Bollywood

ਆਖਿਰਕਾਰ ਰਿਤਿਕ ਤੇ ਦੀਪਿਕਾ ‘ਫਾਈਟਰ’ ‘ਚ ਹੋਏ ਇਕੱਠੇ

ਦੀਪਿਕਾ ਪਾਦੁਕੋਣ ਉਨ੍ਹਾਂ ਕੁਝ ਅਭਿਨੇਤਰੀਆਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਹਰ ਨਿਰਦੇਸ਼ਕ ਆਪਣੀਆਂ ਫਿਲਮਾਂ ‘ਚ ਕਾਸਟ ਕਰਨਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਕੋਲ ਫਿਲਮਾਂ ਦੀ ਕੋਈ ਕਮੀ ਨਹੀਂ ਹੈ। ਦਰਸ਼ਕ ਉਨ੍ਹਾਂ ਨੂੰ ਜਲਦ ਹੀ ਫਿਲਮ ‘Gehraiyaan’ ‘ਚ ਦੇਖਣਗੇ।

ਉਹ ਸ਼ਾਹਰੁਖ ਖਾਨ ਨਾਲ ‘ਪਠਾਨ’ ਵੀ ਕਰ ਰਹੀ ਹੈ। ਰਿਤਿਕ ਰੋਸ਼ਨ ਨਾਲ ਉਨ੍ਹਾਂ ਦੀ ਫਿਲਮ ‘ਫਾਈਟਰ’ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ।

ਫਿਲਮ ‘ਫਾਈਟਰ’ ਦਾ ਨਿਰਦੇਸ਼ਨ ਸਿਧਾਰਥ ਆਨੰਦ ਕਰ ਰਹੇ ਹਨ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਫਿਲਮ ‘ਵਾਰ’ ਕੀਤੀ ਸੀ। ਕਈ ਸਾਲਾਂ ਤੋਂ ਪ੍ਰਸ਼ੰਸਕ ਚਾਹੁੰਦੇ ਹਨ ਕਿ ਦੀਪਿਕਾ ਪਾਦੂਕੋਣ ਅਤੇ ਰਿਤਿਕ ਰੋਸ਼ਨ ਇਕੱਠੇ ਕੰਮ ਕਰਨ। ਆਖਿਰਕਾਰ ਫਿਲਮ ‘ਫਾਈਟਰ’ ਰਾਹੀਂ ਰਿਤਿਕ ਅਤੇ ਦੀਪਿਕਾ ਨੂੰ ਇਕੱਠੇ ਦੇਖਣ ਦਾ ਸੁਪਨਾ ਸਾਕਾਰ ਹੋਇਆ ਹੈ। ਇਨ੍ਹਾਂ ਦੋ ਵੱਡੇ ਸਿਤਾਰਿਆਂ ਦੇ ਆਉਣ ਨਾਲ ਲੱਗਦਾ ਹੈ ਕਿ ‘ਫਾਈਟਰ’ ਬਲਾਕਬਸਟਰ ਫਿਲਮ ਸਾਬਤ ਹੋਵੇਗੀ।

ਦੀਪਿਕਾ ਪਾਦੁਕੋਣ ਨੇ ਗੱਲਬਾਤ ਦੌਰਾਨ ਕਿਹਾ, ‘ਮੈਂ ਕਿਸੇ ਹੋਰ ਜੋੜੀ ਨਾਲ ਸਾਡੀ ਤੁਲਨਾ ਨਹੀਂ ਕਰਨਾ ਚਾਹਾਂਗੀ, ਕਿਉਂਕਿ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਵਿੱਚ ਆਪਣੀਆਂ ਕੁਝ ਵਿਲੱਖਣ ਚੀਜ਼ਾਂ ਲਿਆ ਸਕਦੇ ਹਾਂ। ਰਿਤਿਕ ਰੋਸ਼ਨ ਇੱਕ ਸ਼ਾਨਦਾਰ ਅਭਿਨੇਤਾ ਹੈ। ਪ੍ਰਸ਼ੰਸਕ ਅਤੇ ਦਰਸ਼ਕ ਲੰਬੇ ਸਮੇਂ ਤੋਂ ਇਹ ਜਾਣਨਾ ਚਾਹੁੰਦੇ ਸਨ ਕਿ ਅਸੀਂ ਇਕੱਠੇ ਫਿਲਮ ਕਦੋਂ ਕਰਾਂਗੇ। ਦੀਪਿਕਾ ਪਾਦੂਕੋਣ ਨੇ ਅੱਗੇ ਕਿਹਾ, ‘ਮੈਂ ਉਨ੍ਹਾਂ ਦੀ ਤਰਫੋਂ ਕੁਝ ਨਹੀਂ ਬੋਲ ਸਕਦੀ, ਪਰ ਘੱਟੋ-ਘੱਟ ਜਿੱਥੋਂ ਤੱਕ ਮੇਰਾ ਸਵਾਲ ਹੈ, ਅਜਿਹਾ ਨਹੀਂ ਹੈ ਕਿ ਮੈਂ ਉਨ੍ਹਾਂ ਨਾਲ ਕੰਮ ਨਹੀਂ ਕਰਨਾ ਚਾਹੁੰਦੀ ਸੀ। ਅਸੀਂ ਸਿਰਫ਼ ਸਹੀ ਸਮੇਂ ਅਤੇ ਸਹੀ ਮੌਕੇ ਦੀ ਉਡੀਕ ਕਰ ਰਹੇ ਸੀ।

Related posts

HAPPY DIWALI 2025 !

admin

‘ਏਆਈ’ ਨੇ ਬਾਲੀਵੁੱਡ ਸਿਤਾਰਿਆਂ ਨੂੰ ਬਹੁਤ ਪ੍ਰੇਸ਼ਾਨ ਕਰਕੇ ਰੱਖ ਦਿੱਤਾ !

admin

ਦੀਪਿਕਾ ਪਾਦੂਕੋਣ ਭਾਰਤ ਦੀ ਪਹਿਲੀ ‘ਮੈਂਟਲ ਹੈਲਥ ਅੰਬੈਸਡਰ’ ਨਿਯੁਕਤ !

admin