ਨਵੀਂ ਦਿੱਲੀ – ਫਿਲਮ ਅਦਾਕਾਰਾ ਅੰਨਿਆ ਪਾਂਡੇ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ੁੱਕਰਵਾਰ ਨੂੰ ਦੂਜੇ ਰਾਊਂਡ ਦੀ ਪੁੱਛਗਿੱਛ ਕੀਤੀ ਹੈ। ਹੁਣ ਉਨ੍ਹਾਂ ਨੂੰ ਸੋਮਵਾਰ ਨੂੰ ਦੋਬਾਰਾ ਪੁੱਛਗਿੱਛ ਲਈ ਬੁਲਾਇਆ ਹੈ। ਦਰਅਸਲ ਐਨਸੀਬੀ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨਾਲ ਜੁੜੇ ਡਰੱਗਜ਼ ਮਾਮਲੇ ‘ਚ ਛਾਣਬੀਣ ਕਰ ਰਹੀ ਹੈ ਤੇ ਖਬਰਾਂ ਦੀ ਮੰਨੀਏ ਤਾਂ ਆਰੀਅਨ ਖਾਨ ਤੇ ਅੰਨਿਆ ਪਾਂਡੇ ‘ਚ ਵ੍ਹਟਸਅਪ ਚੈਟ ‘ਚ ਕੁਝ ਸ਼ੱਕੀ ਲੈਣ-ਦੇਣ ਦਾ ਕੁਨੈਕਸ਼ਨ ਸਾਹਮਣੇ ਆਇਆ ਹੈ। ਐਨਸੀਬੀ ਨੇ ਇਸ ਬਾਰੇ ਦੱਸਦੇ ਹੋਏ ਕਿਹਾ ਕਿ ਅੰਨਿਆ ਪਾਂਡੇ ਤੋਂ ਸ਼ੱਕੀ ਲੈਣਦੇਣ ਬਾਰੇ ਪੁੱਛਗਿੱਛ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਤੋਂ ਆਰੀਅਨ ਖਾਨ ਵ੍ਹਟਸਐਪ ਚੈਟ ਮਾਮਲੇ ‘ਚ ਵੀ ਪੁੱਛਗਿੱਛ ਕੀਤੀ ਗਈ ਹੈ। ਅੰਨਿਆ ਪਾਂਡੇ ਤੋਂ ਇਹ ਪੁੱਛਗਿੱਛ ਸ਼ੁੱਕਰਵਾਰ ਨੂੰ ਕੀਤੀ ਗਈ ਹੈ।