Articles Punjab

ਅੱਜ ਪੰਜਾਬ ਕੈਬਨਿਟ ‘ਚ 7ਵੀਂ ਵਾਰ ਵੱਡੇ ਫੇਰਬਦਲ ਦੀ ਤਿਆਰੀ !

ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਇੱਕ ਯਾਦਗਾਰੀ ਤਸਵੀਰ ਦੇ ਵਿੱਚ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਉਪਚੋਣ ਜਿੱਤਕੇ ਪੰਜਾਬ ਦੇ ਨਵੇਂ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਸੰਜੀਵ ਅਰੋੜਾ ਆਪਣੀ ਧਰਮਪਤਨੀ ਦੇ ਨਾਲ ਨਜ਼ਰ ਆ ਰਹੇ ਹਨ।

ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਮੰਤਰੀ ਵਿੱਚ ਅੱਜ 3 ਜੁਲਾਈ ਨੂੰ ਇੱਕ ਵੱਡਾ ਫੇਰਬਦਲ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਵਿੱਚ ਸਰਕਾਰ ਬਣਾਏ ਜਾਣ ਤੋਂ ਬਾਅਦ ਅਜਿਹਾ 7ਵੀਂ ਵਾਰ ਕੀਤਾ ਜਾ ਰਿਹਾ ਹੈ। ਇਸ ਫੇਰ ਬਦਲ ਦੇ ਵਿੱਚ ਕੁੱਝ ਨਵੇਂ ਚਿਹਰਿਆਂ ਨੂੰ ਮੰਤਰੀ ਦਾ ਅਹੁਦਾ ਦਿੱਤੇ ਜਾਣ, ਕੁੱਝ ਇੱਕ ਦੇ ਅਹੁਦਿਆਂ ਦੇ ਵਿੱਚ ਤਬਦੀਲੀ ਕਰਨ ਅਤੇ ਕੁੱਝ ਇੱਕ ਮੰਤਰੀਆਂ ਦੇ ਅਹੁਦੇ ਖੋਹੇ ਜਾਣ ਦੀ ਚਰਚਾ ਵੀ ਚੱਲ ਰਹੀ ਹੈ।

ਸਿਆਸੀ ਹਲਕਿਆਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਤਾਜ਼ਾ ਉਪਚੋਣ ਜਿੱਤਕੇ ਵਿਧਾਨ ਸਭਾ ਦੇ ਵਿੱਚ ਪੁੱਜੇ ਸੰਜੀਵ ਅਰੋੜਾ ਦੀ ਕੈਬਨਿਟ ਵਿਚ ਸ਼ਾਮਲ ਕੀਤੇ ਜਾਣ ਦੀ ਤਿਆਰੀ ਹੈ। ਪਿਛਲੇ ਹਫ਼ਤੇ ਵਿਧਾਇਕ ਚੁਣੇ ਜਾਣ ਤੋਂ ਬਾਅਦ ਹੀ ਉਨ੍ਹਾਂ ਦਾ ਮੰਤਰੀ ਮੰਡਲ ਵਿੱਚ ਸ਼ਾਮਲ ਹੋਣਾ ਤੈਅ ਸੀ। ਇਸ ਸਬੰਧੀ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜ਼ਿਮਨੀ ਚੋਣਾਂ ਵਿੱਚ ਪ੍ਰਚਾਰ ਦੌਰਾਨ ਅਰੋੜਾ ਨੂੰ ਮੰਤਰੀ ਬਨਾਉਣ ਦਾ ਬਕਾਇਦਾ ਐਲਾਨ ਕੀਤਾ ਸੀ ਅਤੇ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਉਹ ਅਰੋੜਾ ਨੂੰ ਆਪਣੇ ਮੰਤਰੀਮੰਡਲ ਦੇ ਵਿੱਚ ਸ਼ਾਮਲ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਕੈਬਨਿਟ ਵਿਚੋਂ ਇਕ ਮੰਤਰੀ ਦੀ ਛੁੱਟੀ ਹੋਣੀ ਵੀ ਤੈਅ ਸਮਝੀ ਜਾ ਰਹੀ ਹੈ ਜਦਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਨਵਾਂ ਵਿਭਾਗ ਸੌਂਪੇ ਜਾਣ ਦੀ ਤਿਆਰੀ ਕੀਤੀ ਗਈ ਹੈ।

ਪੰਜਾਬ ਦੇ ਸਪੀਕਰ ਦੇ ਵਲੋਂ ਪੰਜਾਬ ਰਾਜ ਭਵਨ ਦੇ ਵਿਚ ਅੱਜ ਪੰਜਾਬ ਦੇ ਨਵੇਂ ਮੰਤਰੀਆਂ ਨੂੰ ਸਹੁੰ ਚੁੱਕਾਈ ਜਾਵੇਗੀ। ਇਥੇ ਇਹ ਵੀ ਦੱਸਣਾ ਹੋਵੇਗਾ ਕਿ ਪੰਜਾਬ ਦੇ ਮੰਤਰੀ ਮੰਡਲ ਵਿੱਚ ਇਹ ਵਿਸਥਾਰ ਸੱਤਵੀਂ ਵਾਰ ਹੋਣ ਜਾ ਰਿਹਾ ਹੈ।

Related posts

ਕੀ “ਸਮਾਜਵਾਦੀ” ਅਤੇ “ਧਰਮ-ਨਿਰਪੱਖ” ਸ਼ਬਦ ਸੰਵਿਧਾਨ ਵਿੱਚੋਂ ਗ਼ਾਇਬ ਹੋ ਜਾਣਗੇ ?

admin

ਕੀ ਮੰਗਲ ਗ੍ਰਹਿ ਸੱਚਮੁੱਚ ਹੀ ਲਾਲ ਹੈ ?

admin

ਨਾਵਲ ਦਾ ਪਿਤਾਮਾ : ਪਿਸ਼ਾਵਰ ਦੇ ਗ੍ਰੰਥੀ ਦੀ ਪ੍ਰੇਰਨਾ ਸਦਕਾ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਿਆ !

admin