Culture Articles

ਅਲੋਪ ਹੋ ਗਈ ਗਾਨੇ ਖੇਡਣ ਦੀ ਰਸਮ

ਪੰਜਾਬੀ ਵਿਆਹਾਂ ਦੇ ਰੀਤੀ ਰਿਵਾਜਾਂ ਦੀ ਕਤਾਰ ਬੜ੍ਹੀ ਲੰਬੀ ਚੌੜੀ ਹੈ। ਰੋਕੇ, ਠਾਕੇ, ਛੁਆਰੇ ਕਈ ਕਈ ਦਿਨ ਬਰਾਤਾਂ ਪਿੰਡਾ ਵਿੱਚ ਠਹਿਰਣ, ਦੋ ਮੰਜਿਆਂ ਉਤੇ ਸਪੀਕਰ ਲਗਾ ਡੱਬੇ ਵਿੱਚੋ ਤਵੇ ਕੱਢ ਮਸ਼ੀਨ ਉਤੇ ਸੂਈਆਂ ਨਾਲ ਬਦਲ ਬਦਲ ਲਾਉਣਾ ਅਤੇ ਸਾਲਾਂ ਬਾਅਦ ਮੁਕਲਾਵਾ ਲਿਆਉਣ ਤੋਂ ਬਾਅਦ ਕੁੜੀ ਨੂੰ ਚੌਕੇ ਚੜਾਉਣ ਤੱਕ ਚਲਦੀ ਸੀ। ਇਸ ਦੋਰਾਨ ਬਹੁਤ ਛੋਟੀਆਂ ਮੋਟੀਆ ਰਸਮਾਂ ਕੀਤੀਆਂ ਜਾਂਦੀਆਂ ਸਨ, ਜਿੰਨਾਂ ਵਿੱਚ ਕੁੱਛ ਮਸਲਨ ਸਿੱਠਣੀਆਂ ਦੇਣੀਆ, ਜੁੱਤੀ ਲਕਾਊਣੀ, ਛੰਦ ਸੁਨਾਉਣੇ, ਤੇਲ ਚੋਣਾ, ਪਾਣੀ ਵਾਰਨਾ, ਬੁਰਕੀਆਂ ਦੇਣਾ, ਜਾਗੋ ਕੱਢਨੀ, ਛੱਜ ਭੰਨਣਾ, ਗਿਦਾ ਪਾਉਣਾ, ਘੁੰਡ ਕੱਢਨਾ, ਘੁੰਡ ਉਤਾਰਨਾ, ਮੁੰਹ ਦਿਖਾਈ, ਮਹਿੰਦੀ ਲਗਾਉਣਾ, ਸੁਹਾਗ, ਘੋੜੀਆਂ ਗਾਉਣਾ, ਗਾਨੇ ਖੇਡਣਾ, ਮੰਜੇ ਬਿਸਤਰੇ ਇਕੱਠੇ ਕਰਣਾ ਆਦਿ ਹੁੰਦੇ ਸਨ। ਮੈਂ ਗੱਲ ਗਾਨੇ ਖੇਡਣ ਦੀ ਰੰਸਮ ਦੀ ਕਰ ਰਿਹਾਂ ਹਾਂ, ਜਿਸ ਦਾ ਦਰਅਸਲ ਕਾਰਣ ਸ਼ਾਦੀ ਤੋ ਪਹਿਲਾ ਲਾੜ੍ਹਾ, ਲਾੜ੍ਹੀ ਦਾ ਇੱਕ ਦੂਸਰੇ ਨੂੰ ਨਾਂ ਦੇਖਣ ਕਾਰਣ ਸੰਗ ਨੂੰ ਖਤਮ ਕਰਣਾ ਹੁੰਦਾ ਸੀ, ਦੂਸਰਾ ਮੁਕਾਬਲੇ ਦੀ ਭਾਵਨਾ ਨੂੰ ਪੈਦਾ ਕਰਣਾ ਕੇ ਦੋਨਾਂ ਜੀਆਂ ਵਿੱਚੋਂ ਕੋਣ ਗ੍ਰਿੱਸਤ ਜੀਵਣ ਨੂੰ ਸਫਲਤਾ ਪੂਰਵਕ ਨਿਭਾਵੇਗਾ।
ਇਹ ਰਸਮ ਅਨੰਦ-ਕਾਰਜ ਤੋਂ ਅਗਲੇ ਦਿਨ ਹੁੰਦੀ ਸੀ।ਵੱਟਨਾ ਵੱਟਨ ਵਾਲੇ ਦਿਨ ਜਿਹੜੇ ਗਾਨੇ ਬੰਨੇ ਹੁੰਦੇ ਸਨ।ਲਾੜਾ ਲਾੜੀ ਇੱਕ ਦੂਜੇ ਦੇ ਗੁੱਟਾਂ ਤੇ ਬੰਨੇ ਗਾਨੇ ਖੇਲਦੇ ਸਨ। ਨੈਣ ਪ੍ਰਾਤ ਵਿੱਚ ਪਾਣੀ ਪਾਕੇ ਥੋੜਾ ਜਿਹਾ ਦੁੱਧ ਪਾ ਦਿੰਦੀ ਸੀ।ਜਿਸ ਨੂੰ ਕੱਚੀ ਲੱਸੀ ਕਹਿੰਦੇ ਸਨ। ਕਈ ਵਾਰੀ ਕੱਚੀ ਲੱਸੀ ਦੇ ਵਿੱਚ ਚੌਲ ਤੇ ਹਲਦੀ ਵੀ ਡੋਲ ਦਿੱਤੀ ਜਾਦੀ ਸੀ। ਪਹਿਲਾਂ ਲਾੜਾ ਲਾੜੀ ਦਾ ਗਾਨਾ ਖੋਲਦਾ ਸੀ। ਫਿਰ ਲਾੜੀ ਲਾੜੇ ਦੇ ਗਾਨੇ ਦੀਆਂ ਗੰਡਾਂ ਖੋਲਦੀ ਸੀ। ਫਿਰ ਨੈਣ ਵਹੁੱਟੀ ਦੀ ਛਾਪ ਲੈਕੇ ਜਾਂ ਇੱਕ ਚਾਂਦੀ ਦਾ ਸਿੱਕਾ ਪਰਾਤ ਵਿੱਚ ਸੁੱਟ ਦਿੰਦੀ ਸੀ। ਲਾੜਾ ਲਾੜੀ ਨੂੰ ਇੱਕ ਦੁਸੇਰੇ ਕੇ ਸਾਹਮਣੇ ਬਿਠਾ ਦਿੱਤਾ ਜਾਂਦਾ ਸੀ, ਵਿਚਕਾਰ ਪਰਾਤ ਰੱਖ ਦਿੱਤੀ ਜਾਦੀ ਸੀ। ਦੋਨਾ ਨੂੰ ਪਰਾਤ ਵਿੱਚੋਂ ਸਿੱਕਾ ਜਾਂ ਛਾਪ ਲੱਭਣ ਲਈ ਕਿਹਾ ਜਾਂਦਾ ਸੀ। ਸਿੱਕੇ ਤੇ ਛਾਪ ਨੂੰ ਸੱਤ ਵਾਰੀ ਪਰਾਤ ਵਿੱਚ ਸੁੱਟਿਆ ਜਾਂਦਾ ਸੀ। ਜਿਹੜਾ ਪਹਿਲਾ ਲੱਭ ਲੈਂਦਾ ਸੀ,ਉਸ ਨੂੰ ਚੁਸਤ ਸਮਝਿਆਂ ਜਾਂਦਾ ਸੀ, ਸਾਰੀ ਉਮਰ ਉਸ ਦਾ ਰੋਹਬ ਉਸ ਤੇ ਰਹਿੰਦਾ ਸੀ। ਇਸ ਰੰਸਮ ਦਾ ਸਿਰਫ ਇਹ ਮਕਸਦ ਹੁੰਦਾ ਸੀ।ਪਹਿਲਾ ਕੁੜੀ ਤੇ ਮੁੰਡਾ ਇੱਕ ਦੂਸਰੇ ਨੂੰ ਨਹੀਂ ਵੇਖਦੇ ਸੀ, ਉਨ੍ਹਾ ਦੇ ਜਦੋਂ ਹੱਥ ਇੱਕ ਦੂਸਰੇ ਨਾਨ ਛੂਹਦੇ ਸਨ। ਇਹ ਉਹਨਾ ਦਾ ਪਹਿਲਾ ਸਰੀਰਕ ਸੰਬੰਧ ਹੁੰਦਾ ਸੀ। ਉਨ੍ਹਾਂ ਦੀ ਸੰਗ ਲੱਥ ਜਾਦੀ ਸੀ। ਉਨ੍ਹਾਂ ਦੀ ਸ਼ਰਮ ਹਜਾ ਨੂੰ ਮੁੱਖ ਰੱਖਦੇ ਹੋਏ, ਇਸ ਵਿੱਚ ਉਹਨਾਂ ਦੀ ਹੱਥ ਛੋਹ ਬਾਰੇ ਕਿਸੇ ਹੋਰ ਨੂੰ ਪਤਾ ਨਾਂ ਲੱਗ ਜਾਵੇ ਚੌਲ ਤੇ ਹਲਦੀ ਦਾ ਪਾਣੀ ਵਿੱਚ ਪ੍ਰਵੇਸ਼ ਕਰ ਦਿੱਤਾ ਜਾਂਦਾ ਸੀ। ਇਸ ਨਾਲ ਇੱਕ ਦੂਸਰੇ ਦੇ ਨਾਲ ਮੁਕਾਬਲਾ ਕਰਣ ਨਾਲ ਉਹਨਾ ਦੀ ਦਿਮਾਗੀ ਬੁੱਧੀ ਦੀ ਪਰਖ ਹੋ ਜਾਦੀ ਸੀ ਕੇ ਲਾੜਾ ਲਾੜੀ ਵਿੱਚੋਂ ਕੋਣ ਗ੍ਰਿਸਤ ਜੀਵਣ ਨੂੰ ਸਫਲਤਾ ਪੂਰਵਕ ਨਿਭਾਏਗਾ।
ਹੁਣ ਇਹ ਰੀਤੀ ਰਿਵਾਜ ਰਸਮਾਂ ਦੋ ਜਾਂ ਤਿੰਨ ਘੰਟੇ ਦੇ ਮਹਿੰਗੇ ਮੈਰਿਜ ਪੈਲਿਸਾ ਵਿੱਚ ਸਿਮਟ ਕੇ ਰਹਿ ਗਈਆਂ ਹਨ। ਇਸ ਤਰਾਂ ਪੰਜਾਬੀ ਵਿਆਹ ਦੀਆ ਰਸਮਾ ਵਿੱਚ ਸਮੇ ਦੇ ਦੋਰ ਦੇ ਨਾਲ ਨਾਲ ਚੱਲਦੇ ਚੱਲਦੇ ਤਬਦੀਲੀਆਂ ਆਈਆ ਹਨ।ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਨ ਪੰਜਾਬੀਆਂ ਦੇ ਪਹਿਰਾਵੇ, ਰੀਤੀ-ਰਿਵਾਜ, ਪੰਜਾਬੀ ਸਭਿਆਚਾਰ, ਭਾਈਚਾਰਕ ਸਾਂਝ ਵਿੱਚ ਤਬਦੀਲੀ ਆਈ ਹੈ। ਭਾਈਚਾਰਕ ਸਾਂਝ, ਪਿਆਰ ਦੀ ਤੰਦ ਜੋ ਖਤਮ ਹੋ ਚੁੱਕੀ ਸੀ, ਉਸ ਦੀ ਕਿਰਨ ਕਿਸਾਨ ਅੰਦੋਲਨ ਨੇ ਉਜਾਗਰ ਕੀਤੀ ਹੈ।ਜਿੱਥੇ ਪੁਰਾਣੇ ਵਿਆਹਾਂ ਵਾਲਾ ਮਹੋਲ ਬਣਿਆਂ ਹੈ। ਜਿੱਥੇ ਨਵੇਂ ਸਾਲ ਤੇ ਸਰਬੱਤ ਦੇ ਭਲੇ ਤੇ ਚੜਦੀ ਕਲਾ ਲਈ ਕੀਰਤਨ ਕੀਤਾ ਗਿਆ ਸੀ। ਕੀ ਇਸ ਨੂੰ ਕੋਰੋਨਾ ਅਤੇ ਆਪਣਿਆ ਦੀ ਅੰਨਦਾਤਿਆਂ ਤੇ ਮਾਰ ਜੋ ਆਪਣੇ ਹੱਕ ਲਈ ਸ਼ੜਕਾਂ ਤੇ ਬੈਠਾ ਹੈ ਜਾਂ ਕੁਦਰਤ ਦਾ ਕਰਿਸ਼ਮਾ ਸਮਝੀਏ।

– ਗੁਰਮੀਤ ਸਿੰਘ ਵੇਰਕਾ, ਐਮਏ ਪੁਲਿਸ ਐਡਮਨਿਸਟਰੇਸਨ

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin