇ ਵਾਸ਼ਿੰਗਟਨ ਡੀ.ਸੀ. ਵਿੱਚ ਡੀ.ਸੀ. ਤੋਂ ਭਾਵ ਡਿਸਟ੍ਰਿਕ ਆਫ ਕੋਲੰਬੀਆ ਹੈ। ਇਸ ਦੇ ਨਾਲ ਲੱਗਦੇ ਰਾਜ ਹਨ: ਮੈਰੀਲੈਂਡ ਅਤੇ ਵਰਜੀਨੀਆ। ਅਮਰੀਕਾ ਸਰਕਾਰ ਦੇ ਸਾਰੇ ਅਹਿਮ ਅੰਗ ਭਾਵ ਸੁਪਰੀਮ ਕੋਰਟ, ਅਮਰੀਕੀ ਸੰਸਦ ਅਤੇ ਵਾੲ੍ਹੀਟ ਹਾਊਸ ਇੱਥੇ ਹੀ ਹਨ। ਵਾਸ਼ਿੰਗਟਨ ਡੀ.ਸੀ. ਪੋਟੋਮਿਕ ਦਰਿਆ ’ਤੇ ਵਸਿਆ ਹੋਇਆ ਹੈ। ਇੱਥੋਂ ਦੀ ਆਬਾਦੀ ਤਕਰੀਬਨ ਛੇ ਲੱਖ ਅਠਵੰਜਾ ਹਜ਼ਾਰ ਹੈ।
ਵਾੲ੍ਹੀਟ ਹਾਊਸ, ਨੈਸ਼ਨਲ ਮਾਲ, ਲਿੰਕਨ ਮੈਮੋਰੀਅਲ, ਨੈਸ਼ਨਲ ਏਅਰ ਸਪੇਸ ਮਿਊਜ਼ੀਅਮ, ਨੈਸ਼ਨਲ ਜ਼ੋਆਲੋਜੀਕਲ ਪਾਰਕ, ਨੈਸ਼ਨਲ ਮਿਊਜ਼ੀਅਮ ਆਫ ਦਾ ਸਮਿੱਥਸੋਨੀਅਨ ਇੰਸਟੀਚਿਊਸ਼ਨਜ ਇੱਥੋਂ ਦੀਆਂ ਦੇਖਣਯੋਗ ਥਾਵਾਂ ਹਨ। ਵਾਸ਼ਿੰਗਟਨ ਡੀ.ਸੀ. ਨੂੰ ਕਲਾ ਭਵਨਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਦੁਨੀਆਂ ਭਰ ਵਿੱਚ ਮਸ਼ਹੂਰ ਵਾੲ੍ਹੀਟ ਹਾਊਸ ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਹੈ। ਇਹ ਅੱਜ ਤੋਂ 223 ਸਾਲ ਪਹਿਲਾਂ ਬਣਾਇਆ ਗਿਆ ਸੀ ਇਸ ਵਿੱਚ ਕੁੱਲ 132 ਕਮਰੇ ਅਤੇ 32 ਬਾਥਰੂਮ ਹਨ। ਇਸ ਨੂੰ ਦੇਖਣ ਲਈ ਵੀ ਦੁਨੀਆਂ ਦੇ ਕੋਨੇ-ਕੋਨੇ ਤੋਂ ਤਕਰੀਬਨ 6,000 ਵਿਅਕਤੀ ਹਰ ਰੋਜ਼ ਆਉਂਦੇ ਹਨ।
ਅਮਰੀਕਾ ਦੀ ਮਸ਼ਹੂਰ ਨੈਸ਼ਨਲ ਮਾਲ ’ਤੇ ਸਥਿਤ ਲਿੰਕਨ ਮੈਮੋਰੀਅਲ ਇਸ ਮੁਲਕ ਦੇ 16ਵੇਂ ਰਾਸ਼ਟਰਪਤੀ ਇਬਰਾਹਮ ਲਿੰਕਨ ਦੀ ਯਾਦ ਵਿੱਚ ਬਣਾਇਆ ਗਿਆ ਹੈ। ਉਹ 1861 ਤੋਂ 1865 ਤਕ ਅਮਰੀਕਾ ਦਾ ਰਾਸ਼ਟਰਪਤੀ ਰਿਹਾ।
ਇਸੇ ਤਰ੍ਹਾਂ ਏਅਰ ਐਂਡ ਸਪੇਸ ਮਿਊਜ਼ੀਅਮ ਵਿੱਚ ਰਾਈਟ ਬ੍ਰਦਰਜ਼ ਵੱਲੋਂ ਬਣਾਏ ਦੁਨੀਆਂ ਦੇ ਪਹਿਲੇ ਹਵਾਈ ਜਹਾਜ਼ ਨੂੰ ਨੇੜਿਉਂ ਦੇਖਿਆ ਜਾ ਸਕਦਾ ਹੈ। ਇੱਥੇ ਪੁਰਾਣੇ ਤੋਂ ਲੈ ਕੇ ਹੁਣ ਤਕ ਦੇ ਵਧੀਆ ਹਵਾਈ ਜਹਾਜ਼ ਪ੍ਰਦਰਸ਼ਿਤ ਕੀਤੇ ਗਏ ਹਨ। ਇਸੇ ਤਰ੍ਹਾਂ ਇੱਥੇ ਪਹਿਲੇ ਰਾਕੇਟ ਤੋਂ ਲੈ ਕੇ ਹੁਣ ਤਕ ਦੇ ਰਾਕੇਟਾਂ ਦੇਖੇ ਜਾ ਸਕਦੇ ਹਨ। ਇਹ ਮਿਊਜ਼ੀਅਮ ਬਹੁਤ ਵੱਡਾ ਅਤੇ ਜਾਣਕਾਰੀ ਭਰਪੂਰ ਹੈ।
-ਛੀਨਾ ਬਰਾੜ

Related posts

Emirates Illuminates Skies with Diwali Celebrations Onboard and in Lounges

admin

‘ਗਊ ਸੈਰ-ਸਪਾਟਾ’ ਰਾਹੀਂ ਯੂਪੀ ਵਿੱਚ ਪੇਂਡੂ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ

admin

Northern Councils Call On Residents To Share Transport Struggles !

admin