Articles Australia & New Zealand

ਆਜ਼ਾਦ ਸਿੱਖਸ ਸੋਸ਼ਲ ਮੋਟਰਸਾਈਕਲ ਕਲੱਬ ਵਲੋਂ ਵਿਸਾਖੀ ਰਾਈਡ 13 ਅਪ੍ਰੈਲ ਨੂੰ

ਮੋਟਰ ਸਾਇਕਲ ਰਾਈਡ ਇਸ ਐਤਵਾਰ ਨੂੰ ਕੀਤੀ ਜਾਵੇਗੀ ਜੋ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਕਰੇਗੀਬਰਨ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸ੍ਰੀ ਗੁਰੁ ਗ੍ਰੰਥ ਸਾਹਿਬ ਕੀਜ਼ਬਰੋ ਵਿਖੇ ਸਮਾਪਤ ਹੋਵੇਗੀ।

‘ਆਜ਼ਾਦ ਸਿੱਖਸ ਸੋਸ਼ਲ ਮੋਟਰਸਾਇਕਲ ਕਲੱਬ’ ਵਲੋਂ ਵਿਸਾਖੀ ਦੇ ਸਬੰਧ ਦੇ ਵਿੱਚ ਇੱਕ ਸਪੈਸ਼਼ਲ ਰਾਈਡ ਕੀਤੀ ਜਾ ਰਹੀ ਹੈ। ਇਹ ਮੋਟਰ ਸਾਇਕਲ ਰਾਈਡ ਇਸ ਐਤਵਾਰ ਨੂੰ ਕੀਤੀ ਜਾਵੇਗੀ ਜੋ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਕਰੇਗੀਬਰਨ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸ੍ਰੀ ਗੁਰੁ ਗ੍ਰੰਥ ਸਾਹਿਬ ਕੀਜ਼ਬਰੋ ਵਿਖੇ ਸਮਾਪਤ ਹੋਵੇਗੀ।‘

ਇਸ ਰਾਈਡ ਸਬੰਧੀ ਆਜ਼ਾਦ ਸਿੱਖਸ ਸੋਸ਼ਲ ਮੋਟਰਸਾਇਕਲ ਕਲੱਬ ਦੇ ਕਮਿਊਨੀਕੇਸ਼ਨ ਮੈਨੇਜਰ ਗੁਰਪ੍ਰੀਤ ਸਿੰਘ ਪੰਜੌਰ ਨੇ ‘ਇੰਡੋ ਟਾਈਮਜ਼’ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ, ‘ਇਹ ਰਾਈਡ ਸਿੱਖ ਸਵਾਰਾਂ ਲਈ ਹੈਲਮੇਟ ਤੋਂ ਛੋਟ ਦੀ ਹਮਾਇਤ ਦੇ ਵਿੱਚ ਕੱਢੀ ਜਾ ਰਹੀ ਹੈ ਜੋ ਕਿ ਵਿਸਾਖੀ ਨੂੰ ਸਮਰਪਿਤ ਹੋਵੇਗੀ। ਇਸਦੀ ਸ਼ੁਰੂਆਤ ਐਤਵਾਰ 13 ਅਪ੍ਰੈਲ 2025 ਨੂੰ ਅਰਦਾਸ ਉਪਰੰਤ ਗੁਰਦੁਆਰਾ ਕਰੇਗੀਬਰਨ ਤੋਂ ਸਵੇਰੇ 9 ਵਜੇ ਹੋਵੇਗੀ। ਇਸ ਰਾਈਡ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੇ ਹੀ ਮੋਟਰਸਾਇਕਲ ਸਵਾਰਾਂ ਦੀ ਰਜਿ਼ਸਟ੍ਰੇਸ਼ਨ ਤੋਂ ਬਾਅਦ ਉਹਨਾਂ ਨੂੰ ਸੁਰੱਖਿਆ ਨਿਯਮਾਂ, ਰਾਈਡ ਦੇ ਰੂਟ ਅਤੇ ਹੋਰ ਜਰੂਰੀ ਸੁਰੱਖਿਆ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਅਰਦਾਸ ਕਰਨ ਤੋਂ ਬਾਅਦ ਇਸਦੀ ਸ਼ੁਰੂਆਤ ਕੀਤੀ ਜਾਵੇਗੀ। ਮੋਟਰਸਾਇਕਲ ਸਵਾਰ ਸਵੇਰੇ 11 ਵਜੇ ਦੇ ਕਰੀਬ ਗੁਰਦੁਆਰਾ ਕੀਜ਼ਬਰੋ ਵਿਖੇ ਪਹੁੰਚਣਗੇ ਅਤੇ ਵਿਸਾਖੀ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣਗੇ।‘

ਗੁਰਪ੍ਰੀਤ ਸਿੰਘ ਪੰਜੌਰ ਨੇ ਹੋਰ ਦੱਸਿਆ ਕਿ, “ਆਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲੱਬ ਦੁਆਰਾ ਆਯੋਜਿਤ, ਇਹ ਰਾਈਡ ਸਾਰੇ ਵੱਖ-ਵੱਖ ਪਿਛੋਕੜਾਂ ਦੇ ਸਵਾਰਾਂ ਨੂੰ ਵਿਸਾਖੀ ਦੀ ਭਾਵਨਾ ਦਾ ਜਸ਼ਨ ਮਨਾਉਣ ਲਈ ਇਕੱਠਿਆਂ ਕਰਦੀ ਹੈ ਅਤੇ ਭਾਈਚਾਰਕ ਏਕਤਾ ਨੂੰ ਉਤਸ਼ਾਹਿਤ ਕਰਦੀ ਹੈ। ਉਹਨਾਂ ਹੋਰ ਮੋਟਰਸਾਇਕਲ ਸਵਾਰਾਂ ਨੂੰ ਇਸ ਰਾਈਡ ਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆ ਅਪੀਲ ਕੀਤੀ ਕਿ, ‘ਚਾਹਵਾਨ ਮੋਟਰਸਾਇਕਲ ਸਵਾਰ ਇਸ ਵਿੱਚ ਭਾਗ ਲੈਣ ਲਈ ਗੁਰਦੁਆਰਾ ਕਰੇਗੀਬਰਨ ਵਿਖੇ ਸਮੇਂ ਸਿਰ ਪਹੁੰਚ ਜਾਣ ਜਿਥੇ ਰਾਈਡ ਸਬੰਧੀ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।‘

Related posts

ਆਸਟ੍ਰੇਲੀਆ ਅਤੇ ਭਾਰਤ ਸਾਫ਼ ਊਰਜਾ ਖੇਤਰ ਵਿੱਚ ਸਹਿਯੋਗ ਹੋਰ ਵਧਾਉਣਗੇ

admin

Shepparton Paramedic Shares Sikh Spirit of Service This Diwali

admin

Specialist Fees Soar: From $650 to $5,650 for Common Procedures

admin