Culture Articles

ਅਲੋਪ ਹੋ ਗਈਆਂ ਤੀਆਂ

ਸਾਵਣ ਮਹੀਨੇ ਦੀ ਆਮਦ ਤੇ ਜਿੰਨੇ ਵੀ ਐਤਵਾਰ ਆਉਂਦੇ ਸਨ ਤੀਆਂ ਦਾ ਤਿਉਹਾਰ ਬੜੇ ਚਾਵਾਂ ਖੁਸੀਆ, ਸਾਨੋ ਸ਼ੋਕਤ ਅਤੇ ਧੂਮ ਧਾਮ ਨਾਲ ਮਨਾਇਆਂ ਜਾਂਦਾ ਸੀ। ਇਹ ਤਿਉਹਾਰ ਬੂੰਦਾ ਬਾਂਦੀ ਦਾ ਸੁਨੇਹਾ ਲੈ ਕੇ ਆਉਦਾ ਸੀ। ਨਵਵਿਆਹੀਆ ਮੁਟਿਆਰਾਂ ਸਾਵਣ ਦੇ ਮਹੀਨੇ ਪਹਿਲੀ ਵਾਰੀ ਆਪਣੇ ਸੌਹਰੇ ਘਰ ਤੋ ਪੇਕੇ ਘਰ ਆਉਦੀਆ ਸਨ।ਸਾਰੀਆਂ ਇਕੱਠੇ ਹੋ ਕੇ ਰੰਗ ਬਿਰੰਗੇ ਕੱਪੜਿਆਂ ਨਾਲ ਸੱਜ ਧੱਜ ਕੇ ਤੀਆਂ ਖੇਡਣ ਜਾਦੀਆ ਸਨ।ਨੱਚ ਟੱਪ ਕੇ ਤੀਆਂ ਦੇ ਗੀਤ ਗਾਕੇ ਇੱਕ ਦੂਜੀ ਦੀਆ ਬਾਹਾ ਫੜ ਕੇ ਕਿੱਕਲੀ ਪਾਉਂਦੀਆਂ ਸਨ।ਅਤੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੀਆਂ ਸਨ। ਆਪੋ ਆਪਣੇ ਸੌਹਰੇ ਘਰਾਂ ਦੀਆ ਗੱਲਾਂ ਕਰ ਕੇ ਆਪਣਾ ਮੰਨ ਹੌਲਾ ਕਰ ਕੇ ਦਿੱਲ ਦਾ ਗ਼ੁਬਾਰ ਕੱਢਦੀਆਂ ਸਨ।ਪਿੱਪਲ਼ਾਂ ਦੇ ਨਾਲ ਪੀਂਘਾਂ ਪਾਕੇ ਇੱਕ ਦੂਜੇ ਤੋਂ ਵੱਧ ਪੀਂਘ ਚੜਾਉਣ ਦੀ ਕੋਸ਼ਿਸ਼ ਕਰਦੀਆਂ ਸਨ।ਦੋ ਦੋ ਜੁੱਟ ਹੋ ਕੇ ਜਦੋਂ ਪੀਂਘ ਚੜਾਉਦੀਆ ਤਾਂ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਦਾ ਸੀ। ਇਹ ਪੀਂਘਾਂ ਕਾਹੀ ਦਾ ਬੂਟਾ ਵੱਢ ਕੇ ਰੱਸੇ ਵਾਂਗੂ ਬੇੜ ਵੱਟ ਕੇ ਬੜੀ ਮਜ਼ਬੂਤ ਸਥਿੱਤੀ ਚ ਤਿਆਰ ਕੀਤੀਆ ਜਾਂਦੀਆਂ ਸਨ।ਸਾਵਣ ਦੇ ਮਹੀਨੇ ਹੀ ਤਵੇ ਦੇ ਉੱਪਰ ਆਟਾ ਤੇ ਗੁੜ ਰਲਾ ਕੇ ਪਿੱਪਲ਼ ਦੇ ਪੱਤਿਆ ਰਾਹੀਂ ਉਸ ਉੱਪਰ ਖਿਲਾਰ ਕੇ ਪੂੜੇ ਤਿਆਰ ਕੀਤੇ ਜਾਂਦੇ ਸਨ।ਪੂੜਿਆ ਦੇ ਨਾਲ ਦੁੱਧ ਦੀ ਖੀਰ ਤਿਆਰ ਕੀਤੀ ਜਾਂਦੀ ਸੀ। ਪੂੜੇ ਦੇ ਨਾਲ ਖੀਰ ਖਾਣ ਦਾ ਵੱਖਰਾ ਹੀ ਮਜ਼ਾ ਆਉਦਾ ਸੀ।ਜੋ ਇਹ ਚੀਜ਼ਾਂ ਅਲੋਪ ਹੋਣ ਦੇ ਨਾਲ ਤੀਆਂ ਵੀ ਅਲੋਪ ਹੋ ਗਈਆਂ ਹਨ। ਇੰਨਾ ਦੀ ਜਗਾ ਸਕੂਲ, ਕਾਲਜ,ਜੁਨੀਵਰਸਟੀਆ ਦੀਆ ਸਟੇਜਾਂ ਨੇ ਲੈ ਲਈ ਹੈ। ਕੁੱਝ ਜੱਥੇਬੰਦੀਆ ਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਇਸ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
– ਗੁਰਮੀਤ ਸਿੰਘ ਵੇਰਕਾ ਸੇਵਾ ਮੁਕਤ ਇੰਨਸਪੈਕਟਰ

Related posts

ਆਯੁਰਵੇਦ ਦਾ ਗਿਆਨ: ਈਥਰਿਕ ਪਰਤ ਦਾ ਅਨੁਭਵ !

admin

ਮੈਲਬੌਰਨ ‘ਚ ਦੋ ਨਵੇਂ ਇੰਡੀਅਨ ਕਮਿਊਨਿਟੀ ਸੈਂਟਰਾਂ ਲਈ ਫੰਡਿੰਗ ਉਪਲਬਧ ਹੈ !

admin

ਕਾਂਗਰਸ ਨੇਤਾ ਰਾਹੁਲ ਗਾਂਧੀ ਇਤਰਾਜ਼ਯੋਗ ਟਿੱਪਣੀਆਂ ਕਾਰਣ ਮਾਣਹਾਨੀ ਦੇ ਕਈ ਕੇਸਾਂ ‘ਚ ਉਲਝੇ ਹੋਏ ਹਨ !

admin